ਗੜ੍ਹਦੀਵਾਲਾ (ਚੌਧਰੀ)
16 ਫਰਵਰੀ : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ.ਪ੍ਰੀਤ ਮੋਹਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਡੀ.ਡੀ.ਐਚ.ਓ ਡਾ. ਮਧੂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਜੀ ਦੀ ਅਗਵਾਈ ਹੇਠ ਪੀ.ਐਚ.ਸੀ ਭੂੰਗਾ ਵਿਖੇ 35 ਵਾਂ ਦੰਦਾ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ । ਸੀਨੀਅਰ ਮੈਡੀਕਲ ਅਫਸਰ ਡਾ.ਹਰਜੀਤ ਸਿੰਘ ਜੀ ਨੇ ਇਸ ਦੰਦਾ ਦੇ ਪੰਦਰਵਾੜੇ ਦਾ ਉਦਾਘਟਨ ਕਰਦਿਆਂ ਦਸਿਆਂ ਕਿ ਇਹ ਪੰਦਰਵਾੜਾ 15 ਫਰਵਰੀ ਤੋਂ 2 ਮਾਰਚ ਤੱਕ ਰਹੇਗਾ। ਇਸ ਪੰਦਰਵਾੜੇ ਦੌਰਾਨ ਦੰਦਾ ਦੇ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਅਤੇ 10 ਮਰੀਜਾਂ ਦੇ ਮੁਫਤ ਦੰਦਾ ਦੇ ਬੀੜ ਵੀ ਲਗਾਏ ਜਾਣਗੇ। ਇਸ ਮੌਕੇ ਦੰਦਾ ਦੇ ਡਾਕਟਰ ਜਗਤਾਰ ਸਿੰਘ ਜੀ ਨੇ ਦੱਸਿਆ ਕਿ ਇਸ ਪੰਦਵਾੜੇ ਦੌਰਾਨ ਲੋਕਾਂ ਨੂੰ ਦੰਦਾ ਦੇ ਨਾਲ ਜੁੜੀਆਂ ਬਿਮਾਰੀਆਂ ਅਤੇ ਦੇਖਭਾਲ ਲਈ ਜਾਗਰੂਕ ਕੀਤਾ ਜਾਵੇਗਾ ਉਹਨਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਓਹ ਇਸ ਮੌਕੇ ਦਾ ਵੱਧ ਤੋ ਵੱਧ ਲਾਭ ਲੈਣ।ਇਸ ਮੌਕੇ ਡਾ ਸ਼ਿਵਾਨੀ, ਡਾ.ਗੁਰਦਰਸ਼ਨ ਸਿੰਘ, ਜਸਤਿੰਦਰ ਸਿੰਘ ਬੀ.ਈ.ਈ,ਅਮਿਤ ਸ਼ਰਮਾ,ਉਮੇਸ਼ ਕੁਮਾਰ,ਜਤਿੰਦਰ ਕੁਮਾਰ, ਰਣਜੀਤ ਸਿੰਘ, ਮਨਜੀਤ ਸਿੰਘ, ਅਮਨਦੀਪ ਸਿੰਘ,ਕਮਲਜੀਤ ਸੈਣੀ, ਤਰਜੀਤ ਕੌਰ, ਸੁਰਿੰਦਰ ਕੌਰ, ਅਨੀਤਾ, ਲਖਵਿੰਦਰ ਕੌਰ ਅਤੇ ਹੋਰ ਲੋਗ ਸ਼ਾਮਿਲ ਸਨ।








