Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਪ੍ਰਮਾਤਮਾ ਨਾਲ ਜੁੜਕੇ ਜਿਉਂਦੇ ਜੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਪ੍ਰਮਾਤਮਾ ਨਾਲ ਜੁੜਕੇ ਜਿਉਂਦੇ ਜੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਹੁਸ਼ਿਆਰਪੁਰ(ਚੌਧਰੀ) 

8 ਜਨਵਰੀ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਅੱਜ ਜੰਮੂ ਕਸ਼ਮੀਰ ਦੇ ਊਧਮਪੁਰ ਸ਼ਹਿਰ ਵਿਖੇ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਫਰਮਾਇਆ ਕਿ ਪ੍ਰਮਾਤਮਾ ਨਾਲ ਜੁੜਕੇ ਜਿਉਂਦੇ ਜੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸੰਤ ਭਗਤ ਆਪਣੇ ਗ੍ਰਹਿਸਥੀ ਜੀਵਨ ਬਤੀਤ ਕਰਨ ਦੇ ਨਾਲ ਨਾਲ ਪੂਰੇ ਸੰਸਾਰ ਦਾ ਭਲਾ ਕਰਦੇ ਹਨ।ਜੇਕਰ ਤਪਦੀ ਗਰਮੀ ਹੋਵੇ ਤਾਂ ਸੰਤ ਭਗਤ ਠੰਡ ਬਰਸਾਉਂਦੇ ਹਨ ਤੇ ਪੂਰੀ ਠੰਡ ਵਿੱਚ ਸਭ ਨੂੰ ਨਿੱਘ ਬਖਸ਼ਦੇ ਹਨ ਪਰ ਦੂਜੇ ਪਾਸੇ ਬਾਕੀ ਦੁਨੀਆਂ ਸੰਸਾਰ ਨੂੰ ਮਾਇਆ ਰੂਪ ਵਿੱਚ ਦੇਖ ਕੇ ਇਸ ਵਿੱਚ ਹੀ ਉਲਝੀ ਰਹਿੰਦੀ ਹੈ ਤੇ ਹੰਕਾਰ ਨੂੰ ਪ੍ਰਬਲ ਕਰਕੇ ਆਪਣੇ ਕੰਮ ਕਰਦੀ ਹੈ। ਸੰਤ ਭਗਤ ਜਿੰਨ੍ਹੇ ਮਰਜੀ ਉੱਚੇ ਹੋ ਜਾਣ ਪਰ ਸਭ ਪ੍ਰਮਾਤਮਾ ਦੀ ਦੇਣ ਸਮਝਦੇ ਹਨ, ਸਭ ਦਾ ਭਲਾ ਕਰਦੇ ਹਨ, ਹਰ ਕਿਸੇ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੇ ਹਨ। ਇੱਧਰ ਉਧਰ ਦੀਆਂ ਗੱਲਾਂ ਸੁਣਾ ਕੇ ਟਾਈਮ ਪਾਸ ਨਹੀਂ ਕਰਦੇ ਸਗੋੋਂ ਸਮਝਾਉਂਦੇ ਹਨ ਕਿ ਦੁੱਖ ਤੇ ਸੁੱਖ ਤਾਂ ਜਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਤੇ ਇਹ ਬ੍ਰਹਮਗਿਆਨ ਦੀ ਸਮਝ ਸਾਡੀ ਆਤਮਾ ਨੂੰ ਸਦਾ ਲਈ ਪ੍ਰਮਾਤਮਾ ਦੀ ਪਹਿਚਾਣ ਕਰਵਾ ਕੇ ਸਮਦਿ੍ਰਸ਼ਟੀ ਵਾਲਾ ਨਜ਼ਰੀਆ ਪ੍ਰਦਾਨ ਕਰਦੀ ਹੈ।

ਬੇਸ਼ੱਕ ਕੋਈ ਵਿਦਿਆਰਥੀ ਹੋਵੇ, ਨੌਕਰੀਪੇਸ਼ਾ ਜਾਂ ਵਪਾਰੀ ਹੋਵੇ ਭਗਤ ਹਮੇਸ਼ਾ ਗ੍ਰਹਿਸਥੀ ਜੀਵਨ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਹੋਏ ਨਾਲ ਨਾਲ ਭਗਤੀ ਵੀ ਕਰਦੇ ਹਨ। ਇਸ ਭਗਤੀ ਦਾ ਪੱਕਾ ਰੰਗ ਜਿਸਤੇ ਚੜ੍ਹ ਜਾਂਦਾ ਹੈ ਉਹ ਇਨਸਾਨ ਹਮੇਸ਼ਾ, ਹਰ ਸਮੇਂ, ਹਰ ਜਗ੍ਹਾ ਪੂਰਨ ਰਹਿੰਦਾ ਹੈ ਤੇ ਸਥਿਰ ਨਾਲ ਜੁੜਿਆ ਰਹਿੰਦਾ ਹੈ। ਆਤਮਾ ਦੀ ਤੜਫ਼ ਜੋ ਹੈ ਉਹ ਪੂਰੇ ਸੰਸਾਰ ਲਈ ਆਪਣਾ ਯੋਗਦਾਨ ਦਿੰਦੀ ਹੈ। ਸਰੀਰ ਤਾਂ ਕਿਸੇ ਵੀ ਸਮੇਂ ਖਤਮ ਹੋ ਸਕਦਾ ਹੈ ਬਚਪਨ, ਜਵਾਨੀ ਜਾਂ ਬੁਢਾਪਾ। ਇਸ ਲਈ ਅਸੀਂ ਪ੍ਰਮਾਤਮਾ ਦੀ ਪਹਿਚਾਣ ਕਰਨ ਲਈ ਸਮੇਂ ਦਾ ਇੰਤਜਾਰ ਨਹੀਂ ਕਰਨਾ ਸਗੋਂ ਸ਼ੁਰੂ ਤੋਂ ਹੀ ਇਸ ਪ੍ਰਮਾਤਮਾ ਦੀ ਪਹਿਚਾਣ ਕਰਕੇ ਜੀਵਨ ਬਤੀਤ ਕਰਨਾ ਹੈ। ਪੂਰਨ ਪ੍ਰਮਾਤਮਾ ਨਾਲ ਜੁੜਕੇ ਜਿਉਂਦੇ ਜੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਅੱਗੇ ਫਰਮਾਇਆ ਕਿ ਜਿਸ ਤਰ੍ਹਾਂ ਪਾਣੀ ਨੂੰ ਆਪਣੀ ਅਸਲੀ ਪਹਿਚਾਣ ਗਲਾਸ ਜਾਂ ਪਾਣੀ ਦੀ ਬੋਤਲ ਦੇ ਅਕਾਰ ਤੋਂ ਨਹੀਂ ਸਗੋਂ ਪਿਆਸ ਬੁਝਾਉਣ ਵਾਲੇ ਪਾਣੀ ਤੇ ਵਿਸ਼ਾਲ ਸਾਗਰ ਤੋਂ ਹੁੰਦੀ ਹੈ ਉਸੇ ਤਰ੍ਹਾਂ ਆਤਮਾ ਸਰੀਰ ਰੂਪੀ ਛੋਟੇ ਦਾਇਰੇ ਵਿੱਚ ਰਹਿੰਦੀ ਹੋਈ ਤਾਂ ਤੜਪਦੀ ਹੈ, ਸੀਮਤ ਰਹਿੰਦੀ ਹੈ ਪਰ ਜਦੋਂ ਇਸ ਆਤਮਾ ਨੂੰ ਬ੍ਰਹਮਗਿਆਨ ਹੋ ਜਾਂਦਾ ਹੈ ਤਾਂ ਇਹ ਨਿਰੰਕਾਰ ਨੂੰ ਜੁੜ ਕੇ ਵਿਸ਼ਾਲ ਬਣ ਜਾਂਦੀ ਹੈ, ਮੁਕਤ ਹੋ ਜਾਂਦੀ ਹੈ। ਉਹਨਾਂ ਸਭ ਨੂੰ ਬ੍ਰਹਮਗਿਆਨ ਨਾਲ ਜੁੜ ਕੇ ਸੇਵਾ, ਸਿਮਰਨ, ਸਤਿਸੰਗ ਕਰਦੇ ਹੋਏ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿੱਚ ਮੰਨਕੇ, ਪੂਰੇ ਸੰਸਾਰ ਨੂੰ ਆਪਣਾ ਮੰਨ ਕੇ, ਸਭ ਨਾਲ ਪਿਆਰ ਕਰਦੇ ਹੋਏ, ਕਰਤਾ ਦਾਤਾਰ ਨੂੰ ਸਮਝ ਕੇ, ਹੰਕਾਰ ਤੋਂ ਬਚਕੇ, ਸੇਵਾ ਕਰਦੇ ਹੋਏ, ਭਰਮ ਭੁਲੇਖਿਆਂ ਤੋਂ ਬਚ ਕੇ ਨਿਰੰਕਾਰ ਨਾਲ ਜੁੜ ਕੇ ਰਹਿਣ ਦੀ ਪ੍ਰੇਰਣਾ ਦਿੱਤੀ।

ਇਸ ਮੌਕੇ ਬਚਿੱਤਰਪਾਲ ਸਿੰਘ ਜੀ ਜੋਨਲ ਇੰਚਾਰਜ ਅਤੇ ਰਤਨ ਲਾਲ ਜੀ ਸੰਯੋਜਕ ਊਧਮਪੁਰ ਨੇ ਆਪਣੇ ਅਤੇ ਸੰਗਤਾਂ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਊਧਮਪੁਰ (ਜੰਮੂ) ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਤੇ ਸ਼ੁਕਰਾਨਾ ਕੀਤਾ। ਉਹਨਾਂ ਸਥਾਨਕ ਪੁਲਿਸ ਪ੍ਰਸਾਸ਼ਨ,ਸਿਵਲ ਪ੍ਰਸਾਸ਼ਨ ਤੇ ਇਲਾਕੇ ਦੇ ਵੱਖ ਵੱਖ ਰਾਜਨੀਤਕ ,ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦਾ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

error: copy content is like crime its probhihated