Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੀ ਸਾਲ 2022 ਦੀ ਮੈਰਿਟ ਸੂਚੀ ਵਿੱਚ ਕੇ.ਐਮ.ਐਸ ਕਾਲਜ ਦੇ ਵਿਦਿਆਰਥੀਆਂ ਨੇ ਅੱਠ ਸਥਾਨ ਹਾਸਲ ਕੀਤੇ – ਪ੍ਰਿੰਸੀਪਲ ਡਾ. ਸ਼ਬਨਮ ਕੌਰ

ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੀ ਸਾਲ 2022 ਦੀ ਮੈਰਿਟ ਸੂਚੀ ਵਿੱਚ ਕੇ.ਐਮ.ਐਸ ਕਾਲਜ ਦੇ ਵਿਦਿਆਰਥੀਆਂ ਨੇ ਅੱਠ ਸਥਾਨ ਹਾਸਲ ਕੀਤੇ – ਪ੍ਰਿੰਸੀਪਲ ਡਾ. ਸ਼ਬਨਮ ਕੌਰ

ਦਸੂਹਾ (ਚੌਧਰੀ) 

12 ਜੁਲਾਈ : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਸਾਲ 2022 ਦੀ ਮੈਰਿਟ ਸੂਚੀ ਜਾਰੀ ਕੀਤੀ ਗਈ। ਜਿਸ ਵਿੱਚ ਕੇ.ਐਮ.ਐਸ ਕਾਲਜ ਦੇ 8 ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕੀਤੇ, ਜਿਹਨਾਂ ਵਿੱਚ ਖੁਸ਼ਬੂ ਸਪੁੱਤਰੀ ਜਨਕ ਰਾਜ (ਐਮ.ਐਸ.ਸੀ.ਆਈ.ਟੀ) ਨੇ ਪਹਿਲਾ ਸਥਾਨ, ਸਤਵੰਤ ਕੌਰ ਸਪੁੱਤਰੀ ਕੁਲਵਿੰਦਰ ਸਿੰਘ (ਬੀ.ਐਸ.ਸੀ ਫੈਸ਼ਨ ਟੈਕਨੋਲੋਜੀ) ਨੇ ਦੂਸਰਾ ਸਥਾਨ, ਸਾਕਸ਼ੀ ਸਪੁੱਤਰੀ ਰਾਕੇਸ਼ ਕੁਮਾਰ (ਬੀ.ਐਸ.ਸੀ ਐਗਰੀਕਲਚਰ) ਨੇ ਦੂਸਰਾ ਸਥਾਨ, ਨੇਹਾ ਸਪੁੱਤਰੀ ਸੁਖਦੇਵ ਸਿੰਘ (ਬੀ.ਐਸ.ਸੀ ਫੈਸ਼ਨ ਟੈਕਨੋਲੋਜੀ) ਨੇ ਚੌਥਾ ਸਥਾਨ, ਗਗਨਦੀਪ ਕੌਰ ਸਪੁੱਤਰੀ ਲਖਵਿੰਦਰ ਸਿੰਘ (ਐਮ.ਐਸ.ਸੀ.ਆਈ.ਟੀ) ਨੇ ਪੰਜਵਾਂ ਸਥਾਨ, ਜਸਵਿੰਦਰ ਕੌਰ ਸਪੁੱਤਰੀ ਬਲਵੀਰ ਸਿੰਘ (ਐਮ.ਐਸ.ਸੀ.ਆਈ.ਟੀ) ਨੇ ਸੱਤਵਾਂ ਸਥਾਨ, ਨੇਹਾ ਸਪੁੱਤਰੀ ਪ੍ਰੇਮ ਸਿੰਘ (ਬੀ.ਐਸ.ਸੀ ਆਈ ਟੀ) ਨੇ ਨੌਵਾਂ ਸਥਾਨ ਅਤੇ ਅਮਨਦੀਪ ਕੌਰ ਸੁਖਵਿੰਦਰ ਸਿੰਘ (ਐਮ.ਐਸ.ਸੀ.ਆਈ.ਟੀ) ਨੇ ਵੀ ਨੌਵਾਂ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ, ਐਚ.ਓ.ਡੀ. ਡਾ. ਰਾਜੇਸ਼ ਕੁਮਾਰ, ਕੋਆਰਡੀਨੇਟਰਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅੱਗੇ ਵੱਧ ਕੇ ਕਾਮਯਾਬੀ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ, ਐਚ.ਓ.ਡੀ. ਡਾ. ਰਾਜੇਸ਼ ਕੁਮਾਰ, ਲਖਵਿੰਦਰ ਕੌਰ, ਮਨਪ੍ਰੀਤ ਕੌਰ, ਮਨਜੀਤ, ਗੁਰਜੀਤ ਕੌਰ, ਲਖਵਿੰਦਰ ਕੌਰ ਬੇਬੀ ਅਤੇ ਗੁਰਿੰਦਰਜੀਤ ਕੌਰ ਆਦਿ ਹਾਜ਼ਰ ਸਨ।

ਫੋਟੋ : ਚੇਅਰਮੈਨ ਚੌਧਰੀ ਕੁਮਾਰ, ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ, ਐਚ.ਓ.ਡੀ. ਡਾ. ਰਾਜੇਸ਼ ਕੁਮਾਰ ਅਤੇ ਸਟਾਫ਼ ਮੈਂਬਰ।