Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing *ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਤੋਂ ਨਰਾਜ਼ ਪੰਜਾਬ ਦੇ ਐਨ ਪੀ ਐਸ ਮੁਲਾਜਮ ਫੜਨਗੇ ਸੰਘਰਸ਼ ਦਾ ਰਾਹ*

*ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਤੋਂ ਨਰਾਜ਼ ਪੰਜਾਬ ਦੇ ਐਨ ਪੀ ਐਸ ਮੁਲਾਜਮ ਫੜਨਗੇ ਸੰਘਰਸ਼ ਦਾ ਰਾਹ*

ਗੜ੍ਹਦੀਵਾਲਾ (ਚੌਧਰੀ) 

31 ਜਨਵਰੀ : ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ,ਪੰਜਾਬ ਜ਼ਿਲ੍ਹਾ. ਹੁਸ਼ਿਆਰਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਸਰਕਾਰ ਵੱਲੋ ਪੁਰਾਣੀ ਪੈਂਨਸ਼ਨ ਬਹਾਲੀ ਦੇ ਐਲਾਨ ਤੋਂ ਬਾਅਦ ਕੀਤੇ ਅਧੂਰੇ ਨੋਟੀਫਿਕੇਸ਼ਨ ਨੂੰ ਆੜੇ ਹੱਥੀਂ ਲਿਆ ਗਿਆ। ਜ਼ਿਲ੍ਹਾ ਕੰਨਵੀਨਰ ਸੰਜੀਵ ਧੂਤ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦੇ ਫੈਸਲੇ ਤੋਂ ਬਾਅਦ ਇਸ ਸਬੰਧੀ ਜੋ ਨੋਟੀਫਿਕੇਸ਼ਨ ਕੀਤਾ ਗਿਆ ਉਹ ਮਹਿਜ ਚੋਣ ਸਟੰਟ ਹੋ ਨਿੱਬੜਿਆ ਹੈ। ਅੱਜ ਇਸ ਫੈਸਲੇ ਨੂੰ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਕਿਸੇ ਕਰਮਚਾਰੀ ਦੀ ਐਨ ਪੀ ਐਸ ਅਧੀਨ ਕਟੌਤੀ ਬੰਦ ਹੋਈ ਅਤੇ ਨਾ ਹੀ ਕਿਸੇ ਵੀ ਕਰਮਚਾਰੀ ਦਾ ਜੀ ਪੀ ਐਫ ਨੰਬਰ ਅਲਾਟ ਹੋਇਆ ਹੈ। ਅਜਿਹੇ ਵਿੱਚ ਪੰਜਾਬ ਭਰ ਦਾ ਮੁਲਾਜ਼ਮ ਵਰਗ ਠੱਗਿਆ ਠੱਗਿਆ ਮਹਿਸੂਸ਼ ਕਰ ਰਿਹਾ ਹੈ। ਆਗੂਆਂ ਵੱਲੋਂ ਇਹ ਸ਼ੰਕਾ ਵੀ ਜਾਹਿਰ ਕੀਤੀ ਗਈ ਕਿ ਹੋ ਸਕਦਾ ਹੈ ਸਰਕਾਰ ਨੇ ਹਿਮਾਚਲ ਅਤੇ ਗੁਜ਼ਰਾਤ ਚੋਣਾ ਨੂੰ ਮੁੱਖ ਰੱਖ ਕੇ ਸਿਆਸੀ ਲਾਹਾ ਲੈਣ ਲਈ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਹੋਵੇ। ਇਸ ਸਬੰਧੀ ਇਹ ਕਿਹਾ ਗਿਆ ਸੀ ਕਿ ਜਲਦ ਹੀ ਐਸ ਓ ਪੀ ਜ਼ਾਰੀ ਕਰਕੇ ਪੁਰਾਣੀ ਪੈਂਨਸ਼ਨ ਨੂੰ ਲਾਗੂ ਕਰ ਦਿੱਤਾ ਜਾਵੇਗਾ , ਪਰ ਅਜਿਹਾ ਨਹੀਂ ਹੋਇਆ। ਹੁਣ ਐਨ ਪੀ ਐਸ ਮੁਲਾਜਮਾਂ ਵਿੱਚ ਘੋਰ ਨਿਰਾਸ਼ਾ ਪਾਈ ਜਾ ਰਹੀ ਹੈ। ਸੂਬੇ ਭਰ ਸੂਬਾ ਕਮੇਟੀ ਤੋਂ ਪ੍ਰਾਪਤ ਪ੍ਰੋਗਰਾਮ ਤਹਿਤ 23 ਜਨਵਰੀ ਤੋਂ 31 ਜਨਵਰੀ ਤੱਕ ਬਲਾਕ ਪੱਧਰ ਤੇ ਰੋਸ਼ ਪ੍ਰਦਰਸ਼ਨ ਕੀਤੇ ਗਏ ਅਤੇ 12 ਫਰਵਰੀ ਨੂੰ ਹੁਣ ਜਿਲਾ ਪੱਧਰ ਤੇ ਇਸ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ਼ ਜਾਹਰ ਕੀਤਾ ਜਾਵੇਗਾ,ਅਤੇ ਜੇਕਰ ਫਿਰ ਵੀ ਸਰਕਾਰ ਵੱਲੋਂ ਪੈਨਸਨ ਬਹਾਲੀ ਲਈ ਕੋਈ ਠੋਸ ਉਪਰਾਲੇ ਨਾ ਕੀਤੇ ਗਏ ਤਾਂ ਮਜਬੂਰਨ ਪੰਜਾਬ ਭਰ ਦੇ ਐਨ ਪੀ ਐਸ ਮੁਲਾਜਮ ਸੰਗਰੂਰ ਵਿਖੇ ਸੂਬਾ ਪੱਧਰੀ ਵੱਡੀ ਰੈਲੀ ਕਰਨਗੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਤਿਲਕ ਰਾਜ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪੱਧਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਉਹਨਾਂ ਕਿਹਾ ਕਿ ਇਸ ਵਾਰ ਐਨ ਪੀ ਐਸ ਮੁਲਾਜਮਾਂ ਦਾ ਹੜ ਸਰਕਾਰ ਲਈ ਮੁਸੀਬਤ ਬਣ ਸਕਦਾ ਹੈ। ਪੰਜਾਬ ਸਰਕਾਰ ਨੂੰ ਇਸ ਸਮੇਂ ਹਿਮਾਚਲ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਹੈ। ਹਿਮਾਚਲ ਵਿੱਚ ਸਰਕਾਰ ਬਣੀ ਨੂੰ ਕੁੱਝ ਕੁ ਦਿਨ ਹੀ ਹੋਏ ਹਨ ਪਰ ਹਿਮਾਚਲ ਸਰਕਾਰ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਸਬੰਧੀ ਬੜੀ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ ।ਉਮੀਦ ਹੈ ਪੰਜਾਬ ਸਰਕਾਰ ਲੋਕਹਿੱਤ ਦੀ ਸਰਕਾਰ ਹੋਣ ਦਾ ਸਬੂਤ ਦੇਵੇਗੀ ਅਤੇ ਤੁਰੰਤ ਪੁਰਾਣੀ ਪੈਂਨਸ਼ਨ ਬਹਾਲ ਕਰਕੇ ਐਨ ਪੀ ਐਸ ਕਟੌਤੀ ਬੰਦ ਕਰਕੇ ਜੀ ਪੀ ਐਫ ਨੰਬਰ ਅਲਾਟ ਕਰਦੇ ਹੋਏ ਜੀ ਪੀ ਐਫ ਕਟੌਤੀ ਸ਼ੁਰੂ ਕਰੇਗੀ।ਜਿਲਾ ਕੋ ਕਨਵੀਨਰ ਪ੍ਰਿੰਸ ਕੁਮਾਰ ਤੇ ਕਰਮਜੀਤ ਸਿੰਘ ਨੇ ਕਿਹਾ ਕਿ ਹੁਣ ਜੇਕਰ ਸਾਡਾ ਸੰਘਰਸ਼ ਹੋਇਆ ਤਾਂ ਇਹ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ।ਇਸ ਮੌਕੇ ਜਿਲਾ ਕੈਸ਼ੀਅਰ ਜਗਵਿੰਦਰ ਸਿੰਘ,ਕੋ- ਕਨਵੀਨਰ ਸਤਵਿੰਦਰ ਸਿੰਘ,ਦੀਪਾ ਰੋਡਵੇਜ਼,ਹਵਿੰਦਰ ਸਿੰਘ, ਸਤਵਿੰਦਰ ਸਿੰਘ,ਰਜਤ ਮਹਾਜਨ,ਸਤੀਸ਼ ਮੁਕੇਰੀਆਂ, ਬਲਵਿੰਦਰ ਸਿੰਘ,ਬ੍ਰਿਜ ਮੋਹਨ,ਰਾਜਦੀਪ,ਸਚਿਨ ਕੁਮਾਰ, ਗੁਰਮੁਖ ਬਲਾਲਾ,ਨਰਿੰਦਰ ਅਜਨੋਹਾ,ਸਤ ਪਾਲ,ਪਰਮਜੀਤ ਸਿੰਘ,ਗੁਰਵਿੰਦਰ ਸਿੰਘ,ਦਵਿੰਦਰ ਸਿੰਘ ,ਗੁਰਨਾਮ ਸਿੰਘ, ਬਲਦੇਵ ਸਿੰਘ,ਪੰਕਜ ਕੁਮਾਰ,ਮਨਮੋਹਨ ਸਿੰਘ,ਅਸ਼ੋਕ ਕੁਮਾਰ, ਜਸਵਿੰਦਰ ਸਿੰਘ,ਮੰਗਲ ਸਿੰਘ,ਪੰਕਜ ਮੁੱਦਾ ਚਮਨ ਲਾਲ, ਰਮਨ ਚੌਧਰੀ,ਸਤੀਸ਼ ਕੁਮਾਰ,ਜਸਵੀਰ ਬੋਦਲ,ਦਲਜੀਤ ਸਿੰਘ,ਰੋਹਿਤ ਕੁਮਾਰ,ਸੰਦੀਪ ਕਲਸੀ, ਵਿਕਾਸ ਸ਼ਰਮਾ ਆਦਿ ਹਾਜਿਰ ਹੋਏ।

error: copy content is like crime its probhihated