Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing 58 ਗ੍ਰਾਮ ਨਸ਼ੀਲੇ ਪਾਊਡਰ ਤੇ 100 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨ ਪੁਲਿਸ ਅੜਿੱਕੇ

58 ਗ੍ਰਾਮ ਨਸ਼ੀਲੇ ਪਾਊਡਰ ਤੇ 100 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨ ਪੁਲਿਸ ਅੜਿੱਕੇ

ਟਾਂਡਾ / ਮੁਕੇਰੀਆਂ (ਚੌਧਰੀ) 

2 ਅਪ੍ਰੈਲ : 58 ਗ੍ਰਾਮ ਨਸ਼ੀਲੇ ਪਾਊਡਰ ਤੇ 100 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਟਾਂਡਾ ਤੇ ਮੁਕੇਰੀਆਂ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਸੂਰਜ ਉਰਫ ਸੈਂਕੀ ਪੁੱਤਰ ਪਰਮਜੀਤ ਵਾਸੀ ਵਾਰਡ ਨੰਬਰ 15 ਮੁਹੱਲਾ ਰਫਿਊਜੀ ਅਹੀਆਪੁਰ ਟਾਂਡਾ ਥਾਣਾ ਟਾਂਡਾ ਤੇ ਸੁਨੀਲ ਕੁਮਾਰ ਪੁੱਤਰ ਪਾਲ ਵਾਸੀ ਛਾਂਗਲਾ ਥਾਣਾ ਦਸੂਹਾ ਹਾਲ ਵਾਸੀ ਕਿਰਾਏਦਾਰ ਕੁਲਵੰਤ ਸਿੰਘ ਵਾਸੀ ਤਹਿਸੀਲ ਕਲੋਨੀ ਮੁਕੇਰੀਆ ਥਾਣਾ ਮੁਕੇਰੀਆ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ।

ਟਾਂਡਾ : ਪੁਲਿਸ ਐਫ ਆਈ ਆਰ ਮੁਤਾਬਿਕ ਏ.ਐਸ.ਆਈ ਮਦਨ ਸਿੰਘ ਚੌਕੀ ਸਰਾਂ ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਦੇ ਬਾ ਸਵਾਰੀ ਪ੍ਰਾਈਵੇਟ ਵਹੀਕਲ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਮੁਹੱਲਾ ਰਫਿਊਜੀ ਅਹੀਆਪੁਰ ਟਾਂਡਾ ਤੋਂ ਮੁਹੱਲਾ ਬਾਲਮੀਕ ਅਹੀਆਪੁਰ ਟਾਂਡਾ ਜਾ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਪੀਰਾਂ ਦੀ ਜਗ੍ਹਾ ਮੁਹੱਲਾ ਰਫਿਊਜੀ ਅਹੀਆਪੁਰ ਟਾਂਡਾ ਮੋਜੂਦ ਸੀ ਤਾਂ ਸਾਹਮਣੇ ਗਲੀ ਵਿੱਚ ਇੱਕ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਤੇ ਆਪਣੀ ਪਹਿਨੀ ਹੋਈ ਪੈਟ ਜੀਨ ਦੀ ਸੱਜੀ ਜੇਬ ਵਿੱਚੋ ਇੱਕ ਵਜਨਦਾਰ ਕੌਮੀ ਲਿਫਾਫਾ ਰੰਗ ਕਾਲਾ ਕੱਢ ਕੇ ਗਲੀ ਦੇ ਕਿਨਾਰੇ ਜਮੀਨ ਪਰ ਸੁੱਟ ਦਿੱਤਾ ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੂਰਜ ਉਰਫ ਸੈਂਕੀ ਪੁੱਤਰ ਪਰਮਜੀਤ ਵਾਸੀ ਵਾਰਡ ਨੰਬਰ 15 ਮੁਹੱਲਾ ਰਫਿਊਜੀ ਅਹੀਆਪੁਰ ਟਾਂਡਾ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਦੱਸਿਆ ਜਿਸ ਵੱਲੋਂ ਸੁੱਟੇ ਮੌਮੀ ਲਿਫਾਫੇ ਨੂੰ ਚੈਕ ਕੀਤਾ ਤਾ ਉਸ ਵਿੱਚ 58 ਗ੍ਰਾਮ ਨਸੀਲਾ ਪਾਊਡਰ ਬ੍ਰਾਮਦ ਹੋਇਆ।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।

ਮੁਕੇਰੀਆਂ : ਇਸੇ ਤਰ੍ਹਾਂ ਏ.ਐਸ.ਆਈ ਗੁਰਦੀਪ ਸਿੰਘ ਸੀ.ਆਈ.ਏ ਹੁਸ਼ਿਆਰਪੁਰ ਸਮੇਤ ਪੁਲਿਸ ਪਾਰਟੀ ਸਬ ਤਹਿਸੀਲ ਮੁਕੇਰੀਆ ਨੇੜੇ ਗੁਰਦਾਸਪੁਰ ਚੋਕ ਥਾਣਾ ਮੁਕੇਰੀਆ ਮੋਜੂਦ ਸੀ ਤਾ ਤਹਿਸੀਲ ਕਲੋਨੀ ਬਲਦੇਵ ਸਿੰਘ ਗੋਤਰਾ ਵਕੀਲ ਸਾਹਿਬ ਦੇ ਘਰ ਤੋ ਥੋੜਾ ਅੱਗੇ ਖਾਲੀ ਪਲਾਟ ਦੇ ਸਾਹਮਣੇ ਪੁੱਜੇ ਤਾ ਪਲਾਟ ਦੀ ਤਰਫੋਂ ਇੱਕ ਮੋਨਾ ਨੋਜਵਾਨ ਪੈਦਲ ਆਉਦਾ ਦਿਖਾਈ ਦਿੱਤਾ ਜੋ ਸਾਹਮਣੇ ਪੁਲਿਸ ਪਾਰਟੀ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੂੰ ਸੁੱਟ ਕੇ ਖੱਬੇ ਪਾਸੇ ਵਾਲੀ ਵਿੱਚ ਭੱਜਣ ਲੱਗਾ ਜਿਸ ਨੂੰ ਕਾਬੂ ਕਰਕੇ ਨਾਮਪਤਾ ਪੁੱਛਿਆ ਜਿਸ ਨੇ ਆਪਣਾ ਸੁਨੀਲ ਕੁਮਾਰ ਪੁੱਤਰ ਪਾਲ ਵਾਸੀ ਛਾਂਗਲਾ ਥਾਣਾ ਦਸੂਹਾ ਹਾਲ ਵਾਸੀ ਕਿਰਾਏਦਾਰ ਕੁਲਵੰਤ ਸਿੰਘ ਵਾਸੀ ਤਹਿਸੀਲ ਕਲੋਨੀ ਮੁਕੇਰੀਆ ਥਾਣਾ ਮੁਕੇਰੀਆਂ ਜਿਲਾ ਹੁਸਿਆਰਪੁਰ, ਜਿਸ ਵੱਲੋ ਸੁੱਟ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 100 ਗ੍ਰਾਮ ਹੈਰੋਇੰਨ ਬਰਾਮਦ ਹੋਈ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।