Prime Punjab Times

Latest news
ਆਧਿਆਤਮਿਕ ਆਭਾ ਵਿੱਚ ਸਜੀ ਸਾਦਗੀ,17 ਜੋੜਿਆਂ ਦਾ ਮੰਗਲਮਈ ਵਿਆਹਿਕ ਬੰਧਨ DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਸ਼ਮਿਤਾ ਵਲੋਂ ਤਾਈਕਵਾਡ 'ਚ ਸ਼ਾਨਦਾਰ ਪ੍ਰਦਰਸ਼ਨ  ਆਸ਼ਾ ਵਰਕਰਾਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ : ਡਾ.ਸੁਦੇਸ਼ ਰਾਜਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵੱਲੋਂ E-Cardify ਐਪ ਲਾਂਚ ਕੀਤੀ ਗਈ KMS ਕਾਲਜ ਦੇ ਬੀ.ਐਸ.ਸੀ ਮੈਡੀਕਲ ਲੈਬ ਸਾਇੰਸ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ : ਪ੍ਰਿੰਸੀਪਲ ਡਾ. ਮਾਨਵ ਸੈਣੀ ਪੁਲਿਸ ਦਾ ਨਸ਼ਾ ਤਸਕਰਾਂ ‘ਤੇ ਵੱਡਾ ਵਾਰ, 2.199 ਕਿਲੋ ਹੈਰੋਇਨ ਅਤੇ ਪਿਸਟਲ ਸਮੇਤ ਮੁਲਜ਼ਮ ਕਾਬੂ ਦਸੂਹਾ ਹੁਸ਼ਿਆਰਪੁਰ ਹਾਈਵੇ ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌ+ਤ ਐਚ.ਪੀ.ਵੀ.ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ : ਡਾ. ਸੁਦੇਸ਼ ਰਾਜਨ ਡਿਪਟੀ ਕਮਿਸ਼ਨਰ ਨੇ ਦਸੂਹਾ ਅਤੇ ਮੁਕੇਰੀਆਂ ਸਬ-ਡਵੀਜ਼ਨ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਵਿਸ਼ੇਸ਼ ਲੈਕਚਰ ਦਾ ਆਯੋਜਨ
ADVERTISEMENT
You are currently viewing ਸੋਨੀਆ ਮਹੰਤ ਵਲੋਂ ਲਗਾਏ ਸਾਰੇ ਦੋਸ਼ ਬੇਬੁਨਿਯਾਦ ਅਤੇ ਡੂੰਘੀ ਸਾਜਿਸ਼ ਨਾਲ ਪ੍ਰੇਰਿਤ – ਜਯੋਤੀ ਮਹੰਤ

ਸੋਨੀਆ ਮਹੰਤ ਵਲੋਂ ਲਗਾਏ ਸਾਰੇ ਦੋਸ਼ ਬੇਬੁਨਿਯਾਦ ਅਤੇ ਡੂੰਘੀ ਸਾਜਿਸ਼ ਨਾਲ ਪ੍ਰੇਰਿਤ – ਜਯੋਤੀ ਮਹੰਤ

ਫਗਵਾੜਾ (ਲਾਲੀ ਦਾਦਰ )

* ਡੇਰੇ ਤੇ ਕਬਜੇ ਦੀ ਨੀਯਤ ਨੂੰ ਦੱਸਿਆ ਕਾਰਣ

12 ਅਪ੍ਰੈਲ : ਦਰਬਾਰ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਸ਼ੀਲਾ ਮਹੰਤ ਸਾਬਰੀ ਭਗਤਪੁਰਾ ਫਗਵਾੜਾ ਦੇ ਗੱਦੀ ਨਸ਼ੀਨ ਜਯੋਤੀ ਮਹੰਤ ਨੇ ਸੋਨੀਆ ਮਹੰਤ ਵਲੋਂ ਬੀਤੇ ਦਿਨ ਲਗਾਏ ਗੰਭੀਰ ਦੋਸ਼ਾਂ ਨੂੰ ਬੇਬੁਨਿਯਾਦ ਅਤੇ ਡੂੰਘੀ ਸਾਜਿਸ਼ ਨਾਲ ਪ੍ਰੇਰਿਤ ਦੱਸਦਿਆਂ ਅੱਜ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਸੋਨੀਆ ਮਹੰਤ ਦਾ ਇਰਾਦਾ ਡੇਰੇ ਤੇ ਕਬਜਾ ਕਰਨਾ ਹੈ ਜਿਸਦੇ ਲਈ ਉਹ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਗੱਦੀ ਨਸ਼ੀਨ ਜਯੋਤੀ ਮਹੰਤ ਤੋਂ ਇਲਾਵਾ ਗੌਰੀ ਮਹੰਤ ਅਤੇ ਨਿਸ਼ਾ ਮਹੰਤ ਨੇ ਸੰਗਤ ਦੀ ਹਾਜਰੀ ਵਿਚ ਦੱਸਿਆ ਕਿ ਸ਼ੋਕੀ ਬਾਬਾ ਜੀ ਬਹੁਤ ਬਿਮਾਰ ਰਹਿੰਦੇ ਸਨ ਅਤੇ ਉਹ ਸਾਰੀ ਸੰਗਤ ਦੇ ਸਾਹਮਣੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਹਨ। ਉਹਨਾਂ ਦਾ ਜਨਾਜਾ ਵੀ ਸਾਰਿਆਂ ਦੇ ਸਾਹਮਣੇ ਪੜ੍ਹਿਆ ਗਿਆ ਸੀ। ਸਾਰਾ ਪ੍ਰੋਗਰਾਮ ਲਾਈਵ ਚੱਲਿਆ ਅਤੇ ਬਹੁਤ ਸਾਰੇ ਮੋਹਤਬਰ ਵਿਅਕਤੀ ਵੀ ਹਾਜਰ ਸਨ। ਜੇਕਰ ਕਿਸੇ ਨੂੰ ਕੋਈ ਸ਼ੰਕਾ ਸੀ ਤਾਂ ਉਸ ਸਮੇਂ ਕਿਉਂ ਨਹੀਂ ਬੋਲੇ ਅਤੇ ਹੁਣ ਕਈ ਮਹੀਨੇ ਬਾਅਦ ਉਹਨਾਂ ਦੀ ਮੌਤ ਨੂੰ ਲੈ ਕੇ ਸਵਾਲ ਖੜੇ ਕਰਨਾ ਬਿਲਕੁਲ ਵੀ ਜਾਇਜ ਨਹੀਂ ਹੈ। ਉਹਨਾਂ ਸ਼ੋਕੀ ਬਾਬਾ ਜੀ ਦੀ ਮੌਤ ਤੋਂ ਬਾਅਦ ਤਾਲੇ ਤੋੜ ਕੇ ਸੋਨਾ ਚੋਰੀ ਕਰਨ ਦੇ ਦੋਸ਼ਾਂ ਨੂੰ ਵੀ ਸਿਰੇ ਤੋਂ ਨੱਕਾਰਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੇ ਜੀਉਂਦੇ ਜੀਅ ਹੀ ਹਰ ਚੀਜ਼ ਦੀ ਵੰਡ ਕਰ ਦਿੱਤੀ ਸੀ ਅਤੇ ਸੋਨੀਆ ਮਹੰਤ ਨੂੰ ਉਸਦੇ ਹਿੱਸੇ ਦਾ ਸੋਨਾ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਇਲਾਕਿਆਂ ਦੀ ਵੰਡ ਵੀ ਮਹੰਤ ਸ਼ੋਕੀ ਬਾਬਾ ਜੀ ਵਲੋਂ ਕਰ ਦਿੱਤੀ ਗਈ ਸੀ ਜਿਸਦੀ ਲਿਖਤ ਉਹਨਾਂ ਪਾਸ ਮੋਜੂਦ ਹੈ ਪਰ ਸੋਨੀਆ ਮਹੰਤ ਅਤੇ ਉਹਨਾਂ ਦੇ ਸਾਥੀ ਜਾਣਬੁੱਝ ਕੇ ਉਹਨਾਂ ਦੇ ਇਲਾਕੇ ਵਿਚ ਦਖਲ ਦਿੰਦੇ ਹਨ। ਸੋਨੀਆ ਮਹੰਤ ਵਲੋਂ ਕੁੱਟਮਾਰ ਦੇ ਲਗਾਏ ਦੋਸ਼ਾਂ ਬਾਰੇ ਕੀਤੇ ਸਵਾਲ ਤੇ ਉਹਨਾਂ ਕਿਹਾ ਕਿ ਸੋਨੀਆ ਮਹੰਤ ਦੇ ਸਾਥੀਆਂ ਨੇ ਉਹਨਾਂ ਦੇ ਇਲਾਕੇ ਵਿਚ ਘੁਸਪੈਠ ਕੀਤੀ ਸੀ ਜਿਸ ਤੋਂ ਰੋਕਿਆ ਤਾਂ ਉਹਨਾਂ ਨੇ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਅਤੇ ਜਾਤੀ ਸੂਚਕ ਸ਼ਬਦ ਵੀ ਕਹੇ। ਉਹਨਾਂ ਪੁਲਿਸ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਸੋਨੀਆ ਮਹੰਤ ਅਤੇ ਉਸਦੇ ਸਾਥੀਆਂ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਅਤੇ ਵਾਰ ਵਾਰ ਤੰਗ ਪ੍ਰੇਸ਼ਾਨ ਕਰਨ ਖਿਲਾਫ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ l

error: copy content is like crime its probhihated