Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing 34 ਵੇਂ ਦੰਦਾਂ ਦੇ ਪੰਦਰਵਾੜੇ ਦਾ ਪੀ.ਐਚ.ਸੀ ਭੂੰਗਾ ਵਿਖੇ ਸਮਾਪਨ

34 ਵੇਂ ਦੰਦਾਂ ਦੇ ਪੰਦਰਵਾੜੇ ਦਾ ਪੀ.ਐਚ.ਸੀ ਭੂੰਗਾ ਵਿਖੇ ਸਮਾਪਨ

ਗੜ੍ਹਦੀਵਾਲਾ(ਚੌਧਰੀ) 

1 ਦਸੰਬਰ : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ.ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ.ਡੀ.ਐਚ.ਓ ਡਾ. ਮਧੂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਪੀ.ਐਚ.ਸੀ ਭੂੰਗਾ ਵਿਖੇ 34 ਵੇਂ ਦੰਦਾਂ ਦੇ ਪੰਦਰਵਾੜੇ ਦਾ ਸਮਾਪਨ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਹਰਜੀਤ ਸਿੰਘ ਨੇ 34ਵੇਂ ਦੰਦਾਂ ਦੇ ਪੰਦਰਵਾੜੇ ਦਾ ਸਮਾਪਨ ਕਰਦਿਆਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਦੰਦਾਂ ਦੇ ਲਗਭਗ 300 ਮਰੀਜਾਂ ਦਾ ਨਿਰੀਖਣ ਕੀਤਾ ਗਿਆ ਜਿਨ੍ਹਾਂ ਵਿਚੋਂ 100 ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਅਤੇ 15 ਮਰੀਜਾਂ ਦੇ ਦੰਦਾਂ ਦੇ ਮੁਫਤ ਬੀੜ ਵੀ ਲਗਾਏ ਗਏ। ਇਸ ਮੌਕੇ ਦੰਦਾਂ ਦੇ ਡਾਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਪੰਦਵਾੜੇ ਦੌਰਾਨ ਲੋਕਾਂ ਨੂੰ ਦੰਦਾਂ ਦੇ ਨਾਲ ਜੁੜੀਆਂ ਬਿਮਾਰੀਆਂ ਅਤੇ ਦੇਖਭਾਲ ਲਈ ਜਾਗਰੂਕ ਕੀਤਾ ਗਿਆ।ਇਸ ਮੌਕੇ ਡਾ. ਰਾਕੇਸ਼ ਕੁਮਾਰ, ਡਾ.ਸ਼ਿਵਾਨੀ ਬੰਸਲ,ਡਾ.ਗੁਰਦਰਸ਼ਨ ਸਿੰਘ,ਡਾ.ਅਮਨਦੀਪ ਸਿੰਘ,ਜਸਤਿੰਦਰ ਸਿੰਘ ਬੀ.ਈ.ਈ,ਅਮਿਤ ਸ਼ਰਮਾ,ਉਮੇਸ਼ ਕੁਮਾਰ,ਜਤਿੰਦਰ ਕੁਮਾਰ, ਰਣਯੋਧ ਸਿੰਘ, ਮਨਜੀਤ ਸਿੰਘ, ਅਮਨਦੀਪ ਕੌਰ, ਕਮਲਜੀਤ ਸੈਣੀ, ਸੁਰਿੰਦਰ ਕੌਰ, ਅਨੀਤਾ,ਮਨਿੰਦਰ ਕੌਰ, ਪ੍ਰੇਮਪਾਲ, ਲਖਵਿੰਦਰ ਕੌਰ ਅਤੇ ਹੋਰ ਲੱਗ ਸ਼ਾਮਿਲ ਸਨ।