Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਗੜ੍ਹਦੀਵਾਲਾ ‘ਚ ਚੋਰ ਦੁਕਾਨ ਦੇ ਸਾਹਮਣੇ ਤੋਂ ਮੋਟਰਸਾਈਕਲ ਚੋਰੀ ਕਰਕੇ ਹੋਏ ਰਫੂਚੱਕਰ,ਸੀਸੀਟੀਵੀ ਫੁਟੇਜ ਚ ਕੈਦ ਹੋਇਆਂ ਤਸਵੀਰਾਂ

ਗੜ੍ਹਦੀਵਾਲਾ ‘ਚ ਚੋਰ ਦੁਕਾਨ ਦੇ ਸਾਹਮਣੇ ਤੋਂ ਮੋਟਰਸਾਈਕਲ ਚੋਰੀ ਕਰਕੇ ਹੋਏ ਰਫੂਚੱਕਰ,ਸੀਸੀਟੀਵੀ ਫੁਟੇਜ ਚ ਕੈਦ ਹੋਇਆਂ ਤਸਵੀਰਾਂ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ) 

14 ਜੁਲਾਈ : ਸਥਾਨਕ ਸ਼ਹਿਰ ਵਿਖੇ ਦਿਨ ਬ ਦਿਨ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਦਿਨ 13 ਜੁਲਾਈ ਨੂੰ ਹੁਸ਼ਿਆਰਪੁਰ ਦਸੂਹਾ ਰੋੜ ਤੇ ਪੈਂਦੀ ਸ਼ਹਿਰ ਦੀ ਮਸ਼ਹੂਰ ਦੁਕਾਨ ਸ਼ਾਮ ਟਰੇਡਿੰਗ ਦੀ ਦੁਕਾਨ ਦੇ ਸਾਹਮਣੇ ਤੋਂ  ਦੁਕਾਨ ਦੇ ਕਰਿੰਦੇ ਦਾ ਮੋਟਰਸਾਈਕਲ ਚੋਰਾਂ ਵਲੋਂ ਚੋਰੀ ਕਰਕੇ ਰਫੂਚੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਚ ਕੈਦ ਹੋ ਗਈਆਂ ਹਨ।

ਲਿੰਕ ਨੂੰ ਕਲਿੱਕ ਕਰਕੇ ਦੇਖੋ ਪੂਰੀ ਚੋਰੀ ਦੀ ਵੀਡੀਓ 

https://fb.watch/lMZSngJBfx/?mibextid=6aamW6

ਥਾਣਾ ਗੜਦੀਵਾਲਾ ਚੋਰੀ ਦੀ ਸ਼ਿਕਾਇਤ ਦਰਜ ਕਰਵਾਉਦਿਆਂ ਗੋਬਿੰਦ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਪਿੰਡ ਨੰਗਲ ਘੜੇਵਾਹਾ ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ। ਮੈਂ ਗੜਦੀਵਾਲਾ ਸ਼ਾਮ ਟ੍ਰੇਡਿੰਗ ਕੰਪਨੀ ਵਿਖੇ ਕੰਮ ਕਰਦਾ ਹਾਂ। ਮੈਂ ਕੱਲ ਸਵੇਰੇ ਜਾਨੀ 13 ਜੁਲਾਈ ਨੂੰ ਮੈ ਆਪਣੇ ਮੋਟਰਸਾਇਕਲ ਨੰਬਰ PB 07-EK- 4397 ਸਪਲੈਂਡਰ ਰੰਗ ਕਾਲਾ ਤੇ ਗੜ੍ਹਦੀਵਾਲਾ ਆਪਣੇ ਕੰਮ ਤੇ ਆਇਆ ਸੀ। ਮੈ ਦੁਕਾਨ ਦੇ ਕੰਮ ਵਾਸਤੇ ਸੰਸਾਰਪੁਰ ਗਿਆ ਸੀ ਤੇ ਆਪਣਾ ਮੋਟਰਸਾਇਕਲ ਮੈਂ ਦੁਕਾਨ ਦੇ ਬਾਹਰ ਹੀ ਖੜਾ ਕਰ ਗਿਆ ਸੀ। ਜਦ ਦੇਰ ਰਾਤ ਤਕਰੀਬਨ 10 ਵਜੇ ਵਾਪਿਸ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਮੇਰਾ ਮੋਟਰਸਾਇਕਲ ਉਸ ਜਗ੍ਹਾ ਤੇ ਮੌਜੂਦ ਨਹੀਂ ਸੀ। ਇਸਤੋਂ ਬਾਅਦ ਮੈਂ ਦੁਕਾਨ ਦੇ ਮਾਲਿਕ ਨੂੰ ਸਾਰੀ ਜਾਣਕਾਰੀ ਦਿੱਤੀ ਤਾਂ ਉਹਨਾ ਨੇ ਆਪਨੇ ਫੋਨ ਤੇ ਦੁਕਾਨ ਤੇ ਲੱਗ ਕੈਮਰੇ ਚੈੱਕ ਕੀਤੇ ਤਾ ਪਤਾ ਲੱਗਾ ਕਿ ਦੋ ਚੋਰ ਰਾਤ 09:39 ਵਜੇ ਦੁਕਾਨ ਦੇ ਬਾਹਰ ਮੇਰੇ ਖੜੇ ਮੋਟਰਸਾਇਕਲ ਨੂੰ ਚੋਰੀ ਕਰ ਕੇ ਲੈ ਗਏ ਜੋ ਕਿ ਦੁਕਾਨ ਤੇ ਲੱਗੇ ਕੈਮਰੇ ਵਿੱਚ ਸਬ ਰਿਕਾਰਡ ਹੈ।ਪੀੜਤ ਨੇ ਦੱਸਿਆ ਕਿ ਮੋਟਰਸਾਇਕਲ ਵਿੱਚ ਮੇਰੇ ਸਾਰੇ ਦਸਤਾਵੇਜ਼ ਪੈਨ ਕਾਰਡ, ਵੋਟਰ ਕਾਰਡ,ਲਾਇਸੰਸ, ਮੋਟਰਸਾਇਕਲ ਦੀ ਆਰ.ਸੀ ਵੀ ਨਾਲ ਹੀ ਲੈ ਗਏ ਅਤੇ ਮੈਨੂੰ ਡਰ ਹੈ ਕਿ ਉਕਤ ਚੋਰ ਮੇਰੇ ਦਸਤਾਵੇਜ ਦਾ ਗਲਤ ਇਸਤੇਮਾਲ ਨਾ ਕਰ ਲੈਣ। ਜਿਸ ਨਾਲ ਮੈਨੂੰ ਕੋਈ ਪਰੇਸ਼ਾਨੀ ਹੋਵੇ। ਪੀੜਤ ਨੇ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਉਕਤ ਚੋਰਾਂ ਦੀ ਭਾਲ ਕਰਕੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਮੇਰਾ ਮੋਟਰਸਾਇਕਲ ਅਤੇ ਦਸਤਾਵੇਜ ਵਾਪਿਸ ਦਵਾਏ ਜਾਣ |

ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਡਾ ਸਾਗਰ ਦੇ ਘਰ ਕਾਲਰਾ ਰੋੜ ਵਿਖੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਚੋਰਾਂ ਵਲੋਂ ਦਿੱਤਾ ਗਿਆ ਸੀ। ਉਸ ਵਾਰਦਾਤ ਦੀ ਘਟਨਾ ਪੁਲਿਸ ਲਈ ਇੱਕ ਪਹੇਲੀ ਬਣੀ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਹੋਈ ਮੋਟਰਸਾਈਕਲ ਦੀ ਵਾਰਦਾਤ ਨੂੰ ਪੁਲਿਸ ਟਰੇਸ ਕਰ ਪਾਉਂਦੀ ਹੈ ਕਿ ਨਹੀਂ।