ਮੁਕੇਰੀਆਂ/ਹੁਸ਼ਿਆਰਪੁਰ :- (PPT BUREAU ) ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੂਬਾ ਜਨਰਲ ਸੱਕਤਰ ਜੀਵਨ ਗੁਪਤਾ ਵਲੋਂ ਸੁੱਬੇ ਭਰ ਦੇ ਨਵੇਂ ਜ਼ਿਲਾ ਪ੍ਰਧਾਨਗੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ । ਜਿਸ ਵਿਚ ਸੁੱਬੇ ਭਰ ਦੇ ਜਿਲਿਆਂ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ।ਜਿਸ ਵਿਚ ਜਿਲਾ ਹੁਸ਼ਿਆਰਪੁਰ ਤੋਂ ਨਿਪੁਨ ਸ਼ਰਮਾਂ ਨੂੰ ਦੂਸਰੀ ਵਾਰ ਜਿਲਾ ਪ੍ਰਧਾਨਗੀ ਦਿੱਤੀ ਗਈ ਅਤੇ ਇਸੇ ਤਰਾਂ ਜ਼ਿਲਾ ਮੁਕੇਰੀਆਂ ਦਿਹਾਤੀ ਤੋਂ ਸੰਜੀਵ ਮਿਨਹਾਸ ਦੀ ਥਾਂ ਹੁਣ ਇਸ ਵਾਰ ਅਜੈ ਕੌਸ਼ਲ ਸੇਠੁ ਨੂੰ ਜਿਲਾ ਪ੍ਰਧਾਨਗੀ ਦਿੱਤੀ ਗਈ ਹੈ । ਦੱਸਣਯੋਗ ਹੈ ਕੇ ਅਜੈ ਕੌਸ਼ਲ ਸੇਠੁ ਸਾਬਕਾ ਬਲਾਕ ਸਮਿਤੀ ਚੇਅਰਮੈਨ ਅਤੇ ਜਿਲਾ ਮਹਾਂਸਚਿਵ ਦੇ ਪਦ ਤੇ ਵੀ ਰਿਹ ਚੁੱਕੇ ਹਨ ।
ਇਸ ਦੌਰਾਨ ਜਿਲ੍ਹੇ ਭਰ ਦੇ ਭਾਜਪਾ ਨੇਤਾਵਾਂ ਅਤੇ ਸਮਰਥਕਾਂ ਵਲੋਂ ਅਜੈ ਕੌਸ਼ਲ ਸੇਠੁ ਨੂੰ ਵਧਾਈ ਦਿੱਤੀ ਗਈ । 








