ਹੁਸ਼ਿਆਰਪੁਰ ( ਤਰਸੇਮ ਦੀਵਾਨਾ )
ਗਰੀਬ ਮਜਦੂਰਾ ਤੇ ਲਾਠਚਾਰਜ ਕਰਨ ਵਾਲਿਆਂ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ : ਆਗੂ
2 ਦਸੰਬਰ : ਜਿਹੜੀ ਸਰਕਾਰ ਆਮ ਆਦਮੀ ਦੀ ਹੋਣ ਦੀ ਦੁਹਾਈ ਦਿੰਦੀ ਹੈ ਉਸਦੇ ਸਰਕਾਰੀ ਤੰਤਰ ਨੇ ਸਰਕਾਰ ਦੇ ਹੁਕਮਾ ਤੇ ਫੁੱਲ ਚੜ੍ਹਾਉਦਿਆ ਸਾਡੀਆ ਧੀਆ ਭੈਣਾ ਦੀਆ ਚੁੰਨੀਆ ਰੋਲੀਆ ਵੀਰਾ ਦੀਆ ਪੱਗਾ ਰੋਲੀਆ ਇੰਨੀ ਬੁਰੀ ਤਰ੍ਹਾਂ ਗਰੀਬਾ ਮਜਦੂਰਾ ਦੀ ਕੁੱਟ ਮਾਰ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਆਮ ਅਦਮੀ ਦੀ ਸਰਕਾਰ ਗਰੀਬ ਵਿਰੋਧੀ ਸਰਕਾਰ ਹੈ । ਸਭ ਤੋ ਵੱਡੀ ਸ਼ਰਮ ਦੀ ਗੱਲ ਇਹ ਹੈ ਕਿ ਜਿਹੜੇ ਸਾਡੇ ਸਮਾਜ ਦੇ ਲੀਡਰ ਆਮ ਆਦਮੀ ਪਾਰਟੀ ਵਿੱਚ ਚੁਣਕੇ ਗਏ ਹਨ ਹੁਣ ਉਹਨਾ ਦੇ ਮੂੰਹ ਨੂੰ ਛਿੱਕਲੀ ਲੱਗ ਗਈ ਹੈ ਸੱਤਾ ਦੇ ਨਸ਼ੇ ਵਿੱਚ ਇਹਨਾ ਲੀਡਰਾ ਨੂੰ ਹੁਣ ਕੁਰਸੀ ਪਿਆਰੀ ਹੋ ਗਈ ਹੁਣ ਬੋਲ ਨਹੀ ਰਹੇ ਇਹ ਗੁਲਾਮ ਲੋਕ ਸਿਰਫ ਤੇ ਸਿਰਫ ਸਵਿਧਾਨ ਦਾ ਕਰਕੇ ਹੀ ਕੁਰਸੀਆ ਤੇ ਬੈਠੇ ਹਨ ਅਤੇ ਕੁਰਸੀਆ ਤੇ ਬੈਠਕੇ ਸਵਿਧਾਨ ਦੀਆ ਹੀ ਧੱਜ਼ੀਆ ਉਡਾ ਰਹੇ ਹਨ ਇਹਨਾ ਗੱਲਾ ਦਾ ਪ੍ਰਗਟਾਵਾ ਬੇਗਮਪੁਰਾ ਟਾਇਗਰ ਫੋਰਸ ਰਜਿ. ਦੀ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੋਈ ਮੀਟਿੰਗ ਦੋਰਾਨ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ । ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਫੋਰਸ ਦੇ ਕੌਮੀ ਚੇਅਰਮੈਨ ਨੇ ਕਿਹਾ ਕਿ ਪਿੱਛਲੇ ਕਾਫੀ ਲੰਬੇ ਸਮੇ ਤੋ ਮਜਦੂਰ ਜਥੇਬੰਦੀਆ ਸਰਕਾਰ ਨਾਲਗੱਲਬਾਤ ਕਰਨ ਦਾ ਸਮਾ ਮੰਗ ਰਹੀਆਂ ਸੀ ਅਤੇ ਸਰਕਾਰ ਮਜਦੂਰ ਜਥੇਬੰਦੀਆ ਨੂੰ ਵਾਰ ਵਾਰ ਟਾਇਮ ਦੇਕੇ ਮੁੱਕਰ ਰਹੀ ਸੀ ਮਜਦੂਰ ਜਥੇਬੰਦੀਆ ਵਲੋ ਪੰਜਾਬ ਦੇ ਮੁੱਖ ਮੰਤਰੀ ਵਲੋ ਉਹਨਾ ਕੀਤੇ ਵਾਅਦਿਆ ਨੂੰ ਯਾਦ ਕਰਵਾਉਣ ਲਈ ਸੰਗਰੂਰ ਪਹੁੰਚਣ ਤੇ ਮਜਦੂਰ ਜਥੇਬੰਦੀਆ ਤੇ ਪੰਜਾਬ ਸਰਕਾਰ ਵਲੋ ਗੁੰਡਾਗਰਦੀ ਦਾ ਨੰਗਾ ਨਾਚ ਕਰਵਾਇਆ ਗਿਆ ਜੋ ਕਿ ਅਤਿ ਨਿੰਦਣਯੋਗ ਹੈ । ਉਹਨਾ ਕਿਹਾ ਕਿ ਮਜਦੂਰ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਅਤੇ ਪੰਜਾਬ ਸਰਕਾਰ ਵੱਲੋਂ ਮਜ਼ਦੂਰ ਆਗੂਆਂ ਨਾਲ ਗੱਲਬਾਤ ਕਰਨਾ ਮੰਨ ਕੇ, ਕੀਤੀ ਗਈ ਵਾਅਦਾ ਖਿਲਾਫ਼ੀ ਦੇ ਖਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਮੂਹਰੇ ਧਰਨਾ ਲਾਉਣ ਜਾ ਰਹੇ ਹਜ਼ਾਰਾਂ ਮਜ਼ਦੂਰਾਂ ਤੇ ਪੰਜਾਬ ਪੁਲੀਸ ਵੱਲੋਂ ਕੀਤੇ ਗਏ ਅੰਧਾ ਧੁੰਦ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆ ਤੇ ਪੁਲਿਸ ਮੁਲਾਜ਼ਮਾ ਨੂੰ ਤੁਰੰਤ ਡਿਸਮਿਸ ਕਰਨਾ ਚਾਹੀਦਾ ਹੈ ।
ਆਗੂਆ ਨੇ ਕਿਹਾ ਕਿ ਇਸ ਘਟਨਾ ਤੋਂ ਪੰਜਾਬ ਦੇ ਮਜ਼ਦੂਰਾਂ ਅਤੇ ਗਰੀਬਾਂ ਪ੍ਰਤੀ ਸਰਕਾਰ ਦੀ ਮਾੜੀ ਨੀਤੀ ਸਾਹਮਣੇ ਆਈ ਹੈ। ਉਹਨਾ ਕਿਹਾ ਕਿ ਇਹ ਸਰਕਾਰ ਵੀ ਰਜਵਾੜਿਆਂ ਅਤੇ ਜਗੀਰਦਾਰਾਂ ਦੀ ਹੀ ਹੈ ਨਾਂ ਕਿ ਆਮ ਆਦਮੀ ਦੀ ਸਰਕਾਰ ਹੈ। ਉਹਨਾ ਕਿਹਾ ਕਿ ਜਦੋਂ ਕਿਸਾਨ ਅਤੇ ਜ਼ਿੰਮੀਂਦਾਰ ਧਰਨੇ ਲਾਉਂਦੇ ਹਨ ਤਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਆਪ ਚੱਲ ਕੇ ਉਨ੍ਹਾਂ ਕੋਲ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਮੰਨਦੇ ਹਨ ਜਦੋਂ ਮਜ਼ਦੂਰ ਆਪਣੇ ਮਸਲੇ ਉਠਾਉਂਦੇ ਹਨ ਤਾਂ ਉਨ੍ਹਾਂ ਤੇ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ। ਇਸ ਨਾਲ ਸਰਕਾਰ ਦਾ ਦੋਹਰਾ ਚਿਹਰਾ ਵੀ ਨੰਗਾ ਹੋਇਆ ਹੈ। ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਅਤੇ ਖਾਸ ਕਰਕੇ ਕਿਸਾਨ ਅਤੇ ਪੰਥਕ ਜਥੇਬੰਦੀਆਂ ਵੱਲੋਂ ਇਸ ਘਟਨਾ ਤੇ ਚੁੱਪ ਰਹਿਣਾ ਵੀ ਅਫਸੋਸਨਾਕ ਗੱਲ ਹੈ। ਜਦਕਿ ਦਿੱਲੀ ਕਿਸਾਨ ਮੋਰਚੇ ਵਿੱਚ ਮਜ਼ਦੂਰ ਅਤੇ ਦਲਿਤ ਜਥੇਬੰਦੀਆਂ ਨੇ ਉਸ ਮੋਰਚੇ ਵਿਚ ਮੂਹਰੇ ਹੋ ਕੇ ਆਪਣਾ ਯੋਗਦਾਨ ਪਾਇਆ ਸੀ। ਉਹਨਾ ਕਿਹਾ ਕਿ ਇਹ ਸਰਕਾਰ ਗਰੀਬ ਮਾਰੂ ਸਰਕਾਰ ਸਾਬਤ ਹੋਈ ਹੈ। ਪੰਜਾਬ ਦੇ ਸਮੂਹ ਮਜ਼ਦੂਰਾਂ/ਦਲਿਤਾਂ ਨੂੰ ਸਰਕਾਰ ਦੇ ਇਸ ਰਵੱਈਏ ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਇਸ ਮੁੱਦੇ ‘ਤੇ ਇੱਕ ਮੱਤ/ਇੱਕਮੁਠ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਸਰਕਾਰ ਦੇ ਜਿਸ ਵੀ ਅਧਿਕਾਰੀ ਵੱਲੋਂ ਬੇ-ਦੋਸ਼ ਮਜ਼ਦੂਰਾਂ ‘ਤੇ ਲਾਠੀਚਾਰਜ ਕਰਨ ਦਾ ਹੁਕਮ ਦਿੱਤਾ ਹੈ, ਉਸ ਨੂੰ ਤੁਰੰਤ ਡਿਸਮਿਸ ਕਰਕੇ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ ਭੱਟੀ, ਹੈਪੀ ਸਾਈੰ ਮਾਨਾ ਅਮਨਦੀਪ ਸਿੰਘ ਚਰਨਜੀਤ ਸਿੰਘ ਕਮਲਜੀਤ ਸਿੰਘ ਬਿਸ਼ਨਪਾਲ ਗਿਆਨ ਚੰਦ ਮੁਸਾਫ਼ਰ ਸਿੰਘ ਸ਼ੇਰਾ ਸਿੰਘ ਵਿਸ਼ਾਲ ਸਿੰਘ ਹਰਨੇਕ ਸਿੰਘ ਬੱਧਣ ਸਨੀ ਸੀਣਾ ਸੁਸ਼ਾਂਤ ਮੰਮਣ ਬਿਕਰਮ ਬਿੱਜ ਹੈਪੀ ਫਤਹਿਗਡ਼੍ਹ ਮਨੀਸ਼ ਕੁਮਾਰ ਦਵਿੰਦਰ ਕੁਮਾਰ ਵਿਜੇ ਕੁਮਾਰ ਜੱਲੋਵਾਲ ਖਨੂਰ ਭੁਪਿੰਦਰ ਕੁਮਾਰ ਭਿੰਦਾ ਆਦਿ ਹਾਜ਼ਰ ਸਨ । ,ਦੋਆਬਾ ਇੰਚਾਰਜ ਜੱਸਾ ਨੰਦਨ , ਜ਼ਿਲ੍ਹਾ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਸ਼ਾਂਤ ਮੰਮਣ ਸਮੇਤ ਸੰਗਠਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।








