Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਔਰਤ ਨੂੰ ਪਿਸਤੌਲ ਨੁਮਾ ਚੀਜ ਦਿਖਾਕੇ ਮੋਟਰ ਸਾਈਕਲ ਸਵਾਰਾਂ ਵਲੋਂ ਲੁੱਟ-ਖੋਹ,ਮਾਮਲਾ ਦਰਜ

ਔਰਤ ਨੂੰ ਪਿਸਤੌਲ ਨੁਮਾ ਚੀਜ ਦਿਖਾਕੇ ਮੋਟਰ ਸਾਈਕਲ ਸਵਾਰਾਂ ਵਲੋਂ ਲੁੱਟ-ਖੋਹ,ਮਾਮਲਾ ਦਰਜ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

ਲੁਟੇਰੇ ਸੋਨੇ ਦੀ ਚੈਨ ਸਮੇਤ ਲਾਕਟ,ਸੋਨੇ ਦੀ ਮੁੰਦਰੀ ਤੇ 1500 ਰੁਪਏ ਦੀ ਨਕਦੀ ਲੈ ਕੇ ਹੋਏ ਰਫੂਚੱਕਰ 

16 ਮਾਰਚ : ਐਕਟਿਵਾ ਤੇ ਆਪਣੇ ਪਿੰਡ ਨੂੰ ਪਰਤ ਰਹੀ ਔਰਤ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋ ਲੁੱਟ ਖੋਹ ਕਰਨ ਤੇ ਗੜ੍ਹਦੀਵਾਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਗਦੀਪ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ (60)ਵਾਸੀ ਪਿੰਡ ਜੌਹਲਾ ਥਾਣਾ ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੇਰੀ ਨੂੰਹ ਏਕਤਾ ਸ਼ਰਮਾ ਪਤਨੀ ਰਾਹੁਲ ਸ਼ਰਮਾ ਅੱਜ ਆਪਣੀ | ਐਕਟਿਵਾਂ ਨੰਬਰੀ ਪੀਬੀ-07ਬੀਸੀ 1480 ਤੇ ਸਵਾਰ ਹੋਕੇ ਆਪਣੇ ਪੇਕੇ ਪਿੰਡ ਗੜ੍ਹਦੀਵਾਲਾ ਤੋਂ ਆਪਣੇ ਪਿੰਡ ਜੌਹਲਾਂ ਨੂੰ ਆ ਰਹੀ ਸੀ।ਜਦੋਂ ਉਹ ਪਿੰਡ ਜੀਆ ਸਹੋਤਾ ਤੋ ਥੋੜ੍ਹਾ ਅੱਗੇ ਮੋੜ ਪਾਸ ਪੁੱਜੀ ਤਾਂ ਪਿੱਛੋਂ ਮੋਟਰਸਾਈਕਲ ਤੇ ਇੱਕ ਸਰਦਾਰ ਤੇ ਮੋਨਾ ਵਿਅਕਤੀ ਆਏ ਜਿਨ੍ਹਾਂ ਵਲੋਂ ਮੇਰੀ ਨੂੰਹ ਏਕਤਾ ਸ਼ਰਮਾ ਦੀ ਐਕਟਿਵਾਂ ਦੀ ਚਾਬੀ ਕੱਢ ਲਈ ਤੇ ਸੜਕ ਵਿੱਚ ਰੋਕ ਲਿਆ ਉੱਕਤ ਵਿਅਕਤੀਆਂ ਦੀ ਉਮਰ ਲਗਭਗ 30/35 ਸਾਲ ਦੇ ਕਰੀਬ ਸੀ।ਇਸ ਦੌਰਾਨ ਸਰਦਾਰ ਵਿਅਕਤੀ ਨੇ ਮੇਰੀ ਨੂੰਹ ਏਕਤਾ ਸ਼ਰਮਾ ਨੂੰ ਕੋਈ ਪਿਸਤੌਲ ਨੁਮਾ ਚੀਜ ਦਿਖਾਕੇ ਉਸਦੇ ਗਲੇ ਵਿੱਚ ਪਾਈ ਸੋਨੇ ਦੀ ਚੈਨ ਸਮੇਤ ਲਾਕਟ,ਸੋਨੇ ਦੀ ਮੁੰਦਰੀ ਤੇ 1500 ਰੁਪਏ ਦੀ ਨਕਦੀ ਡਰਾ ਧਮਾਕੇ ਖੋਹ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋਕੇ ਪਿੰਡ ਅਰਗੋਵਾਲ ਵੱਲ ਨੂੰ ਫਰਾਰ ਹੋ ਗਏ। ਗੜ੍ਹਦੀਵਾਲਾ ਪੁਲਿਸ ਵੱਲੋਂ ਜਗਦੀਪ ਕੁਮਾਰ ਦੇ ਬਿਆਨਾਂ ਤੇ ਮੋਟਰਸਾਈਕਲ ਸਵਾਰ ਨਾ-ਮਲੂਮ ਵਿਅਕਤੀਆਂ ਖਿਲਾਫ਼ 379-ਬੀ 34 ਆਈਪੀਸੀ 25-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ।