Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਮਾਮਲਾ ਨਗਰ ਨਿਗਮ ਵਲੋਂ ਰੇਹੜੀ ਫੜ੍ਹੀ ਵਾਲਿਆਂ ਉੱਪਰ ਧੱਕੇ ਨਾਲ ਕੀਤੀ ਕਾਰਵਾਈ ਦਾ

ਮਾਮਲਾ ਨਗਰ ਨਿਗਮ ਵਲੋਂ ਰੇਹੜੀ ਫੜ੍ਹੀ ਵਾਲਿਆਂ ਉੱਪਰ ਧੱਕੇ ਨਾਲ ਕੀਤੀ ਕਾਰਵਾਈ ਦਾ

ਫਗਵਾੜਾ (ਲਾਲੀ ਦਾਦਰ )

*ਜਦੋਂ ਵੀ ਕਿਸੇ ਗਰੀਬ ਨਾਲ ਧੱਕਾ ਹੋਵੇਗਾ ਅਸੀਂ ਹਿੱਕ ਤਾਣ ਕੇ ਲੜਾਈ ਲੜਾਂਗੇ- ਜਰਨੈਲ ਨੰਗਲ

8 ਫਰਵਰੀ : ਅੱਜ ਲੋਕ ਹਿੱਤ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਜਰਨੈਲ ਨੰਗਲ ਵਲੋਂ ਆਪਣੇ ਕੀਤੇ ਹੋਏ ਐਲਾਨ ਮੁਤਾਬਿਕ ਨਗਰ ਨਿਗਮ ਫ਼ਗਵਾੜਾ ਵਿਖੇ ਰੇਹੜੀ ਫੜੀ ਵਾਲਿਅਾਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਧਰਨਾ ਲਗਾਇਆ ਗਿਆ ਅਤੇ ਫ਼ਗਵਾੜਾ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਰੇਹੜੀ ਫੜ੍ਹੀ ਵਾਲਿਆਂ ਉੱਪਰ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਇੱਕ ਰੋਸ਼ ਮਾਰਚ ਅਰਬਨ ਅਸਟੇਟ ਗੇਟ ਤੋਂ ਕੱਢਿਆ ਗਿਆ ਅਤੇ ਨਗਰ ਨਿਗਮ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ । ੲਿਸ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਨੰਗਲ ਨੇ ਕਿਹਾ ਕਿ ਨਗਰ ਨਿਗਮ ਟੀਮ ਵਾਰ ਵਾਰ ਗਰੀਬਾਂ ਦੀਆਂ ਰੇਹੜੀਆਂ/ ਖੋਖਿਆਂ ਦੀ ਭੰਨ ਤੋੜ ਕਰਦੀ ਹੈ ਅਤੇ ਉਹਨਾਂ ਦਾ ਸਮਾਨ ਚੁੱਕ ਲਿਆਉਂਦੀ ਹੈ।ਜਿਸ ਦੇ ਵਿਰੋਧ ਵਿੱਚ ਅਸੀਂ ਪਹਿਲਾ ਵੀ ਦੋ ਵਾਰ ਨਗਰ ਨਿਗਮ ਕਮਿਸ਼ਨਰ ਸਾਹਿਬਾ ਨੂੰ ਮਿਲਣ ਵਾਸਤੇ ਆਏ ਸੀ ਪਰ ਕਮਿਸ਼ਨਰ ਸਾਹਿਬਾ ਨਹੀਂ ਮਿਲੇ ਅਤੇ ਅਸੀਂ ਅੱਜ ਐਲਾਨ ਕਰਕੇ ਆਏ ਸੀ ਕਿ ਜਦੋਂ ਤੱਕ ਕਮਿਸ਼ਨਰ ਸਾਹਿਬਾ ਨਹੀਂ ਮਿਲਦੇ ਅਤੇ ਸਾਡੀ ਗੱਲ ਨਹੀਂ ਸੁਣਦੇ ਉਦੋਂ ਤੱਕ ਰੋਸ ਧਰਨਾ ਜ਼ਾਰੀ ਰਹੇਗਾ। ਪਰ ਖੁਸ਼ੀ ਦੀ ਗੱਲ ਹੈ ਕਿ ਅੱਜ ਕਮਿਸ਼ਨਰ ਸਾਹਿਬਾ ਡਾ.ਨਯਨ ਜੱਸਲ ਆਪਣੇ ਦਫਤਰ ਵਿੱਚ ਮੌਜ਼ੂਦ ਹਨ। ਧਰਨਾ ਲੱਗਣ ਤੋਂ ਕਰੀਬ ਅੱਧਾ ਘੰਟਾ ਬਾਅਦ ਜਰਨੈਲ ਨੰਗਲ ਅਤੇ ਉਹਨਾਂ ਦੇ ਸਾਥੀਆਂ ਦੀ ਮੀਟਿੰਗ ਕਮਿਸ਼ਨਰ ਸਾਹਿਬਾ ਨਾਲ ਹੋਈ ਅਤੇ ਮੀਟਿੰਗ ਤੋ ਬਾਅਦ ਨੰਗਲ ਨੇ ਕਿਹਾ ਕੇ ਅੱਜ ਦੀ ਮੀਟਿੰਗ ਬਹੁਤ ਵਧੀਆ ਰਹੀ ਅਤੇ ਕਮਿਸ਼ਨਰ ਸਾਹਿਬਾ ਨੇ ਸਾਨੂੰ ਭਰੋਸਾ ਦਵਾਇਆ ਕਿ ਕਿਸੇ ਵੀ ਗਰੀਬ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਵੇਗੀ ਅਤੇ ਜਦੋਂ ਵੀ ਕਿਸੇ ਨੂੰ ਕੋਈ ਮੁਸ਼ਕਿਲ ਹੋਵੇਗੀ ਉਸਦੇ ਢੁੱਕਵੇਂ ਹੱਲ ਵਾਸਤੇ ਪਹਿਲਾ ਸਾਡੇ ਨਾਲ ਮੀਟਿੰਗ ਕੀਤੀ ਜਾਵੇਗੀ । ਨੰਗਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪ੍ਰਸ਼ਾਸ਼ਨ ਸਾਨੂੰ ਕਮਜ਼ੋਰ ਸਮਝਣੇ ਦੀ ਗਲਤੀ ਨਾ ਕਰੇ ਜੇਕਰ ਕਿਸੇ ਗਰੀਬ ਨਾਲ ਕਦੇ ਵੀ ਧੱਕਾ ਕੀਤਾ ਤਾਂ ਅਸੀਂ ਹਿੱਕ ਤਾਣ ਕੇ ਹੱਕ ਤੇ ਸੱਚ ਦੀ ਲੜਾਈ ਲੜਾਂਗੇ । ਅੱਜ ਫਿਰ ਜਰਨੈਲ ਨੰਗਲ ਨੇ ਨਗਰ ਨਿਗਮ ਦਫਤਰ ਬਾਹਰ ਰੇਹੜੀਆਂ ਖੜ੍ਹੀਆਂ ਕੀਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਦੀ ਮੰਗ ਵੀ ਰੱਖੀ । ਇਸ ਮੌਕੇ ਲੋਕ ਹਿੱਤ ਸੰਘਰਸ਼ ਮੋਰਚਾ ਦੇ ਚੇਅਰਮੈਨ ਰਜਿੰਦਰ ਰਾਣਾ, ਕੋਰ ਕਮੇਟੀ ਮੈਂਬਰ ਰਾਮ ਸਿੰਘ ਬੋਲੀਨਾ,ਲਲਿਤ ਕੰਗਣੀਵਾਲ,ਡਾ.ਸੁਖਦੇਵ ਚੌਕੜੀਆ, ਜਤਿੰਦਰ ਮੋਹਨ,ਲਖਿੰਦਰ ਗੁਪਤਾ , ਰਾਜ ਕੁਮਾਰ , ਜੀਵਨ ਡੁਮੇਲੀ , ਡਾ. ਰਮੇਸ਼ , ਅਨਿਲ ਸ਼ਰਮਾ , ਕੁਲਵਿੰਦਰ ਵਿਰਕ , ਪਵਨ ਕੁਮਾਰ, ਕਮਲ ਫੌਜੀ, ਸਿਰਾਜ਼ ਅਲੀ , ਗਿਆਨ ਅਬਾਦੀ, ਰਾਜੂ ਅਬਾਦੀ ,ਅਤੁੱਲ ਕੁਮਾਰ , ਸਨੀ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਅਤੇ ਰੇਹੜੀ ਫੜ੍ਹੀ ਵਾਲੇ ਵੀ ਹਾਜ਼ਰ ਸਨ।