Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਨਬਾਲਿਗਾ ਨਾਲ ਜ਼ਬਰਦਸਤੀ ਕਰਨ ਤੇ ਇਕ ਲੜਕੀ ਤੇ ਲੜਕਾ ਨਾਮਜ਼ਦ

ਨਬਾਲਿਗਾ ਨਾਲ ਜ਼ਬਰਦਸਤੀ ਕਰਨ ਤੇ ਇਕ ਲੜਕੀ ਤੇ ਲੜਕਾ ਨਾਮਜ਼ਦ

ਗੁਰਦਾਸਪੁਰ (ਅਸ਼ਵਨੀ)

28 ਫਰਵਰੀ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਅਧੀਨ ਪੈਂਦੇ ਇਕ ਪਿੰਡ ਦੀ ਵਸਨੀਕ ਇਕ ਨਬਾਲਗ਼ ਲੜਕੀ ਨਾਲ ਜ਼ਬਰਦਸਤੀ ਕਰਨ ਕਰਨ ਤੇ ਪੁਲਿਸ ਵਲੋ ਦੋ ਨੂੰ ਨਾਮਜ਼ਦ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ । ਪੀੜਤ ਲੜਕੀ ਦੀ ਮਾਤਾ ਵਲੋ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਰਾਹੀ ਦੱਸਿਆ ਗਿਆ ਕਿ ਉਸ ਦੀ 12 ਸਾਲ ਦੀ ਬੇਟੀ ਜੋਕਿ ਇਕ ਸਕੂਲ ਵਿੱਚ ਪੰਜਵੀ ਕਲਾਸ ਵਿੱਚ ਪੜਦੀ ਹੈ ।ਬੀਤੀ 21 ਫ਼ਰਵਰੀ 2023 ਨੂੰ ਸਵੇਰੇ ਐਕਟਿਵਾ ਤੇ ਸਵਾਰ ਹੋ ਕੇ ਸਕੂਲ ਗਈ ਅਤੇ 3 ਵਜੇ ਵਾਪਿਸ ਆ ਕੇ ਦੱਸਿਆ ਕਿ ਜਦੋਂ ਉਹ ਸਕੂਲ ਜਾ ਰਹੀ ਸੀ ਤਾਂ ਹੱਲਾ ਚਾਹੀਆਂ ਮੋੜ ਤੇ ਇਕ ਲੜਕੀ ਨੇ ਰੋਕ ਕੇ ਕਿਹਾ ਕਿ ਉਸ ਨੂੰ ਦੀਨਾ ਨਗਰ ਛੱਡ ਕੇ ਆਵੇ । ਪੀੜਤ ਲੜਕੀ ਦੀ ਮਾਤਾ ਨੇ ਪੁਲਿਸ ਨੂ ਹੋਰ ਦੱਸਿਆ ਕਿ ਜਦੋਂ ਉਸ ਦੀ ਬੇਟੀ ਲੜਕੀ ਨੂੰ ਦੀਨਾ ਨਗਰ ਲੈ ਕੇ ਗਈ ਤਾਂ ਦੀਨਾ ਨਗਰ ਬਾਈਪਾਸ ਤੇ ਲੜਕੀ ਦਾ ਭਰਾ ਬੁੱਲਟ ਮੋਟਰ-ਸਾਈਕਲ ਲੈ ਕੇ ਖੜਾ ਸੀ ਜੋ ਉਸ ਦੀ ਲੜਕੀ ਨੂੰ ਮੋਟਰ-ਸਾਈਕਲ ਤੇ ਬੈਠਾ ਕੇ ਪਠਾਨਕੋਟ ਸਾਈਡ ਕਿਸੇ ਨਾਮਾਲੂਮ ਹੋਟਲ ਵਿੱਚ ਲੈ ਗਿਆ ਜਿੱਥੇ ਲੈ ਜਾ ਕੇ ਲੜਕੇ ਨੇ ਉਸ ਦੀ ਬੇਟੀ ਦੇ ਨਾਲ ਜ਼ਬਰਦਸਤੀ ਕੀਤੀ । ਅਤੇ ਵਾਪਿਸ ਲਿਆ ਕੇ ਇਕ ਪੈਟਰੋਲ ਪੰਪ ਤੇ ਛੱਡ ਗਿਆ । ਤਫਤੀਸ਼ੀ ਅਫਸਰ ਇੰਸਪੈਕਟਰ ਪੁਸ਼ਪਾ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨ ਤੇ ਪੁਲਿਸ ਵੱਲੋਂ ਇਕ ਲੜਕੀ ਅਤੇ ਇਕ ਲੜਕੇ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।