Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦਸੂਹਾ ਵਿਖੇ ਤੀਆਂ ਦਾ ਤਿਓਹਾਰ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ

ਦਸੂਹਾ ਵਿਖੇ ਤੀਆਂ ਦਾ ਤਿਓਹਾਰ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ

ਦਸੂਹਾ (ਚੌਧਰੀ) 

02 ਅਗਸਤ : ਕਿੰਗ ਵਿਰਾਟ ਹੋਟਲ ਦਸੂਹਾ ਵਿਖੇ ਤੀਆਂ ਦਾ ਤਿਉਹਾਰ ਨਵਨੀਤ ਕੌਰ, ਕਿਰਨ ਨਰਵਾਲ , ਮੰਜੂ ਸ਼ਰਮਾ, ਅਤੇ ਪ੍ਰੀਤਪਾਲ ਕੌਰ ਦੀ ਯੋਗ ਅਗਵਾਈ ਹੇਠ ਖੁਸ਼ੀਆਂ ਚਾਵਾਂ ਨਾਲ ਮਨਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਅਨੀਤਾ ਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ ਸੱਭਿਆਚਾਰਕ ਦੇ ਪ੍ਰਤੀਕ ਤੀਆਂ ਦੇ ਤਿਉਹਾਰ ਤੇ ਸੱਭਿਆਚਾਰ ਵਿਰਸੇ ਨਾਲ ਜੁੜੇ ਪਹਿਰਾਵਿਆਂ ਵਿੱਚ ਸੁਆਣੀਆਂ ਨੇ ਹਿੱਸਾ ਲਿਆ। ਇਸ ਮੌਕੇ ਫੁਲਕਾਰੀਆਂ ਤੇ ਪੁਰਾਤਨ ਪੰਜਾਬੀ ਵਿਰਸੇ ਨਾਲ ਜੁੜੇ ਗਹਿਣਿਆਂ ਨਾਲ ਸਜੀਆਂ ਸੁਆਣੀਆਂ ਵੱਲੋਂ ਬੋਲੀਆਂ, ਗਿੱਧਾ ਭੰਗੜਾ, ਪੰਜਾਬੀ ਲੋਕ ਗੀਤ, ਸੁਹਾਗ ਤੋਂ ਇਲਾਵਾ ਹੋਰ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਅਨੀਤਾ ਪਾਲ ਨੇ ਕਿਹਾ ਪੰਜਾਬੀ ਸੱਭਿਆਚਾਰ ਸਾਡੇ ਜੀਵਨ ਦਾ ਇੱਕ ਅਨਿੱਖੜਵਾ ਅੰਗ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ ਅਤੇ ਸਾਨੂੰ ਆਉਣ ਵਾਲੀ ਪੀੜੀ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ। ਇਸ ਮੌਕੇ ਨਵਨੀਤ ਕੌਰ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਤੀਆਂ ਦਾ ਤਿਉਹਾਰ ਵਿਆਹੀਆਂ ਅਤੇ ਅਣ ਵਿਆਹੀਆਂ ਕੁੜੀਆਂ ਆਪਣੇ ਚਾਵਾਂ ਨੂੰ ਨੱਚ , ਗਾ ਕੇ ਖੁਸ਼ੀਆਂ ਨਾਲ ਮਨਾਉਂਦੀਆਂ ਹਨ ਅਤੇ ਆਪਣੀਆਂ ਸੱਧਰਾਂ ਨੂੰ ਖੁੱਲ ਕੇ ਪ੍ਰਗਟ ਕਰਦੀਆਂ ਹਨ। ਇਸ ਮੌਕੇ ਸੋਨੀਕਾ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਨੰਦਨੀ, ਮਾਨਵੀ ਖੰਨਾ , ਕੁਲਵਿੰਦਰ ਚੀਮਾ, ਡਾ.ਮੋਨਿਕਾ, ਪਰਵੀਨ, ਰੀਮਾ ਢੀਂਗਰਾ, ਕਿਰਨ, ਸੀਮਾ, ਬੇਬੀ, ਕਮਲਜੀਤ ਕੌਰ, ਅੰਜਲੀ, ਅੰਮ੍ਰਿਤ ਚੌਹਾਨ, ਰਾਜਵਿੰਦਰ ਕੌਰ, ਰੀਤੂ, ਕੋਮਲ ਸ਼ਰਮਾ, ਰਿਚਾ, ਭੋਲੀ, ਰਿੰਪੀ, ਅੰਜੂ, ਸੀਮਾ ਰਲ੍ਹਣ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।