Prime Punjab Times

Latest news
हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ADVERTISEMENT
You are currently viewing NRI ਵਲੋਂ ਸ.ਸ.ਸ.ਸ.ਸਕੂਲ ਧੁੱਗਾ ਕਲਾਂ ਦੇ ਖਿਡਾਰੀਆਂ ਦਾ 10 ਹਜਾਰ ਰੁਪਏ ਰਾਸ਼ੀ ਨਾਲ ਸਨਮਾਨ

NRI ਵਲੋਂ ਸ.ਸ.ਸ.ਸ.ਸਕੂਲ ਧੁੱਗਾ ਕਲਾਂ ਦੇ ਖਿਡਾਰੀਆਂ ਦਾ 10 ਹਜਾਰ ਰੁਪਏ ਰਾਸ਼ੀ ਨਾਲ ਸਨਮਾਨ

ਗੜ੍ਹਦੀਵਾਲਾ(ਚੌਧਰੀ) 

23 ਨਵੰਬਰ : ਬੀਤੇ ਦਿਨੀਂ ਧੁੱਗਾ ਕਾਲਾਂ ਵਿਖੇ ਹੋਏ ਸਮਾਗਮ ਦੌਰਾਨ ਸਕੂਲ ਦੀ ਪ੍ਰਿੰਸੀਪਲ ਮੈਡਮ ਜੀਵਨ ਕੁਮਾਰੀ ਨੇ ਦੱਸਿਆ ਕਿ ਸਕੂਲ ਦੇ ਡੀ.ਪੀ.ਆਈ ਜਸਵਿੰਦਰ ਸਿੰਘ ਦੇ NRI ਭਰਾ  ਰਾਜਵਿੰਦਰ ਸਿੰਘ ਜੌਹਲ ਪੁੱਤਰ ਲੇਟ ਮੇਜਰ ਪਿਆਰਾ ਸਿੰਘ ਕੈਨੇਡਾ ਵਾਸੀ ਵਲੋਂ ਸਕੂਲ ਵਿਜ਼ਿਟ ਦੇ ਦੌਰਾਨ ਸਕੂਲ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਸਕੂਲ ਦੀ ਖਿਡਾਰਨ ਸਿਮਰਨ (ਬਾਰ੍ਹਵੀਂ ਜਮਾਤ) ਜੋਨਲ ਐਥਲੈਟਿਕਸ ਟੂਰਨਾਮੈਂਟ 800m,1500m,3000m ਦੌੜਾਂ ਵਿਚ ਤਿੰਨਾਂ ਵਿਚ ਸੋਨ ਤਗਮਾ ਜਿੱਤਿਆ ਸੀ । ਇਸੇ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਐਥਲੈਟਿਕਸ ਵਿਚ 5000m ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਸੀ।NRI ਰਾਜਵਿੰਦਰ ਸਿੰਘ ਜੌਹਲ ਵਲੋਂ ਵਿਦਿਆਰਥਣ ਦੀ ਪ੍ਰਸ਼ੰਸਾ ਕਰਦੇ ਹੋਏ, 10000 ਰੁਪਏ ਨਕਦ ਰਾਸ਼ੀ ਇਨਾਮ ਦੇ ਤੌਰ ਤੇ ਦਿੱਤੀ ਅਤੇ ਸਟੇਟ ਪੱਧਰੀ ਮੁਕਾਬਲੇ ਵਿਚ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਪ੍ਰਿੰਸੀਪਲ ਅਤੇ ਸਕੂਲ ਸਟਾਫ਼ ਵਲੋਂ NRI ਰਾਜਵਿੰਦਰ ਸਿੰਘ ਜੌਹਲ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ, ਰਵਿੰਦਰ ਸਿੰਘ, ਨਰਪਿੰਦਰ ਸਿੰਘ, ਪੰਕਜ ਕੁਮਾਰ, ਸੁਖਵਿੰਦਰ ਕੌਰ, ਯੁੱਧਵੀਰ ਸਿੰਘ, ਕੁਲਵਿੰਦਰ ਕੌਰ, ਹਰਵਿੰਦਰ ਕੌਰ, ਪੂਨਮ ਸ਼ਰਮਾ, ਰਜਵੰਤ ਕੌਰ,ਬਲਜੀਤ ਕੌਰ, ਪ੍ਰਿਯਾ ਠਾਕੁਰ, ਗਗਨਦੀਪ ਸਿੰਘ, ਕਮਲ ਬੈਂਸ, ਜਗਜੀਤ ਸਿੰਘ, ਆਦਿ ਹਾਜਰ ਸਨ।