Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing BJP ਵਰਕਰਾਂ ਦਾ ਵੱਡਾ ਕਾਫਲਾ ਦਸੂਹਾ ਤੋਂ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਰਵਾਨਾ ਹੋਇਆ

BJP ਵਰਕਰਾਂ ਦਾ ਵੱਡਾ ਕਾਫਲਾ ਦਸੂਹਾ ਤੋਂ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਰਵਾਨਾ ਹੋਇਆ

ਦਸੂਹਾ/ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਭਾਜਪਾ ਵਰਕਰਾਂ ਦਾ ਕਾਫ਼ਲਾ ਦਸੂਹਾ ਤੋਂ ਚੰਡੀਗੜ੍ਹ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਮੁਕੇਰੀਆਂ ਦੇ ਵਿਧਾਇਕ ਜੰਗੀਲਾਲ ਮਹਾਜਨ ਅਤੇ ਭਾਜਪਾ ਜਿਲ੍ਹਾ ਇੰਚਾਰਜ ਜਲੰਧਰ ਸੰਜੀਵ ਸਿੰਘ ਮਿਨਹਾਸ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ‘ਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ, ਪੰਜਾਬ ‘ਚ ਲੁੱਟ-ਖਸੁੱਟ, ਡਕੈਤੀ, ਗੁੰਡਾਗਰਦੀ ਆਮ ਗੱਲ ਹੈ, ਲੋਕ ਡਰੇ ਹੋਏ ਹਨ | ਪੰਜਾਬ ਦੇ ਲੋਕਾਂ ਦਾ ਧਿਆਨ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਵਿਧਾਨ ਸਭਾ ਦਾ ਘਿਰਾਓ ਕਰਕੇ ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਲਾਗੂ ਕੀਤੀ ਸ਼ਰਾਬ ਨੀਤੀ ਦੀ ਸੀ.ਬੀ.ਆਈ ਜਾਂਚ ਦੀ ਮੰਗ ਕਰਾਂਗੇ ਅਤੇ ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕਰਾਂਗੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਬਣੀ ‘ਆਪ’ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵੱਲ ਧਿਆਨ ਦੇਵੇ।ਇਸ ਮੌਕੇ ਜਨਰਲ਼ ਸਕੱਤਰ ਰਘੂਨਾਥ ਸਿੰਘ ਅਤੇ ਯੋਗੇਸ਼ ਸਪਰਾ, ਮੰਡਲ ਪ੍ਰਧਾਨ ਬਡਲਾ ਕੈਪਟਨ ਸ਼ਾਮ ਸਿੰਘ, ਮੰਡਲ ਪ੍ਰਧਾਨ ਦਸੂਹਾ ਵਿਸ਼ਾਲ ਦੱਤਾ,ਮੰਡਲ ਪ੍ਰਧਾਨ ਤਲਵਾੜਾ ਵਿਨੋਦ ਕੁਮਾਰ ਮਿੱਠੂ , ਮੰਡਲ ਗੜ੍ਹਦੀਵਾਲਾ ਪ੍ਰਧਾਨ ਗੋਪਾਲ ਐਰੀ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਕੁਮਾਰ, ਮਹਿਲਾ ਮੋਰਚਾ ਪ੍ਰਧਾਨ ਪਲਵੀ ਸ਼ਰਮਾ, ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ,ਮੰਡਲ ਪ੍ਰਧਾਨ ਸੁਨੀਲ ਡਿੰਪੀ,ਜੋਤੀ ਪ੍ਰਭਾ, ਸੀਮਾ ਠਾਕੁਰ,ਅਸ਼ੋਕ ਸ਼ਰਮਾ, ਸਚਿਨ ਮਹਾਜਨ, ਸਰਪੰਚ ਬੂਟੀ, ਨੀਰਜ ਜੈਂਨ,ਸੰਤੋਸ਼ ਰਾਵਤ ਸ੍ਰੀਰਾਮ, ਰਮਨ ਗੋਲਡੀ, ਲਖਵਿੰਦਰ ਸਿੰਘ,ਵਿਕਾਸ ਮਨਕੋਟੀਆ,ਰਜਿੰਦਰ ਚੱਕਫਾਲਾ, ਜਨਰਲ ਸਕੱਤਰ ਸਰਵਜੀਤ ਸਿੰਘ, ਪੱਪੂ, ਮਾਸਟਰ ਮਹਿੰਦਰ ਸਿੰਘ, ਜਤਿੰਦਰ ਸੋਨੂ, ਡਾ ਸੁਭਾਸ਼ ਚੰਦਰ,ਪੁਸ਼ਪਿੰਦਰ ਸਿੰਘ, ਚੰਦਰ ਸ਼ੇਖਰ, ਵਿਸ਼ਾਲ ਹੰਸ,ਹੋਸ਼ਿਆਰ ਸਿੰਘ ਇੱਟਿਆ, ਸਨੀ ਨੰਗਲ, ਕੈਪਟਨ ਬਲਬੀਰ ਸਿੰਘ ,ਲਖਵਿੰਦਰ ਸਿੰਘ, ਰਿਸ਼ਵ ,ਖੇਮਨ ਕੁਮਾਰ, ਰਕੇਸ਼ ਕੁਮਾਰ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ |

error: copy content is like crime its probhihated