Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਬਾਬਾ ਡੇਹਲੋਂ ਸ਼ਾਹ ਬੱਧਣ ਜੀ ਦਾ ਸਲਾਨਾ ਜੋੜ ਮੇਲਾ 13 ਨਵੰਬਰ ਨੂੰ

ਬਾਬਾ ਡੇਹਲੋਂ ਸ਼ਾਹ ਬੱਧਣ ਜੀ ਦਾ ਸਲਾਨਾ ਜੋੜ ਮੇਲਾ 13 ਨਵੰਬਰ ਨੂੰ

ਗੜ੍ਹਦੀਵਾਲਾ (ਚੌਧਰੀ) 

9 ਅਕਤੁਬਰ : ਧੰਨ ਧੰਨ ਬਾਬਾ ਡੇਹਲੋਂ ਸ਼ਾਹ ਬੱਧਣ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਮੀਟਿੰਗ ਪਿੰਡ ਸਾਂਧਰਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਕਮੇਟੀ ਦੇ ਪ੍ਰਧਾਨ ਬਾਬਾ ਰਾਮਜੀ ਬਾਹਟੀਵਾਲ ਨੇ ਕਿਹਾ ਕਿ ਜੋ ਬਾਬਾ ਡੇਹਲੋਂ ਸ਼ਾਹ ਜੀ ਦੇ ਦਰਬਾਰ ਤੇ ਹਰ ਸਾਲ ਸਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ ਉਹ ਇਸ ਵਾਰ ਦੀਵਾਲੀ ਤੋਂ ਦੂਜੇ ਦਿਨ 13 ਨਵੰਬਰ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਲਈ ਕਮੇਟੀ ਮੈਬਰਾਂ ਅਤੇ ਸਮੂਹ ਬੱਧਣ ਪਰਿਵਾਰਾਂ ਨੂੰ ਬੇਨਤੀ ਹੈ ਕਿ ਧੰਨ ਧੰਨ ਬਾਬਾ ਡੇਹਲੋਂ ਸ਼ਾਹ ਬੱਧਣ ਜੀ ਦੇ ਸਲਾਨਾ ਜੋੜ ਮੇਲੇ ਤੇ ਸਾਰਿਆਂ ਨੇ ਤਨ ਮਨ ਧਨ ਦੇ ਨਾਲ ਆਪਣੀਆਂ ਸੇਵਾਵਾਂ ਨਿਭਾਉਣੀਆਂ ਹਨ ਤਾਂ ਜੋ ਸਲਾਨਾ ਜੋੜ ਮੇਲਾ ਬੜੇ ਪਿਆਰ ਤੇ ਸਤਿਕਾਰ ਨਾਲ ਕਰਵਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਬਾਬਾ ਡੇਹਲੋਂ ਸ਼ਾਹ ਬੱਧਣ ਜੀ ਕਮੇਟੀ ਦੇ ਪ੍ਰਧਾਨ ਬਾਬਾ ਰਾਮਜੀ ਬਾਹਟੀਵਾਲ, ਵਾਈਸ਼ ਪ੍ਰਧਾਨ ਪ੍ਰੇਮ ਸਿੰਘ ਪਿੰਡ ਖੱਬਲਾਂ, ਉਪ ਪ੍ਰਧਾਨ ਸੋਮ ਸਾਬਰ ਪਿੰਡ ਪਤਾਰਾ, ਸਟੇਜ ਸੈਕਟਰੀ ਰਣਜੀਤ ਸਿੰਘ ਨੈਣੋਵਾਲ ਜੱਟਾਂ, ਪ੍ਰੈਸ ਸਕੱਤਰ ਰਮੇਸ਼ ਕੁਮਾਰ ਗੜ੍ਹਦੀਵਾਲਾ, ਕੈਸ਼ੀਅਰ ਸੁਨੀਲ ਬੱਧਣ, ਅਬਿਸ਼ੇਕ ਬੱਧਣ ਨੈਣੋਵਾਲ ਜੱਟਾਂ, ਮੋਤੀ ਲਾਲ, ਨਿਰੰਜਣ ਦਾਸ ਪਿੰਡ ਪਤਾਰਾ, ਬਲਜੀਤ ਸਿੰਘ, ਰਮੇਸ਼ ਬੱਧਣ, ਗਗਨਦੀਪ ਬੱਧਣ, ਗੁਰਦੀਪ ਬੱਧਣ ਅਤੇ ਨਵਦੀਪ ਬੱਧਣ ਹਾਜ਼ਰ ਸਨ।