Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing SSP ਵੱਲੋ ਚਾਰਜ ਲੈਣ ਸਮੇਂ ਮੀਡੀਆ ਨੂੰ ਕਵਰੇਜ ਕਰਨ ਤੋ ਰੋਕਣ ਦਾ ਮਾਮਲਾ ਭਖਿਆ.. ਮੀਡੀਆ ਕਰ ਸਕਦਾ ਹੈ ਬਾਈਕਾਟ ਦਾ ਐਲਾਨ

SSP ਵੱਲੋ ਚਾਰਜ ਲੈਣ ਸਮੇਂ ਮੀਡੀਆ ਨੂੰ ਕਵਰੇਜ ਕਰਨ ਤੋ ਰੋਕਣ ਦਾ ਮਾਮਲਾ ਭਖਿਆ.. ਮੀਡੀਆ ਕਰ ਸਕਦਾ ਹੈ ਬਾਈਕਾਟ ਦਾ ਐਲਾਨ

ਬਟਾਲਾ (ਅਵਿਨਾਸ਼ ਸ਼ਰਮਾ,ਸੰਜੀਵ ਨੈਅਰ)

20 ਫਰਵਰੀ : ਬੀਤੇ ਦਿਨੀਂ ਬਟਾਲਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਵੇ ਐਸ ਐਸ ਪੀ ਵੱਲੋ ਚਾਰਜ ਲੈਣ ਮੌਕੇ ਤੇ ਕਿਸੇ ਉੱਚ ਅਧਿਕਾਰੀ ਵੱਲੋ ਰੋਕਿਆ ਗਿਆ ਹੋਵੇ। ਜਿੱਥੇ ਇਸ ਗੱਲ ਨੂੰ ਮੀਡੀਆ ਵਿੱਚ ਲੈਕੇ ਭਾਰੀ ਰੋਸ ਪਾਇਆ ਜਾ ਰਹਿਆ ਹੈ ਉਥੇ ਸਾਰਾ ਹੀ ਮੀਡੀਆ ਭਾਈਚਾਰਾ ਇੱਕ ਪਲੇਟਫਾਰਮ ਤੇ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬਟਾਲਾ ਵਿੱਖੇ ਨਵੇਂ ਆਏ ਐਸ ਐਸ ਪੀ ਨੇ ਬੀਤੇ ਦਿਨੀਂ ਚਾਰਜ ਲੈਣਾ ਸੀ। ਇਸ ਮੌਕੇ ਤੇ ਪੱਤਰਕਾਰ ਰਮੇਸ਼ ਬਹਿਲ ਮੌਕੇ ਤੇ ਪਹੁੰਚੇ। ਇਸ ਮੌਕੇ ਤੇ ਐਸ ਪੀ ਹੈੱਡਕੁਆਟਰ ਜਗਵਿੰਦਰ ਸਿੰਘ ਸੰਧੂ ਵੱਲੋ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਕਵਰੇਜ ਨਹੀਂ ਕਰਨੀ ਹੈ। ਇਸ ਕਰਕੇ ਤੁਸੀ ਇਥੋਂ ਚਲੇ ਜਾਉ। ਇਸ ਮੌਕੇ ਤੇ ਜੱਦ ਪਤਰਕਾਰਾ ਨੇ ਵਜ੍ਹਾ ਪੁੱਛੀ ਤਾ ਸੰਤੁਸ਼ਟ ਜਵਾਬ ਨਹੀਂ ਦੇ ਪਾਏ। ਇਸ ਗੱਲ ਨੂੰ ਲੈਕੇ ਭਾਰੀ ਰੋਸ ਮੀਡੀਆ ਜਗਤ ਵਿੱਚ ਪਾਇਆ ਜਾ ਰਿਹਾ ਹੈ।

ਇਸ ਮੁੱਦੇ ਨੂੰ ਲੈਕੇ ਜਿੱਥੇ ਵੱਖ ਵੱਖ ਜਥੇਬੰਦੀਆਂ ਪੱਤਰਕਾਰਾਂ ਡੇ ਹੱਕ ਨਿਤਰ ਆਈਆ ਹਨ ਉੱਥੇ ਪਤਰਕਾਰਾ ਦੀਆ ਅੱਲਗ ਅਲੱਗ ਯੂਨੀਅਨਾਂ ਵੀ ਮੈਦਾਨ ਵਿੱਚ ਆ ਗਈਆ ਹਨ। ਇਸ ਮੌਕੇ ਤੇ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੁਰਾਲਾ ਦਾ ਕਹਿਣਾ ਹੈ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅਜਿਹਾ ਵਾਪਰਿਆ ਹੈ। ਉਹਨਾਂ ਆਖਿਆ ਕਿ ਅਸੀ ਅਪਣੇ ਪੱਤਰਕਾਰ ਨਾਲ ਚੱਟਾਨ ਵਾਂਗ ਖੜੇ ਹਾ। ਇਸ ਮੌਕੇ ਤੇ ਜਿਲਾ ਪ੍ਰਧਾਨ ਅਜ਼ਾਦ ਸ਼ਰਮਾ ਨੇ ਆਖਿਆ ਹੈ ਕਿ ਇਹ ਆਜ਼ਾਦੀ ਤੇ ਹਮਲਾ ਹੈ। ਇਸ ਕਰਕੇ ਜੌ ਵੀ ਹੋਇਆ ਹੈ, ਗ਼ਲਤ ਹੋਇਆ ਹੈ। ਇਸ ਮੌਕੇ ਤੇ ਬਟਾਲਾ ਪ੍ਰਧਾਨ ਰਿੰਕੂ ਚੋਧਰੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਪਤਾ ਹੈ ਕਿ ਪੱਤਰਕਾਰ ਲੋਕਤੰਤਰ ਦਾ ਹੁਣ ਚੋਥਾ ਥੰਮ ਨਹੀਂ ਬਲਕਿ ਮੁੱਖ ਥੰਮ ਬਣ ਚੁੱਕਿਆ ਹੈ। ਜੇਕਰ ਕੋਈ ਵੱਡਾ ਸਿਆਸਤਦਾਨ, ਉੱਚ ਅਧਿਕਾਰੀ ਛਿੱਕ ਵੀ ਮਾਰਦਾ ਹੈ ਤਾਂ ਮੀਡੀਆ ਨੂੰ ਖ਼ਬਰ ਪਹੁੰਚ ਗਈ ਹੁੰਦੀ ਹੈ। ਮੀਡੀਆ ਹਮੇਸ਼ਾ ਪਿਆਰ ਦਾ ਭੁੱਖਾ ਹੈ। ਇਸ ਕਰਕੇ ਕੋਈ ਵੀ ਸੋਚ ਸਮਝਕੇ ਗੱਲ ਕਰੇ। ਪ੍ਰਧਾਨ ਚੌਧਰੀ ਦਾ ਅੰਤ ਵਿੱਚ ਕਹਿਣਾ ਹੈ ਕਿ ਅਸੀਂ ਆਪਣੇ ਸਾਥੀ ਪੱਤਰਕਾਰ ਨਾਲ ਹਮੇਸ਼ਾ ਹੀ ਖੜੇ ਹਾ।