Prime Punjab Times

Latest news
ਪੰਜਾਬ ‘ਚ ਚੱਲੀਆਂ ਤਾਬੜਤੋੜ ਗੋਲੀਆਂ: ਕਬੱਡੀ ਖਿਡਾਰੀ ਸਣੇ ਦੋ ਨੌਜਵਾਨਾਂ ਦੀ ਮੌਤ,ਇਕ ਗੰਭੀਰ ਜ਼ਖਮੀ शार्ट सर्किट होने कारण चलती कार में लगी आग,कार जलकर हुई राख ਲਵਦੀਪ ਸਿੰਘ ਧੂਤ ਸਮੇਤ 8 ਨਾਇਬ ਤਹਿਸੀਲਦਾਰ ਪਦਉੱਨਤ ਹੋਏ, ਬਣੇ ਤਹਿਸੀਲਦਾਰ ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ‘ਪੀਅਰ ਸਟਿੱਚ ਵਰਕਸ਼ਾਪ’ ਦਾ ਆਯੋਜਨ ਖ਼ਾਲਸਾ ਕਾਲਜ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ "ਭਾਰਤੀ ਗਿਆਨ ਪ੍ਰਣਾਲੀ" ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਆਈ.ਏ.ਐਸ.ਅਧਿਕਾਰੀ ਗੁਰਕੰਵਲ ਸਿੰਘ ਨੇ ਸਹਾਇਕ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਦਸੂਹਾ ਵਿਖੇ ਸਰਕਾਰੀ ਕਾਲਜ ਖੋਲ੍ਹਣ ਲਈ ਮੌਜੂਦਾ ਸਰਕਾਰ ਦੇ ਕੀਤੇ ਐਲਾਨ ਖੋਖਲੇ ਸਾਬਤ ਹੋਏ : ਸੰਜੀਵ ਮਨਹਾਸ ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ :- ਡਾ. ਸੁਦੇਸ਼ ਰਾਜਨ ਖੂਨਦਾਨ ਕੈਂਪ ਦੌਰਾਨ 70 ਤੋਂ ਵੱਧ ਯੂਨਿਟ ਖੂਨ ਇਕੱਠ, ਸਮਾਜਿਕ ਸੰਸਥਾਵਾਂ ਦਾ ਸਰਾਹਣਯੋਗ ਯੋਗਦਾਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਡਿਗਰੀ-ਵੰਡ ਸਮਾਗਮ ਕਰਵਾਇਆ ਗਿਆ
ADVERTISEMENT
You are currently viewing ਹੁਸ਼ਿਆਰਪੁਰ ‘ਚ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ 

ਹੁਸ਼ਿਆਰਪੁਰ ‘ਚ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ 

ਹੁਸ਼ਿਆਰਪੁਰ (ਬਿਊਰੋ) 

21 ਜਨਵਰੀ : ਸਰਤਾਜ ਸਿੰਘ ਚਾਹਲ, ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ, ਪਰ ਮਨਪ੍ਰੀਤ ਸਿੰਘ ਢਿੱਲੋਂ (P.P.S) ਪੁਲਿਸ ਕਪਤਾਨ ਤਫ਼ਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਪਰਮਿੰਦਰ ਸਿੰਘ ਮੰਡ (PPS) ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਪਲਵਿੰਦਰ ਸਿੰਘ (PPS) ਉਪ-ਪੁਲਿਸ ਕਪਤਾਨ ਸਬ-ਡਵੀਜ਼ਨ ਸਿਟੀ ਹੁਸ਼ਿਆਰਪੁਰ, ਇੰਚਾਰਜ ਸੀ.ਆਈ.ਏ ਸਟਾਫ ਇੰਸਪੈਕਟਰ ਬਲਵਿੰਦਰ ਪਾਲ ਅਤੇ ਮੁੱਖ ਅਫਸਰ ਥਾਣਾ ਮਾਡਲ ਟਾਊਨ ਸਬ-ਇੰਸਪੈਕਟਰ ਹਰਪ੍ਰੇਮ ਸਿੰਘ ਦੇ ਅਧੀਨ ਗਠਿਤ ਵਿਸ਼ੇਸ਼ ਟੀਮਾਂ ਵੱਲੋਂ ਜਿਲਾ ਹੁਸ਼ਿਆਰਪੁਰ ਦੇ ਪਿੰਡ ਸਿੰਗੜੀਵਾਲ ਵਿਚ ਕੇ.ਐਫ.ਸੀ ਬਾਈਪਾਸ ਤੋਂ ਮਿਤੀ 11:01:2023 ਦੀ ਸ਼ਾਮ ਨੂੰ ਮੋਟਰਸਾਈਕਲ ਸਵਾਰ 2 ਅਣਪਛਾਤੇ ਲੁਟੇਰਿਆਂ ਵਲੋਂ ECO ਵੰਨ ਚਾਲਕ ਹਰਪ੍ਰੀਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਛੱਡਵਾਲ ਥਾਣਾ ਸ਼ਾਹਕੋਟ ਜਿਲਾ ਜਲੰਧਰ ਪਾਸੋਂ ਉਸਦੀ ਕੁੱਟਮਾਰ ਕਰਕੇ ਕਰੀਬ 03 ਲੱਖ ਰੁਪਏ ਅਤੇ ECO ਵੈਨ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਤਾਜ ਸਿੰਘ ਚਾਹਲ, ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 11.11.2023 ਦੀ ਸ਼ਾਮ ਨੂੰ ਮੋਟਰਸਾਈਕਲ ਸਵਾਰ 2 ਅਣਪਛਾਤੇ ਲੁਟੇਰਿਆਂ ਵੱਲੋਂ ECO ਵੈਨ ਚਾਲਕ ਹਰਪ੍ਰੀਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਢੱਡੋਵਾਲ ਥਾਣਾ ਸ਼ਾਹਕੋਟ ਜਿਲਾ ਜਲੰਧਰ ਪਾਸੋਂ ਉਸਦੀ ਕੁੱਟਮਾਰ ਕਰਕੇ ਕਰੀਬ 03 ਲੱਖ ਰੁਪਏ ਅਤੇ ECO ਵੈਨ ਦੀ ਖੋਹ ਕੀਤੀ ਸੀ ਜਿਸਤੇ ਹੁਸ਼ਿਆਰਪੁਰ ਪੁਲਿਸ ਵਲੋਂ ਬੜੀ ਮੁਸਤੈਦੀ ਨਾਲ ਕੇ.ਐਫ.ਸੀ ਬਾਈਪਾਸ ਤੋਂ ਥੋੜਾ ਅੱਗੇ ਫਾਟਕਾਂ ਦੇ ਨਜ਼ਦੀਕ ਕੁਝ ਹੀ ਸਮੇਂ ਵਿੱਚ ਖੋਹ ਕੀਤੀ ECO ਵੈਨ ਬਰਾਮਦ ਕਰ ਲਈ ਸੀ ਅਤੇ ਹਰਪ੍ਰੀਤ ਸਿੰਘ ਉਕਤ ਦੇ ਬਿਆਨ ਪਰ ਮੁਕੱਦਮਾ ਨੰਬਰ 20 ਮਿਤੀ 11.01.2023 ਅੱਧ 394,34 ਭ:ਦ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਉਪਰੰਤ ਮਨਪ੍ਰੀਤ ਸਿੰਘ ਢਿੱਲੋਂ (PPS) ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਉਪਰੋਕਤ ਟੀਮਾਂ ਦਾ ਗਠਨ ਕੀਤਾ ਗਿਆ। ਜਿਸਤੇ ਉਪਰੋਕਤ ਟੀਮਾਂ ਵਲੋਂ ਸਾਇੰਟਫਿਕ ਤੇ ਟੈਕਨੀਕਲ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਦੌਰਾਨੇ ਤਫਤੀਸ਼ ਕੱਲ ਮਿਤੀ 20-01-2023 ਨੂੰ ਉਪਰੋਕਤ ਟੀਮਾਂ ਵੱਲੋਂ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਿਆਰਾ ਸਿੰਘ ਵਾਸੀ ਕੁਹਾੜ ਕਲਾਂ ਥਾਣਾ ਸ਼ਾਹਕੋਟ ਜਿਲਾ ਜਲੰਧਰ ਅਤੇ ਨਵੀਨ ਕੁਮਾਰ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 13, ਮਕਾਨ ਨੰਭਰ 23, ਮੁਹੱਲਾ ਮਾਡਲ ਟਾਊਨ ਸ਼ਾਹਕੋਟ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੂੰ ਕਾਬੂ ਕਰਕੇ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਮਾਰਕਾ Hero Passion ਨੰਬਰੀ PB-08-DR-1273 ਅਤੇ ਖੋਹ ਕੀਤੀ ਰਕਮ ਵਿੱਚੋਂ 40,000 ਰੁਪਏ ਬਰਾਮਦ ਕੀਤੇ ਗਏ। ਦੌਰਾਨੇ ਤਫ਼ਤੀਸ਼ ਕਾਬੂ ਸ਼ੂਦਾ ਦੋਸ਼ੀਆਂ ਵੱਲੋਂ ਦੱਸਿਆ ਗਿਆ ਕਿ ਉਹ ਪਹਿਲਾਂ ਗੌਰਵ ਸੇਲਜ ਕਾਰਪੋਰੇਸ਼ਨ ਸ਼ਾਹਕੋਟ ਜਲੰਧਰ ਵਿੱਚ ਕੰਮ ਕਰਦੇ ਸਨ ਜਿਹਨਾਂ ਵੱਲੋਂ ਸਮਾਨ ਦੀ ਡਲੀਵਰੀ ਸਮੇਂ ਗੱਡੀ ਵਿਚੋਂ ਤੇਲ ਚੋਰੀ ਕੀਤਾ ਜਾਂਦਾ ਸੀ ਜਿਸਦੀ ਜਾਣਕਾਰੀ ਗੌਰਵ ਸੇਲਜ ਕਾਰਪੋਰੇਸ਼ਨ ਸ਼ਾਹਕੋਟ ਜਿਲਾ ਜਲੰਧਰ ਦੇ ਮਾਲਕ ਗੌਰਵ ਨੂੰ ਲੱਗ ਗਈ। ਜਿਹਨਾਂ ਨੇ ਉਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਤੇ ਮੁਦਈ ਮੁਕੱਦਮਾ ਹਰਪ੍ਰੀਤ ਸਿੰਘ ਉਕਤ ਨੂੰ ਉਹਨਾਂ ਦੀ ਥਾਂ ਕੰਮ ਤੇ ਰੱਖ ਲਿਆ। ਜਿਸਤੇ ਮੁਦਈ ਮੁੱਕਦਮਾ ਤੇ ਗੌਰਵ ਸੇਲਜ਼ ਕਾਰਪੋਰੇਸ਼ਨ ਸ਼ਾਹਕੋਟ ਜਿਲਾ ਜਲੰਧਰ ਦੇ ਮਾਲਕ ਗੌਰਵ ਨੂੰ ਸਬਕ ਸਿਖਾਉਣ ਲਈ ਉਹਨਾਂ ਵੱਲੋਂ ਹਮਸਲਾਹ ਹੋ ਕੇ ਉਪਰੋਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹੁਸ਼ਿਆਰਪੁਰ ਪੁਲਿਸ ਵੱਲੋਂ ਉਪਰੋਕਤ ਕੇਸ ਨੂੰ ਟਰੇਸ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਦੋਸ਼ੀਆਂ ਪਾਸੋਂ ਅਗਲੇਰੀ ਪੁੱਛਗਿੱਛ ਜਾਰੀ ਹੈ।ਦੋਸ਼ੀਆਂ ਖਿਲਾਫ ਪਹਿਲਾਂ ਵੀ ਵੱਖ ਵੱਖ ਮੁਕੱਦਮੇਂ ਦਰਜ ਹਨ।

 

error: copy content is like crime its probhihated