Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਬਟਾਲਾ ਨਗਰ ਨਿਗਮ ਦੇ ਜਨਮ ਅਤੇ ਮੌਤ ਸਰਟੀਫਿਕੇਟ ਬ੍ਰਾਂਚ ਦਫਤਰ ਦਾ ਬੁਰਾ ਹਾਲ, ਦਫਤਰ ਵਿੱਚ ਬਰਸਾਤੀ ਪਾਣੀ ਟਪਕਣ ਕਾਰਨ ਲੋਕਾਂ ਦੇ ਪੁਰਾਣੇ ਰਿਕਾਰਡ ਹੋ ਰਹੇ ਹਨ ਨਸ਼ਟ

ਬਟਾਲਾ ਨਗਰ ਨਿਗਮ ਦੇ ਜਨਮ ਅਤੇ ਮੌਤ ਸਰਟੀਫਿਕੇਟ ਬ੍ਰਾਂਚ ਦਫਤਰ ਦਾ ਬੁਰਾ ਹਾਲ, ਦਫਤਰ ਵਿੱਚ ਬਰਸਾਤੀ ਪਾਣੀ ਟਪਕਣ ਕਾਰਨ ਲੋਕਾਂ ਦੇ ਪੁਰਾਣੇ ਰਿਕਾਰਡ ਹੋ ਰਹੇ ਹਨ ਨਸ਼ਟ

ਬਟਾਲਾ (ਅਵਿਨਾਸ਼ ਸ਼ਰਮਾ)

7 ਜੂਨ : ਪੰਜਾਬ ‘ਚ ਲਗਾਤਾਰ ਮੀਂਹ ਪੈ ਰਿਹਾ ਹੈ, ਇਸ ਬਾਰਿਸ਼ ਦਾ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ, ਪਰ ਨਗਰ ਨਿਗਮ ਬਟਾਲਾ ਸਥਿਤ ਜਨਮ ਅਤੇ ਮੌਤ ਸਰਟੀਫਿਕੇਟ ਸ਼ਾਖਾ ਦੇ ਦਫ਼ਤਰ ‘ਚ ਲੋਕਾਂ ਦੇ ਪੁਰਾਣੇ ਰਿਕਾਰਡ ਦਾ ਨੁਕਸਾਨ ਹੋ ਰਿਹਾ ਹੈ। ਅਧਿਕਾਰੀਆਂ ਦੀ ਨੌਕਰੀ ਤੇ ਸੰਕਟ ਮੰਡਰਾ ਰਿਹਾ ਹੈ।

ਇਸ ਸ਼ਾਖਾ ਵਿੱਚ 1846 ਤੋਂ ਲੈ ਕੇ ਹੁਣ ਤੱਕ ਦੇ ਜਨਮ ਅਤੇ ਮੌਤ ਦੇ ਸਰਟੀਫਿਕੇਟਾਂ ਦਾ ਰਿਕਾਰਡ ਖਰਾਬ ਹੋ ਗਿਆ ਹੈ।ਜਿਸ ਕਮਰੇ ਵਿੱਚ ਇਹ ਬ੍ਰਾਂਚ ਚੱਲ ਰਹੀ ਹੈ, ਉਸ ਦੀ ਕਰੀਬ ਇੱਕ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਮੁਰੰਮਤ ਕੀਤੀ ਗਈ ਸੀ ਪਰ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਸਥਿਤੀ ਨਹੀਂ ਬਦਲੀ ਅਤੇ ਬਰਸਾਤ ਦਾ ਪਾਣੀ ਪੂਰੇ ਦਫ਼ਤਰ ਵਿੱਚ ਟਪਕਣ ਲੱਗ ਜਾਂਦਾ ਹੈ, ਜਿਸ ਕਾਰਨ ਲੋਕਾਂ ਦਾ ਜ਼ਰੂਰੀ ਰਿਕਾਰਡ ਖਰਾਬ ਹੋ ਰਿਹਾ ਹੈ।

ਇਸ ਬਰਾਂਚ ਦੇ ਇੰਚਾਰਜ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਬਾਰੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।

ਉਸ ਦਾ ਕਹਿਣਾ ਹੈ ਕਿ ਕਈ ਵਾਰ ਸਾਨੂੰ ਇਸ ਰਿਕਾਰਡ ਨੂੰ ਲੈ ਕੇ ਅਦਾਲਤ ਵਿਚ ਜਾਣਾ ਪੈਂਦਾ ਹੈ, ਜਿਸ ਦਿਨ ਮਾਣਯੋਗ ਜੱਜ ਸਾਡੇ ਕੋਲੋਂ ਪੁਰਾਣਾ ਰਿਕਾਰਡ ਪੇਸ਼ ਕਰਨ ਵਾਸਤੇ ਕਹਿਣਗੇ ਤਾਂ ਅਸੀਂ ਰਿਕਾਰਡ ਕਿਥੋਂ ਪੇਸ਼ ਕਰਾਂਗੇ। ਇਹ ਸਭ ਕੁਝ ਮੈਨੂੰ ਅਤੇ ਮੇਰੇ ਸਟਾਫ ਨੂੰ ਭੁਗਤਣਾ ਪੈਂਦਾ ਹੈ, ਸਾਨੂੰ ਸਾਡੀ ਨੌਕਰੀ ਨੂੰ ਖਤਰਾ ਨਜ਼ਰ ਆ ਰਿਹਾ ਹੈ।