Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਪਿੰਡ ਰਾਜਪੁਰ ਕੰਡੀ ਵਿਖੇ ਕਰਵਾਇਆ ਗਿਆ ਤਿੰਨ ਰੋਜਾ ਮੇਲਾ ਤੇ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਪਿੰਡ ਰਾਜਪੁਰ ਕੰਡੀ ਵਿਖੇ ਕਰਵਾਇਆ ਗਿਆ ਤਿੰਨ ਰੋਜਾ ਮੇਲਾ ਤੇ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ 

ਵੱਡੀ ਰੁਮਾਲੀ ਦੀ ਕੁਸ਼ਤੀ ਮੁਕਾਬਲੇ ਚ ਮਿਰਜਾ ਇਰਾਨੀ ਨੇ ਰੋਜੀ ਕਪੂਰਥਲਾ ਨੂੰ ਹਰਾਇਆ

ਬਾਬਾ ਫਰੀਦ ਪਹਿਲਵਾਨ ਨੇ ਛੋਟਾ ਗਨੀ ਪਹਿਲਵਾਨ ਨੂੰ ਹਰਾ ਕੇ ਛੋਟੀ ਰੁਮਾਲੀ ਤੇ ਕੀਤਾ ਕਬਜਾ

18 ਜੂਨ : ਪਿੰਡ ਰਾਜਪੁਰ ਕੰਡੀ ਵਿਖੇ ਡੇਰਾ ਬਾਬਾ ਭੋਲਾ ਗਿਰ ਜੀ ਦੇ ਦਰਬਾਰ ਗਦੀਸ਼ੀਨ ਮਹੰਤ ਰਾਮ ਗਿਰ ਜੀ ਦੀ ਅਗਵਾਈ ਹੇਠ ਐਨ ਆਰ ਆਈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਿੰਨ ਰੋਜਾ ਮੇਲਾ ਤੇ ਛਿੰਜ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।

ਵੀਡੀਓ ‘ਚ ਦੇਖੋ ਛਿੰਝ ਮੇਲੇ ਦੀ ਝਲਕੀਆਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਮਹੰਤ ਰਾਮ ਗਿਰ ਜੀ ਨੇ ਦੱਸਿਆ ਕਿ 14 ਜੂਨ ਨੂੰ ਪਾਠ ਸ਼੍ਰੀ ਸੁਖਮਨੀ ਸਾਹਿਬ, 15 ਜੂਨ ਨੂੰ ਟਮਕ ਦੀ ਰਸਮ, 16 ਜੂਨ ਨੂੰ ਸੰਤ ਮਹਾਂਪੁਰਸ਼ਾਂ ਦੇ ਪ੍ਰਵਚਨ, ਸ਼ਬਦ ਕੀਰਤਨ ਤੇ 17 ਜੂਨ ਨੂੰ ਛਿੰਝ ਮੇਲਾ ਕਰਵਾਇਆ ਗਿਆ। ਇਸ ਛਿੰਜ ਮੇਲੇ 200 ਦੇ ਕਰੀਬ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪਹਿਲਵਾਨਾਂ ਨੇ ਅਖਾੜੇ ਵਿੱਚ ਆਪਣੀ ਕੁਸ਼ਤੀ ਦੇ ਜੌਹਰ ਵਿਖਾਏ

(ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਸਨਮਾਨਿਤ ਕਰਦੇ ਹੋਏ ਮਹੰਤ ਰਾਮ ਗਿਰ ਜੀ ਤੇ ਹੋਰ)

ਇਸ ਛਿੰਜ ਮੇਲੇ ਵਿੱਚ ਵੱਡੀ ਰੁਮਾਲੀ ਦੀ ਕੁਸ਼ਤੀ ਮਿਰਜਾ ਇਰਾਨੀ ਤੇ ਰੋਜੀ ਕਪੂਰਥਲਾ ਵਿਚਕਾਰ ਹੋਈ। ਜਿਸ ਵਿੱਚ ਮਿਰਜਾ ਇਰਾਨੀ ਇਰਾਨੀ ਪਹਿਲਵਾਨ ਜੇਤੂ ਰਿਹਾ ਤੇ ਰੋਜੀ ਪਹਿਲਵਾਨ ਕਪੂਰਥਲਾ ਉਪਜੇਤੂ ਰਿਹਾ। ਜਿਨਾਂ ਨੂੰ ਮੌਜੂਦਾ ਗੱਦੀ ਨਸ਼ੀਨ ਮੰਹਤ ਰਾਮ ਗਿਰ ਜੀ ਵਲੋਂ ਗੁਰਜ ਅਤੇ 1 ਲੱਖ 51 ਹਜਾਰ ਰੁਪਏ ਦੀ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਬਾਬਾ ਫਰੀਦ ਪਹਿਲਵਾਨ ਨੇ ਛੋਟਾ ਗਨੀ ਹੁਸ਼ਿਆਰਪੁਰ ਪਹਿਲਵਾਨ ਨੂੰ ਹਰਾ ਕੇ ਛੋਟੀ ਰੁਮਾਲੀ ਦੀ ਕੁਸ਼ਤੀ ਤੇ ਕਬਜਾ ਕੀਤਾ। ਜਿਨਾਂ ਨੂੰ ਪ੍ਰਬੰਧਕਾਂ ਵਲੋਂ 71 ਹਜਾਰ ਰੁਪਏ ਦੇਕੇ ਨਿਵਾਜਿਆ ਗਿਆ।ਤੀਜੇ ਨੰਬਰ ਵਾਲੀ ਕੁਸ਼ਤੀ ਸੋਨੂੰ ਸਿਰਸਾ ਤੇ ਭੋਲਾ ਅਟਾਰੀ ਵਿਚਕਾਰ ਹੋਈ ਜੋ ਬਰਾਬਰੀ ਤੇ ਰਹੀ।

(ਵੱਡੀ ਰੁਮਾਲੀ ਦੀ ਕੁਸ਼ਤੀ ਦੀ ਸ਼ੁਰੂਆਤ ਕਰਵਾਉਂਦੇ ਹੋਏ ਮਹੰਤ ਰਾਮ ਗਿਰ ਜੀ ਤੇ ਹੋਰ ਸੰਤ ਮਹਾਂਪੁਰਸ਼)

ਇਸ ਮੌਕੇ ਹਲਕੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਸੰਗਤ ਸਿੰਘ ਗਿਲਜੀਆਂ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਛਿੰਜ ਮੇਲੇ ਆਪਸੀ ਭਾਈਚਾਰਿਕ ਸਾਂਝ ਨੂੰ ਮਜ਼ਬੂਤ ​​ਕਰਦੇ ਹਨ ਅਤੇ ਨੌਜ਼ਵਾਨ ਵਰਗ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ। ਇਸ ਮੌਕੇ ਤੇ ਇਲਾਕੇ ਦੇ ਵੱਖ-ਵੱਖ ਥਾਵਾਂ ਤੋਂ ਸੰਤ ਮਹਾਪੁਰਸ਼ਾਂ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕਰਕੇ ਕੁਸ਼ਤੀ ਵਿਚ ਜੌਹਰ ਦਿਖਾਉਣ ਵਾਲੇ ਪਹਿਲਵਾਨਾਂ ਅਤੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ।

(ਛੋਟੀ ਰੁਮਾਲੀ ਦੀ ਕੁਸ਼ਤੀ ਦੀ ਸ਼ੁਰੂਆਤ ਕਰਵਾਉਂਦੇ ਹੋਏ ਮਹੰਤ ਰਾਮ ਗਿਰ ਜੀ ਤੇ ਹੋਰ ਸੰਤ ਮਹਾਂਪੁਰਸ਼)

ਇਸ ਮੌਕੇ ਡੇਰਾ ਬਾਬਾ ਭੋਲਾ ਗਿਰ ਜੀ ਦੇ ਮੌਜੂਦਾ ਗੱਦੀ ਨਸ਼ੀਨ ਮੰਹਤ ਰਾਮ ਗਿਰ ਜੀ, ਸੰਤ ਨਰੇਸ਼ ਗਿਰ, ਸੰਤ ਜਸਪਾਲ ਸਿੰਘ ਓਡਲੇ ਵਾਲੇ, ਸੰਤ ਪ੍ਰੇਮ ਦਾਸ ਰਾਜਪਾਲਾਂ ਵਾਲੇ,ਸੰਤ ਸਰਬਜੀਤ ਸਿੰਘ, ਸੰਤ ਕੈਲਾਸ਼ ਗਿਰ ਦਸੂਹਾ ਵਾਲੇ ,ਸੰਤ ਨਾਨਕ ਗਿਰ ਫਗਵਾੜਾ ਵਾਲੇ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ ।

ਇਸ ਮੌਕੇ ਸੂਬੇਦਾਰ ਸੁਰਜੀਤ ਸਿੰਘ, ਮੈਨੇਜਰ ਗੁਰਦੀਪ ਸਿੰਘ, ਗੁਰਮੇਲ ਸਿੰਘ, ਮਾਸਟਰ ਸੁਰਿੰਦਰ ਸਿੰਘ,ਮਾਸਟਰ ਰਛਪਾਲ ਸਿੰਘ, ਮਹਿੰਦਰ ਸਿੰਘ, ਜਵਿੰਦਰ ਸਿੰਘ, ਅੰਗ੍ਰੇਜ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਪਵਨ ਕੁਮਾਰ, ਤਰਸੇਮ ਸਿੰਘ, ਜਸਪ੍ਰੀਤ ਸਿੰਘ, ਹੁਸ਼ਿਆਰ ਸਿੰਘ, ਅਨਿਲ ਕੁਮਾਰ, ਸਮੇਤ ਭਾਰੀ ਗਿਣਤੀ ਵਿੱਚ ਖੇਤਰ ਦੇ ਲੋਕ ਮੌਜੂਦ ਸਨ।

ਫੋਟੋ :ਵੱਡੀ ਰੁਮਾਲੀ ਤੇ ਛੋਟੀ ਰੁਮਾਲੀ ਦੇ ਜੇਤੂ ਪਹਿਲਵਾਨ ਨੂੰ ਸਨਮਾਨਿਤ ਕਰਦੇ ਹੋਏ ਮਹੰਤ ਰਾਮ ਗਿਰ ਜੀ ਤੇ ਹੋਰ ਸੰਤ ਮਹਾਂਪੁਰਸ਼।

error: copy content is like crime its probhihated