ਮੇਹਟੀਆਣਾ / ਗੜਸ਼ੰਕਰ (PPT NEWS)
2 ਦਸੰਬਰ : 675 ਗ੍ਰਾਮ ਨਸ਼ੀਲੇ ਪਦਾਰਥ, 20 ਗ੍ਰਾਮ ਹੈਰੋਇਨ,ਆਲਟੋ ਕਾਰ ਅਤੇ 10535 ਰੁ. ਭਾਰਤੀ ਕਰੰਸੀ ਸਮੇਤ 6 ਨੌਜਵਾਨਾਂ ਨੂੰ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਉਰਫ ਰਾਜਾ ਪੁੱਤਰ ਜਸਵੀਰ ਪਾਲ ਵਾਸੀ ਖਨੌੜਾ ਥਾਣਾ ਮੇਹਟੀਆਣਾ, ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਸਤਨਾਮ ਸਿੰਘ ਵਾਸੀ ਖਨੋੜਾ ਮੇਹਟੀਆਣਾ,ਸੂਰਜ ਪੁੱਤਰ ਨਿਰੰਜਣ ਰਾਮ ਵਾਸੀ ਦੇਨੋਵਾਲ ਖੁਰਦ ਥਾਣਾ ਗੜਸ਼ੰਕਰ, ਲਖਵਿੰਦਰਜੀਤ ਸਿੰਘ ਉਰਫ ਸੋਨੂ ਪੁੱਤਰ ਬਲਦੇਵ ਕੁਮਾਰ ਵਾਸੀ ਬਸਿਆਲਾ ਗੜਸ਼ੰਕਰ, ਸੋਰਵ ਪੁੱਤਰ ਪਰਮਜੀਤ ਵਾਸੀ ਦੇਨੋਵਾਲ ਖੁਰਦ ਥਾਣਾ ਗੜਸ਼ੰਕਰ ਅਤੇ ਗੋਰਵ ਪੁੱਤਰ ਪਰਮਜੀਤ ਵਾਸੀ ਦੇਨੋਵਾਲ ਖੁਰਦ ਥਾਣਾ ਗੜਸ਼ੰਕਰ ਥਾਣਾ ਵਜੋਂ ਹੋਈ ਹੈ।
ਪੁਲਿਸ ਐਫ ਆਈ ਆਰ ਮੁਤਾਬਿਕ ਏ ਐਸ ਆਈ ਅਨਿਲ ਕੁਮਾਰ ਇੰਨਚਾਰਜ ਚੋਂਕੀ ਅਜਨੋਹਾ ਥਾਣਾ ਮੇਹਟੀਆਣਾ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿਚ ਖਨੌੜਾ ਤੋਂ ਪਧਿਆਣਾ ਸਾਇਡ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਗੈਸ ਏਜੰਸੀ ਖਨੌੜਾ ਤੋਂ ਥੋੜਾ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਦੋ ਮੋਨੇ ਨੌਜਾਵਨ ਪੈਦਲ ਆਉਂਦੇ ਦਿਖਾਈ ਦਿਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖੋਸੇ ਪਾਸੇ ਸਫੈਦਿਆਂ ਦੇ ਖੇਤ ਵੱਲ ਨੂੰ ਭੱਜੇ। ਜਿਨ੍ਹਾ ਨੇ ਆਪਣੀ ਜੇਬ ਵਿਚੋਂ ਵਜਨਦਾਰ ਲਿਫਾਫੇ ਕੱਢ ਕੇ ਖੇਤ ਵਿਚ ਸੁੱਟ ਦਿਤੇ। ਜਿਨ੍ਹਾਂ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਸੁਟੇ ਹੋਏ ਲਿਫਾਫੇ ਚੁੱਕ ਕੇ ਚੈਕ ਕਰਨ ਤੇ ਰਾਜ ਕੁਮਾਰ ਵਲੋਂ ਸੁਟੇ ਲਿਫਾਫੇ ਵਿਚੋਂ 320 ਗ੍ਰਾਮ ਨਸ਼ੀਲਾ ਪਦਾਰਥ ਤੇ ਪਹਿਨੀ ਪੈਂਟ ਦੀ ਜੇਬ ਵਿਚੋਂ 6000 ਰੁ: ਬ੍ਰਾਮਦ ਹੋਏ ਅਤੇ ਰਮਨਦੀਪ ਸਿੰਘ ਵਲੋਂ ਸੁਟੇ ਲਿਫਾਫੇ ਦੀ ਤਲਾਸ਼ੀ ਕਰਨ ਤੇ 190 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮ ਹੋਇਆ ਤੇ ਜੇਬ ਦੀ ਤਲਾਂਸ਼ੀ ਕਰਨ ਤੋਂ 4535 ਰੁ: ਬਾਮਦ ਕੀਤੇ ਗਏ। ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ
ਇਸੇ ਤਰ੍ਹਾਂ ਐਸ ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਨਾਕਾਬੰਦੀ ਦੇ ਸਬੰਧ ਵਿੱਚ ਪੁਲ ਨਹਿਰ ਬੰਗਾ ਰੋਡ ਗੜਸ਼ੰਕਰ ਮੌਜੂਦ ਸੀ ਤਾਂ ਨਾਕਾਬੰਦੀ ਦੌਰਾਨ ਬਿਨਾ ਨੰਬਰੀ ਇੱਕ ਗੱਡੀ ਮਾਰਕਾ ਆਲਟੋ ਰੰਗ ਚਿੱਟਾ ਸਮੇਤ ਚਾਰ ਨੋਜਵਾਨਾਂ ਨੂੰ ਕਾਬੂ ਕੀਤਾ ਜਿਹਨਾ ਨੇ ਵਾਰੋ ਵਾਰੀ ਆਪਣਾ ਨਾਮ ਸੂਰਜ ਪੁੱਤਰ ਨਿਰੰਜਣ ਰਾਮ ਵਾਸੀ ਦੇਨੋਵਾਲ ਖੁਰਦ ਥਾਣਾ ਗੜਸ਼ੰਕਰ, ਲਖਵਿੰਦਰਜੀਤ ਸਿੰਘ ਉਰਫ ਸੋਨੂ ਪੁੱਤਰ ਬਲਦੇਵ ਕੁਮਾਰ ਵਾਸੀ ਬਸਿਆਲਾ ਥਾਣਾ ਗੜਸ਼ੰਕਰ ਸੋਰਵ ਪੁੱਤਰ ਪਰਮਜੀਤ ਵਾਸੀ ਦੇਨੋਵਾਲ ਖੁਰਦ ਥਾਣਾ ਗੜਸ਼ੰਕਰ, ਗੋਰਵ ਪੁੱਤਰ ਪਰਮਜੀਤ ਵਾਸੀ ਦੇਨੋਵਾਲ ਖੁਰਦ ਥਾਣਾ ਗੜਸ਼ੰਕਰ ਦੱਸਿਆ ਜਿਹਨਾ ਦੀ ਵਾਰੋ ਵਾਰੀ ਤਲਾਸ਼ੀ ਕਰਨ ਤੇ ਸੂਰਜ ਪਾਸੋਂ 120 ਗ੍ਰਾਮ ਨਸ਼ੀਲਾ ਪਦਾਰਥ,ਲਖਵਿੰਦਰਜੀਤ ਸਿੰਘ ਪਾਸੋ 45 ਗ੍ਰਾਮ ਨਸ਼ੀਲਾ ਪਦਾਰਥ,ਸੋਰਵ ਪਾਸੋਂ 12 ਗ੍ਰਾਮ ਹੈਰੋਇਨ ਅਤੇ ਗੋਰਵ ਪਾਸ 08 ਗ੍ਰਾਮ ਹੈਰੋਇਨ ਬਰਾਮਦ ਕੀਤਾ ਗਿਆ । ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ।








