ਗੜ੍ਹਦੀਵਾਲਾ (ਚੌਧਰੀ)
29 ਅਗਸਤ : ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਮੀਟਿੰਗ ਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜ਼ਿਲ੍ਹਾ ਸਕੱਤਰੇਤ ਮੈਂਬਰ ਮਹਿੰਦਰ ਕੁਮਾਰ ਬੱਡੋਂਆਣ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਮੀਟਿੰਗ ‘ਚ ਬੋਲਦਿਆਂ ਕਿਹਾ ਬੀਜੇਪੀ ਸਰਕਾਰ ਨੇ ਆਪਣੇ ਫਿਰਕੂ ਏਜੰਡੇ ਲਾਗੂ ਕਰਕੇ ਖਾਸ ਕਰਕੇ ਮਨੀਪੁਰ ਦੀ ਘਟਨਾ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ । ਉਸੇ ਫ਼ਿਰਕ ਏਜੰਡੇ ਨੂੰ ਵਧਾਉਂਦਿਆਂ ਹੋਇਆ ਹਰਿਆਣਾ ਸਟੇਟ ਚ ਫਿਰਕੂ ਜ਼ਹਿਰ ਘੋਲ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਖਾਬ ਪੰਚਾਇਤਾਂ ਨੇ ਇਕੱਠ ਕਰਕੇ ਇਨ੍ਹਾਂ ਦਾ ਮੂੰਹ ਭੰਨ ਦਿੱਤਾ ਹੈ ਉਨ੍ਹਾਂ ਕਿਹਾ ਕਿ 1947 ਦੀ ਵੰਡ ਨੂੰ ਅਸੀਂ ਆਪਣੇ ਪੁਰਖਿਆਂ ਤੇ ਦੋਸ਼ ਮੜ ਰਹੇ ਹਾਂ ਕਿ ਇਸ ਨੂੰ ਰੋਕਿਆ ਕਿਉਂ ਨਹੀਂ ਗਿਆ.. ? ਪਰ ਹੁਣ ਤੁਹਾਡੀਆਂ ਅੱਖਾਂ ਸਾਹਮਣੇ ਤੁਹਾਡੇ ਦੇਸ਼ ਤੇ ਸਮਾਜ ਨੂੰ ਵੰਡਿਆ ਜਾ ਰਿਹਾ ਹੈ। ਤੁਸੀਂ ਇਸ ਨੂੰ ਰੋਕਣ ਲਈ ਕੀ ਕਰ ਰਹੇ ਹੋ.. ?,ਉਨ੍ਹਾਂ ਕਿਹਾ ਕਿ ਇਸ ਨਾਲ ਬੀਜੇਪੀ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਗਿਆਨ ਵਿਆਪੀ ਮਸਜਿਦ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ 1991 ਦੇ ਬਣਾਏ ਕਾਨੂੰਨ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ਇਸੇ ਕਰਕੇ ਗਿਆਨ ਵਿਆਪੀ ਮਸਜਿਦ ਦੇ ਸਰਵੇਖਣ ਨੂੰ ਰੋਕਿਆ ਨਹੀਂ ਗਿਆ। ਇਸ ਕਾਨੂੰਨ ਮੁਤਾਬਕ ਦੇਸ਼ ਦੇ ਧਾਰਮਿਕ ਸਥਾਨ ਜਿਸ ਹਾਲਤ ਵਿੱਚ ਹਨ ਉਸੇ ਤਰ੍ਹਾਂ ਰਹਿਣਗੇ। ਉਹਨਾਂ ਨਾਲ ਕੋਈ ਛੇੜ ਛਾੜ ਨਹੀਂ ਕੀਤੀ ਜਾਵੇਗੀ ਪਰ ਭਾਜਪਾ ਇਸ ਗੱਲ ਤੋਂ ਟਲ ਨਹੀਂ ਰਹੀ। ਮੋਦੀ ਸਰਕਾਰ ਸੰਘਵਾਦ ਨੂੰ ਖਤਮ ਕਰਨ ਵੱਲ ਤੁਰੀ ਹੋਈ ਹੈ, ਦਿੱਲੀ ਆਰਡੀਨੈਂਸ ਸਪੱਸ਼ਟ ਤਾਨਾਸ਼ਾਹੀ ਵਾਲਾ ਫੈਸਲਾ ਹੈ। ਕਿਉਂ ਚੁਣੇ ਹੋਏ ਨੁਮਾਇੰਦੇਆ ਨੂੰ ਰਾਜ ਕਰਨ ਦਾ ਅਧਿਕਾਰ ਨਹੀਂ ਹੈ? ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੰਮਤੀਆਂ ਨੂੰ ਦੇਸ਼ ਦੇ ਵੱਡੇ ਅਜ਼ਾਰੇਦਾਰਾਂ ਕੋਲ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੱਚਿਆਂ ਅਤੇ ਔਰਤਾਂ ਤੇ ਅਪਰਾਧਾਂ ਨੂੰ ਰੋਕਣ ਲਈ ਅਸਫਲ ਰਹੀ ਹੈ। ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ ।ਵੱਧ ਰਹੀ ਆ ਕੀਮਤਾਂ ਤੇ ਲੋਕਾਂ ਨਾ ਮਿਲ ਰਹੀਆਂ ਨੌਕਰੀਆਂ ਦੇ ਸੰਬੰਧ ਵਿੱਚ ਇੱਕ ਸਤੰਬਰ ਤੋਂ ਸੱਤ ਸਤੰਬਰ ਤੱਕ ਕੇਂਦਰੀ ਕਮੇਟੀ ਦੇ ਸੱਦੇ ਤੇ ਰੋਸ ਹਫ਼ਤਾ ਹਰ ਥਾਂ ਮਨਾਇਆ ਜਾ ਰਿਹਾ ਹੈ ।ਉਹਨਾਂ ਕਿਹਾ ਕੇ ਅਡਵਾਂ ਵੱਲੋਂ ਪੰਜ ਅਕਤੂਬਰ ਨੂੰ ਦੇਸ਼ ਵਿਆਪੀ ਦਿੱਲੀ ਵਿਖੇ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਸਬੰਧੀ ਲੋਕਾਂ ਨੂੰ ਪਿੰਡ ਪਿੰਡ ਜਾਗਰੂਕ ਕੀਤਾ ਜਾਵੇਗਾ। ਤਹਿਸੀਲ ਸਕੱਤਰ ਰਣਜੀਤ ਸਿੰਘ ਚੌਹਾਨ ਨੇ ਪੰਜਾਬ ਸਰਕਾਰ ਬਾਰੇ ਬੋਲਦਿਆਂ ਕਿਹਾ ਪੰਜਾਬ ਸਰਕਾਰ ਚੋਣਾਂ ਵਿਚ ਕਿੱਤੇ ਵਾਅਦੇ ਪੂਰੇ ਕਰੇ ,ਪੰਜਾਬ ਵਿਚ ਹੜ੍ਹਾਂ ਨਾਲ ਸਥਿਤੀ ਤਰਸਯੋਗ ਬਣੀ ਹੋਈ ਹੈ ਪੰਜਾਬ ਦੇ ਅੱਠ ਜਿਲੇ ਪਾਣੀ ਦੀ ਮਾਰ ਹੇਠ ਆਏ ਅਤੇ ਉਨ੍ਹਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਪੰਜਾਬ ਵਿੱਚ ਅਮਨ ਕਾਨੂੰਨ ਵਿਵਸਥਾ ਤੇ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ ।ਮਾਈਨਿੰਗ ਪਹਿਲਾਂ ਨਾਲੋਂ ਹੋਰ ਵਧਦੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਭੰਗ ਕਰਕੇ ਜ਼ਮਹੂਰੀਅਤ ਤੇ ਵੱਡਾ ਹਮਲਾ ਕੀਤਾ ਹੈ ਜੋ ਕਿ ਅਤੀ ਨਿੰਦਨ ਯੋਗ ਹੈ। ਅੱਜ ਦੀ ਮੀਟਿੰਗ ਵਿੱਚ ਨਿਰਮਲਜੀਤ ਸਿੰਘ ਕੱਲੋਵਾਲ, ਪਰਮਜੀਤ ਸਿੰਘ ਲਾਲੋਵਾਲ ਹੁਸੈਨਪੁਰ, ਗੁਰਦੀਪ ਸਿੰਘ ਡੱਫਰ, ਰਣਜੀਤ ਸਿੰਘ ਚੌਹਾਨ, ਅਮਰੀਕ ਸਿੰਘ, ਮਨੋਜ ਕੁਮਾਰ, ਮਨਿੰਦਰ ਕੁਮਾਰ, ਅਮਰੀਕ ਸਿੰਘ ਆਦਿ ਹਾਜ਼ਰ ਸਨ।








