ਗੜ੍ਹਦੀਵਾਲਾ (ਚੌਧਰੀ)
29 ਅਗਸਤ : ਸਰਕਾਰੀ ਹਾਈ ਸਕੂਲ ਭਾਨਾ ਦੀ ਸ.ਸਾਧੂ ਸਿੰਘ ਸੰਧਰ ਵਾਲੀਬਾਲ ਗਰਾਉਡ ਵਿੱਚ ਜੋਨ ਗੜ੍ਹਦੀਵਾਲਾ ਦੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਅੰਡਰ – 19 ਲੜਕਿਆਂ ਦੇ ਮੁਕਾਬਲੇ ਵਿੱਚ ਕੇ. ਆਰ. ਕੇ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਗੜਦੀਵਾਲਾ ਨੇ ਪਹਿਲਾਂ, ਸਸਸਸਸ ਮਨਹੋਤਾ ਨੇ ਦੂਸਰਾ ਅਤੇ ਖਾਲਸਾ ਕਾਲਜੀਏਟ ਸੀਨੀ.ਸੈਕੰ ਸਕੂਲ ਗੜ੍ਹਦੀਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰਾ ਅੰਡਰ – 17 ਦੇ ਮੁਕਾਬਲੇ ਵਿੱਚ ਸਸਸਸਸ ਫਤਿਹਪੁਰ ਭੱਟਲਾਂ ਨੇ ਪਹਿਲਾ, ਸਰਕਾਰੀ ਹਾਈ ਸਕੂਲ ਭਾਨਾ ਨੇ ਦੂਸਰਾ ਅਤੇ ਖਾਲਸਾ ਕਾਲਜ ਗੜ੍ਹਦੀਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰਾਂ ਅੰਡਰ – 14 ਦੇ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਭਾਨਾ ਨੇ ਪਹਿਲਾ ਸਥਾਨ, ਸੈਟ ਸੋਲਜਰ ਗੜ੍ਹਦੀਵਾਲਾ ਨੇ ਦੂਸਰਾ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਦੂਸਰੇ ਪਾਸੇ ਲੜਕਿਆਂ ਦੇ ਅੰਡਰ – 17 ਨੈਸਨਲ ਸਟਾਇਲ ਕੱਬਡੀ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਸਸਸਸਸ ਧੂਤਕਲਾਂ ਨੇ ਸਸਸਸਸ ਸੰਸਾਰਪੁਰ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਜਿਸ ਦਾ ਫਾਈਨਲ ਮੈਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲਾ ਨਾਲ ਖੇਡਿਆ ਜਾਵੇਗਾ। ਸਕੂਲ ਇੰਚਾਰਜ ਸਤਵਿੰਦਰ ਕੌਰ ਨੇ ਖਿਡਾਰੀਆਂ ਤੇ ਟੀਮ ਇੰਚਾਰਜ ਡੀ ਪੀ ਪ੍ਰੇਮ ਸਿੰਘ ਨੂੰ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਤੇ ਖਿਡਾਰਨਾਂ ਨੂੰ ਹੋਰ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਮੁੱਖ ਅਧਿਆਪਕ ਮਨੋਹਰ ਲਾਲ, ਜੋਨ ਸੱਕਤਰ ਪ੍ਰੇਮ ਸਿੰਘ,ਵਿੱਤ ਸਕੱਤਰ ਜੋਨ ਹਰਜਿੰਦਰ ਸਿੰਘ ਟੋਨੀ, ਲੈਕਚਰਾਰ ਦਿਨੇਸ਼ ਠਾਕੁਰ, ਲੈਕਚਰਾਰ ਦਲਜੀਤ ਸਿੰਘ,ਦਲਜੀਤ ਸਿੰਘ ਡੀ ਪੀ ਈ ਭਾਨਾ, ਦਲਜੀਤ ਸਿੰਘ ਸੰਸਾਰਪੁਰ ਬਹਾਦਰ ਜਗਦੀਸ਼ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਹਾਜਰ ਸਨ।








