Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਨਾਕੇ ਤੇ ਤੈਨਾਤ ਦੋ ਪੁਲਿਸ ਕਰਮਚਾਰੀਆਂ ਨੂੰ ਕਾਰ ਨੇ ਮਾਰੀ ਟੱਕਰ,ਗੰਭੀਰ ਜਖਮੀ

ਨਾਕੇ ਤੇ ਤੈਨਾਤ ਦੋ ਪੁਲਿਸ ਕਰਮਚਾਰੀਆਂ ਨੂੰ ਕਾਰ ਨੇ ਮਾਰੀ ਟੱਕਰ,ਗੰਭੀਰ ਜਖਮੀ

ਭੂੰਗਾ /ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

13 ਜਨਵਰੀ : ਬੀਤੀ ਰਾਤ ਨਾਕੇ ਦੌਰਾਨ ਤੈਨਾਤ ਪੁਲਿਸ ਕਰਮਚਾਰੀਆਂ ਤੇ ਇੱਕ ਵਿਅਕਤੀ ਵਲੋਂ ਕਾਰ ਨਾਲ ਟੱਕਰ ਮਾਰਨ ਤੇ ਦੋ ਪੁਲਿਸ ਕਰਮਚਾਰੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੂੰ ਸੀ.ਐਚ.ਸੀ ਭੂੰਗਾ ਵਿਖੇ ਦਾਖਲ ਕਰਵਾਇਆ ਗਿਆ ਹੈ।ਦੋਸ਼ੀ ਦੀ ਪਛਾਣ ਮਨਜੀਤ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਧੂਤ ਕਲਾਂ ਥਾਣਾ ਹਰਿਆਣਾ ਜਿਲ੍ਹਾ ਹੁਸਿਆਰਪੁਰ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਚ ਏ ਐਸ ਆਈ ਜਗਦੀਸ਼ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਸ਼ਾਮਚੋਰਾਸੀ ਥਾਣਾ ਬੁਲੋਵਾਲ ਜਿਲਾ ਹੁਸਿਆਰਪੁਰ ( ਉਮਰ ਕਰੀਬ 48 ਸਾਲ ) ਨੇ ਕਿਹਾ ਕਿ ਉਹ ਸਮੇਤ ਏ ਐਸ ਆਈ ਹਰਜਿੰਦਰ ਸਿੰਘ 1021/ਹੁਸਿ ਏ ਐਸ ਆਈ ਬਲਵਾਨ ਸਿੰਘ 188/ਹੁਸਿ ਐਚ ਸੀ ਮਨਵੀਰ ਸਿੰਘ 1203/ਹੁਸਿ ਦੋਰਾਨੇ ਚੈਕਿੰਗ ਵਹੀਕਲਾ ਸਬੰਧੀ ਅੱਡਾ ਭੂੰਗਾ ਮੌਜੂਦ ਸੀ ਤਾਂ ਮਨਜੀਤ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਧੂਤ ਕਲਾਂ ਥਾਣਾ ਹਰਿਆਣਾ ਨੇ ਜਾਣਬੁੱਝ ਕੇ ਕਾਰ ਇੰਡੀਗੋ ਨੰਬਰੀ ਪੀ ਬੀ 07 ਜੈਡ 6388 ਏ ਐਸ ਆਈ ਹਰਜਿੰਦਰ ਸਿੰਘ 1021/ਹੁਸਿ ਤੇ ਏ ਐਸ ਆਈ ਬਲਵਾਨ ਸਿੰਘ 188/ਹੁਸਿ ਨੂੰ ਮਾਰ ਦੇਣ ਦੀ ਨੀਅਤ ਨਾਲ ਨਾਕੇ ਪਰ ਲਗਾਏ ਵੈਰੀਗੇਟ ਨੂੰ ਆਪਣੀ ਗੱਡੀ ਨਾਲ ਤੋੜਦਾ ਹੋਇਆ ਦੋਨਾਂ ਕਰਮਚਾਰੀਆਂ ਦੇ ਉਪਰ ਸਿੱਧੀ ਚਾੜ ਦਿੱਤੀ ਤੇ ਇਹਨਾ ਦੋਨਾਂ ਕਰਮਚਾਰੀਆਂ ਦੇ ਗੰਭੀਰ ਸੱਟਾ ਲੱਗੀਆਂ। ਜਿਹਨਾਂ ਨੂੰਇਲਾਜ ਲਈ ਸੀ.ਐਚ.ਸੀ ਭੂੰਗਾ ਦਾਖਲ ਕਰਵਾਇਆ ਗਿਆ ਹੈ। ਜਿਸਤੇ ਮੁਕੱਦਮਾ ਦਰਜ ਕੀਤਾ ਗਿਆ ਹੈ ।