Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਧੋਖਾਧੜੀ ਕਰਕੇ 11 ਲੱਖ 30 ਹਜਾਰ ਰੁਪਏ ਦੀ ਮਾਰੀ ਠੱਗੀ, 2 ਟ੍ਰੈਵਲ ਏਜੰਟਾਂ ਤੇ ਮਾਮਲਾ ਦਰਜ

ਧੋਖਾਧੜੀ ਕਰਕੇ 11 ਲੱਖ 30 ਹਜਾਰ ਰੁਪਏ ਦੀ ਮਾਰੀ ਠੱਗੀ, 2 ਟ੍ਰੈਵਲ ਏਜੰਟਾਂ ਤੇ ਮਾਮਲਾ ਦਰਜ

ਦਸੂਹਾ (ਚੌਧਰੀ) 

17 ਮਾਰਚ : ਧੋਖਾਧੜੀ ਕਰਕੇ ਦੋ ਟ੍ਰੈਵਲ ਏਜੰਟਾਂ ਵਲੋਂ ਇੱਕ ਵਿਅਕਤੀ ਨਾਲ 11 ਲੱਖ 30 ਹਜਾਰ ਰੁਪਏ ਦੀ ਮਾਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸਤੇ ਦਸੂਹਾ ਪੁਲਿਸ ਨੇ ਦੋਵੇਂ ਟ੍ਰੈਵਲ ਏਜੰਟਾਂ ਤੇ ਮਾਮਲਾ ਦਰਜ ਕੀਤਾ ਹੈ।

ਦਰਖਾਸਤ ਨੰਬਰ 1544-SSE ਮਿਤੀ 02-08-2022 ਵੱਲੋ ਰਣਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬਸੋਆ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਬਰ ਖਿਲਾਫ ਟ੍ਰੈਵਲ ਏਜੰਟ ਸੋਨਾ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਪਿੰਪਲੀ ਥਾਣਾ ਲੋਹੀਆ ਜਿਲਾ ਜਲੰਧਰ, ਸਤਨਾਮ ਸਿੰਘ ਪੁੱਤਰ ਮਾਹਿਨ ਸਿੰਘ ਵਾਸੀ ਗਿੰਡੀਵਿੰਡ ਥਾਣਾ ਚੋਹਲਾ ਸਾਹਿਬ ਜਿਲਾ ਤਰਨ ਤਾਰਨ ਬਾਬਤ ਧੋਖਾਧੜੀ ਦੇ ਸਬੰਧ ਵਿੱਚ ਦਰਖਾਸਤ ਅਫਸਰਾਨ ਬਾਲਾ ਜੀ ਦੇ ਪੇਸ ਹੋ ਕੇ ਦਿੱਤੀ ਸੀ। ਜਿਸ ਦੀ ਪੜਤਾਲ ਪੁਲਿਸ ਕਪਤਾਨ ਸਥਾਨਿਕ ਹੁਸਿਆਰਪੁਰ ਵੱਲੋ ਕੀਤੀ ਗਈ ਦੋਰਾਨੇ ਪੜਤਾਲ ਸਤਨਾਮ ਸਾਗਰ ਉਕਤ ਨੇ 8,30,000 ਰੁਪਏ ਅਤੇ ਏਜੰਟ ਸੋਨਾ ਸਿੰਘ ਉਕਤ ਨੇ 3,00,000 ਰੁਪਏ ਕੁਲ ਰਕਮ 11,30, 000 ਰੁਪਏ ਲੈਕੇ ਆਪਣੇ ਆਪ ਨੂੰ ਆਰਥਿਕ ਲਾਭ ਪਹੁੰਚਿਆ ਹੈ । ਜਿਸ ਤੇ ਧੋਖਾਧੜੀ ਕਰਨ ਸਬੰਧੀ ਟ੍ਰੈਵਲ ਏਜੰਟ ਸਤਨਾਮ ਸਾਗਰ ਉਕਤ ਅਤੇ ਸੋਨਾ ਸਿੰਘ ਉਕਤ ਦੇ ਖਿਲਾਫ । ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਜਿਸ ਤੇ SSP ਸਾਹਿਬ ਹੁਸਿਆਰਪੁਰ ਜੀ ਵੱਲੋਂ ਹੁਕਮ ਨੰਬਰ 1023-PC ਮਿਤੀ 10-3-2023 ਨਾਲ ਬਜਰੀਆ ਡਾਕ ਮੋਸੂਲ ਥਾਣਾ ਹੋਣ ਤੇ ਮੁੱਕਦਮਾ ਦਰਜ ਕੀਤਾ ਗਿਆ।