Prime Punjab Times

Latest news
हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ADVERTISEMENT
You are currently viewing CAREFULL..ਅਵਾਰਾ ਸਾਨ ਨੇ ਬਜੁਰਗ ਨੂੰ ਪਟਕ ਕੇ ਸੜਕ ਤੇ ਮਾਰਿਆ, ਬਜੁਰਗ ਦੀ…

CAREFULL..ਅਵਾਰਾ ਸਾਨ ਨੇ ਬਜੁਰਗ ਨੂੰ ਪਟਕ ਕੇ ਸੜਕ ਤੇ ਮਾਰਿਆ, ਬਜੁਰਗ ਦੀ…

ਗੜ੍ਹਦੀਵਾਲਾ (ਚੌਧਰੀ / ਪ੍ਰਦੀਪ ਕੁਮਾਰ) 
26 ਜੁਲਾਈ : ਅੱਜ ਹਲਕਾ ਗੜ੍ਹਦੀਵਾਲਾ ਦੇ ਪਿੰਡ ਪੰਡੋਰੀ ਅਟਵਾਲ ਵਿਖੇ ਇੱਕ ਅਵਾਰਾ ਸਾਨ ਨੇ ਬਜੁਰਗ ਨੂੰ ਪਟਕ ਪਟਕ ਮਾਰਨ ਨਾਲ ਬੁਜਰਗ ਦੀ ਮੌ+ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬਜੁਰਗ ਦੀ ਪਛਾਣ ਸਰਵਣ ਸਿੰਘ ਪੁੱਤਰ ਸ਼ਿੰਗਾਰਾ ਰਾਮ, 66 ਸਾਲ ਬਾਜੀਗਰ  ਵਸਤੀ ਪੰਡੋਰੀ ਅਟਵਾਲ ਵਜੋਂ ਹੋਈ ਹੈ ।ਇਸ ਘਟਨਾ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
(ਵਿਰਲਾਪ ਕਰਦੇ ਪਰਿਵਾਰ)
ਮਿਲੀ ਜਾਣਕਾਰੀ ਅਨੁਸਾਰ ਦੁਪਿਹਰੋਂ ਬਾਅਦ ਸਾਢੇ ਕੁ ਤਿੰਨ ਵਜੇ ਦੇ ਕਰੀਬੀ ਸਰਵਣ ਸਿੰਘ ਪੁੱਤਰ ਸ਼ਿੰਗਾਰਾ ਰਾਮ, 66 ਸਾਲ ਬਾਜੀਗਰ ਵਸਤੀ ਪੰਡੋਰੀ ਅਟਵਾਲ ਵਿਖੇ ਆਪਣੇ ਡੰਗਰਾਂ ਦੀ ਰੱਖਿਆ ਲਈ ਅਵਾਰਾ ਸਾਨ ਨੂੰ ਡਾਂਗ ਲੈ ਕੇ ਹਟਾਉਣ ਗਿਆ ,ਪਰ ਉਸ ਅਵਾਰਾ ਸਾਨ ਨੇ ਬਜੁਰਗ ਨੂੰ ਬੁਰੀ ਤਰਾਂ ਜਖਮੀ ਕਰ ਦਿੱਤਾ ਤੇ ਪਟਕ ਕੇ ਸੜਕ ਤੇ ਸੁੱਟ ਦਿੱਤਾ।ਪਰਿਵਾਰ ਵਲੋਂ ਜਖਮੀ ਸਰਵਣ ਸਿੰਘ ਨੂੰ ਤੁਰੰਤ ਭੂੰਗਾ ਹਸਪਤਾਲ  ਲੈ ਜਾਇਆ ਗਿਆ। ਡਾਕਟਰ ਵਲੋਂ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਅੱਗੇ ਰੈਫਰ ਕਰ ਦਿੱਤਾ। ਪਰਿਵਾਰ ਉਸ ਨੂੰ ਕੇ ਡੀ ਐਮ ਹਸਪਤਾਲ ਹੁਸ਼ਿਆਰਪੁਰ ਲੈ ਜਾਇਆ ਗਿਆ। ਜਿਥੇ ਉਹ ਜ਼ਖਮਾਂ ਦੀ ਪੀੜ ਨਾ ਝੱਲਦੇ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ । ਸਿਰ ਦੀ ਸੱਟ ਨਾਲ ਜਖਮੀ ਹੋਇਆ ਸਰਵਣ ਸਿੰਘ ਦੇ ਕੰਨਾਂ ਵਿੱਚ ਉਹ ਖੂਨ ਵੱਗ ਰਿਹਾ ਸੀ। ਇਹ ਅਵਾਰਾ ਸਾਨ ਹੁਣ ਵੀ ਪਿੰਡ ਵਿੱਚ ਘੁੰਮ ਰਿਹਾ ਹੈ ਲੋਕਾਂ ਵਿੱਚ ਇਸ ਨਾਲ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਅਚਾਨਕ ਮੌਤ ਨਾਲ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ।