Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਪਿਆਰ,ਸ਼ਾਂਤੀ ਅਤੇ ਮਾਨਵਤਾ ਦੇ ਨਾਮ ਸੰਦੇਸ਼ ਨਾਲ 75ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਫ਼ਲਤਾਪੂਰਵਕ ਸੰਪੰਨ

ਪਿਆਰ,ਸ਼ਾਂਤੀ ਅਤੇ ਮਾਨਵਤਾ ਦੇ ਨਾਮ ਸੰਦੇਸ਼ ਨਾਲ 75ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਫ਼ਲਤਾਪੂਰਵਕ ਸੰਪੰਨ

ਹੁਸ਼ਿਆਰਪੁਰ,(ਚੌਧਰੀ) 

ਸੰਸਾਰ ਵਿੱਚ ਸ਼ਾਂਤੀ ਅਤੇ ਪਿਆਰ ਫੈਲਾਉਂਦੇ ਜਾਈਏ  – ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

21 ਨਵੰਬਰ 2022: “ਅਸੀਂ ਆਪਣੇ ਆਪ ਨੂੰ ਸ਼ਾਂਤੀ ਅਤੇ ਪਿਆਰ ਦਾ ਸਰੂਪ ਬਣਾਉਂਦੇ ਹੋਏ ਇਨ੍ਹਾਂ ਰੱਬੀ ਭਾਵਨਾਵਾਂ ਨੂੰ ਪੂਰੀ ਦੁਨੀਆ ਵਿੱਚ ਫੈਲਾਉਂਦੇ ਜਾਈਏ।”  ਇਹ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 75ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਸਮਾਪਤੀ ਸਮਾਗਮ ਦੌਰਾਨ ਲੱਖਾਂ ਦੀ ਗਿਣਤੀ ਵਿਚ ਸ਼ਾਮਲ ਹੋਏ ਵਿਸ਼ਾਲ ਮਾਨਵ ਪਰਿਵਾਰ ਨੂੰ ਸੰਬੋਧਨ ਕਰਦਿਆਂ ਹੋਇਆਂ ਵਿਅਕਤ ਕੀਤੇ।

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਪ੍ਰਵਚਨਾਂ ਵਿਚ ਫਰਮਾਇਆ ਕਿ ਪਿਆਰ, ਸ਼ਾਂਤੀ ਅਤੇ ਮਾਨਵਤਾ ਦੇ ਸੰਦੇਸ਼ ਨੂੰ ਪੇਸ਼ ਕਰਨ ਵਾਲੇ ਪੰਜ ਦਿਨਾਂ ਸੰਤ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ ਹੈ।  ਸਮਾਗਮ ਸਥਾਨ ਤੇ ਸੰਤ ਨਿਰੰਕਾਰੀ ਅਧਿਆਤਮਕ ਸਥੱਲ ਦਾ ਵਿਹੜਾ ਸ਼ਰਧਾ, ਭਗਤੀ ਅਤੇ ਪ੍ਰੇਮ ਦੀ ਰੌਸ਼ਨੀ ਨਾਲ ਜਗਮਗਾ ਰਿਹਾ ਸੀ।  ਰੂਹਾਨੀਅਤ ਦੇ ਇਸ ਪਵਿੱਤਰ ਅਤੇ ਸੁੰਦਰ ਤਿਉਹਾਰ ‘ਤੇ ਯਕੀਨਨ ਹਰ ਸ਼ਰਧਾਲੂ ਦਾ ਹਿਰਦਾ ਖੁਸ਼ੀ ਨਾਲ ਭਰਿਆ ਹੋਇਆ ਸੀ। ਅਧਿਆਤਮ ਦੇ ਇਸ ਪਵਿੱਤਰ ਅਤੇ ਸੁੰਦਰ ਉਤਸਵ ਤੇ ਹਰ ਇੱਕ ਭਗਤ ਦਾ ਹਿਰਦਾ ਅਨੰਦਮਈ ਹੋ ਰਿਹਾ ਸੀ। ਸਮਾਗਮ ਵਿੱਚ ਸ਼ਾਮਲ ਹੋਏ ਸ਼ਰਧਾਲੂਆਂ ਦੇ ਚੇਹਰਿਆਂ ਤੇ ਸ਼ਾਂਤੀ ,ਸੰਤੁਸ਼ਟੀ ਅਤੇ ਖੁਸ਼ੀ ਝਲਕ ਰਹੀ ਸੀ।

ਸਤਿਗੁਰੂ ਮਾਤਾ ਜੀ ਨੇ ਅਮਨ ਸ਼ਾਂਤੀ ਦੇ ਸੰਦੇਸ਼ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਫਰਮਾਇਆ ਕਿ ਇਸ ਸੰਦੇਸ਼ ਨੂੰ ਦੂਜਿਆਂ ਨੂੰ ਦੇਣ ਤੋਂ ਪਹਿਲਾਂ ਸਾਨੂੰ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੋਵੇਗਾ ਕਿਸੇ ਨਾਲ ਵੀ ਦੁਸ਼ਮਣੀ ਅਤੇ ਈਰਖਾ ਨਾ ਰੱਖ ਕੇ ਹਰ ਇੱਕ ਪ੍ਰਤੀ ਸਹਿਣਸ਼ੀਲਤਾ ਅਤੇ ਨਿਮਰਤਾ ਵਰਗੇ ਗੁਣਾਂ ਨੂੰ ਅਪਣਾ ਕੇ ਸਭ ਲਈ ਪ੍ਰੇਰਨਾ ਸਰੋਤ ਬਣਨਾ ਹੋਵੇਗਾ।
ਸਤਿਗੁਰੂ ਮਾਤਾ ਜੀ ਨੇ ਗਾਂਧੀ ਗਲੋਬਲ ਪਰਿਵਾਰ ਵੱਲੋਂ ਦਿੱਤੇ ਗਏ “ਵਿਸ਼ਵ ਸ਼ਾਂਤੀ ਦੂਤ ਪੁਰਸਕਾਰ ” ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਫਰਮਾਇਆ ਕਿ ਇਹ ਪ੍ਰਾਪਤੀ ਇਨ੍ਹਾਂ ਸੰਤਾਂ ਦੀ ਦੇਣ ਹੈ, ਜਿਨ੍ਹਾਂ ਨੇ ਇਸ ਇਕ ਪ੍ਰਭੂ ਨੂੰ ਜਾਣ ਕੇ ਆਪਣੇ ਆਪ ਨੂੰ ਏਕਤਾ ਦੇ ਧਾਗੇ ਵਿਚ ਬੰਨ੍ਹਿਆ ਹੈ। ਜਦੋਂ ਤੱਕ ਅਸੀਂ ਇਸ ਪਰਮਾਤਮਾ ਦੀ ਪਛਾਣ ਤੋਂ ਅਣਜਾਣ ਸੀ, ਅਸੀਂ ਸਾਰੇ ਇੱਕ ਦੂਜੇ ਤੋਂ ਵੱਖਰੇ ਵੱਖਰੇ ਸੀ ਪਰ ਜਦੋਂ ਸਾਨੂੰ ਬ੍ਰਹਮਗਿਆਨ ਦੁਆਰਾ ਇਹ ਅਹਿਸਾਸ ਹੋਇਆ ਕਿ ਅਸੀਂ ਸਾਰੇ ਇਸ ਪ੍ਰਮਾਤਮਾ ਦੀ ਅੰਸ਼ ਹਾਂ ਤਾਂ ਉਸ ਸਮੇਂ ਸਾਡੇ ਹਿਰਦੇ ਵਿੱਚ ਮਨੁੱਖਤਾ ਵਾਲੇ ਗੁਣਆ ਗਏ। ਦੁਨੀਆ ਵਿੱਚ  ਮਿਸ਼ਨ ਦੀ ਸ਼ਾਂਤੀ ਅਤੇ ਏਕਤਾ ਦੀ ਪਵਿੱਤਰ ਸ਼ਵੀ ਬਣੀ ਹੋਈ ਹੈ, ਜਿਸ ਵਿੱਚ ਮਿਸ਼ਨ ਦੇ ਸਭ ਸੰਤਾਂ ਦਾ ਵੱਡਮੁੱਲਾ ਯੋਗਦਾਨ ਹੈ।


ਇਸ ਤੋਂ ਪਹਿਲਾਂ ਸਮਾਗਮ ਕਮੇਟੀ ਦੇ ਕੋਆਰਡੀਨੇਟਰ ਅਤੇ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸ਼੍ਰੀ ਜੋਗਿੰਦਰ ਸੁਖੀਜਾ ਜੀ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ।  ਇਸ ਦੇ ਨਾਲ ਹੀ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਸਰਕਾਰੀ ਵਿਭਾਗਾਂ ਅਤੇ ਪ੍ਰਸ਼ਾਸਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।

ਸਮਾਗਮ ਦੇ ਦੂਜੇ, ਤੀਜੇ ਅਤੇ ਚੌਥੇ ਦਿਨ ਤਿੰਨ ਭਾਗਾਂ ਵਿੱਚ ਸੰਗਤਾਂ ਨੂੰ ਸਮਾਗਮ ਦੇ ਇਤਿਹਾਸ ਨੂੰ ਦਰਸਾਉਂਦੀ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ।  ਇਸ ਡਾਕੂਮੈਂਟਰੀ ਵਿੱਚ ਦਿਖਾਇਆ ਗਿਆ ਕਿ ਸ਼ੁਰੂ ਵਿੱਚ ਸਮਾਗਮਾਂ ਦਾ ਸਰੂਪ ਕਿਹੋ ਜਿਹਾ ਸੀ ਅਤੇ ਵਰਤਮਾਨ ਵਿੱਚ ਇਸਦਾ ਕਿਵੇਂ ਫੈਲਾਵ ਹੋਇਆ ਹੈ।  ਇਸ ਦੇ ਨਾਲ ਹੀ ਮਿਸ਼ਨ ਦੇ ਸਾਰੇ ਗੁਰੂਆਂ ਅਤੇ ਸੰਤਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਵੀ ਇਸ ਡਾਕੂਮੈਂਟਰੀ ਰਾਹੀਂ ਦਿਖਾਇਆ ਗਿਆ, ਜਿਸ ਨੂੰ ਦੇਖ ਕੇ ਹਾਜ਼ਰ ਸਮੂਹ ਸੰਗਤਾਂ ਬੇਹੱਦ ਪ੍ਰਭਾਵਿਤ ਹੋਈਆਂ।

ਇਹ ਸਮਾਗਮ 600 ਏਕੜ ਵਿੱਚ ਫੈਲੇ ਸੰਤ ਨਿਰੰਕਾਰੀ ਅਧਿਆਤਮਕ ਸਥੱਲ ਦੇ ਵਿਸ਼ਾਲ ਮੈਦਾਨਾਂ ਵਿੱਚ ਹੋਇਆ ।  ਸਮਾਗਮ ਸਬੰਧੀ ਵੱਖ-ਵੱਖ ਸੇਵਾਵਾਂ ਨਿਭਾਉਣ ਲਈ ਲੱਖਾਂ ਸੇਵਾਦਾਰਾਂ ਨੇ ਸੇਵਾਵਾਂ ਨਿਭਾਈਆਂ। ਸਿਹਤ ਸੇਵਾਵਾਂ ਤਹਿਤ ਸਮਾਗਮ  ਸਥਾਨ ’ਤੇ 5 ਐਲੋਪੈਥਿਕ ਅਤੇ 4 ਹੋਮਿਓਪੈਥਿਕ ਡਿਸਪੈਂਸਰੀਆਂ ਸਨ।  ਇਸ ਤੋਂ ਇਲਾਵਾ 14 ਫਸਟ ਏਡ ਸੈਂਟਰ, 1 ਕਾਇਰੋਪ੍ਰੈਕਟਿਕ ਮੈਡੀਕਲ ਕੈਂਪ ਅਤੇ 4 ਐਕਯੂਪ੍ਰੈਸ਼ਰ/ਫਿਜ਼ੀਓਥੈਰੇਪੀ ਸੁਵਿਧਾ ਕੇਂਦਰ ਬਣਾਏ ਗਏ ਸਨ।  ਸਮਾਗਮ ਵਾਲੀ ਥਾਂ ’ਤੇ ਮੰਡਲ ਵੱਲੋਂ 12 ਅਤੇ ਹਰਿਆਣਾ ਸਰਕਾਰ ਵੱਲੋਂ 20 ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਮਿਸ਼ਨ ਦੇ ਸੇਵਾਦਾਰ ਟ੍ਰੈਫਿਕ ਕੰਟਰੋਲ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਰਹੇ ਸਨ। ਸਮਾਗਮ ਵਿੱਚ ਟਰੈਫਿਕ ਪ੍ਰਬੰਧਾਂ ਲਈ ਪ੍ਰਸ਼ਾਸਨ ਅਤੇ ਭਾਰਤੀ ਰੇਲਵੇ ਵੱਲੋਂ ਦਿੱਲੀ ਦੇ ਆਨੰਦ ਵਿਹਾਰ, ਹਜ਼ਰਤ ਨਿਜ਼ਾਮੂਦੀਨ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨਾਂ ’ਤੇ ਸ਼ਰਧਾਲੂਆਂ ਨੂੰ ਨਿਯਮਤ ਆਉਣ-ਜਾਣ ਲਈ ਢੁਕਵੀਆਂ ਸਹੂਲਤਾਂ ਮੁਹੱਈਆ ਕਾਰਵਾਈਆਂ ਗਈਆਂ । ਸਮਾਗਮ ਵਾਲੀ ਥਾਂ ਨੇੜੇ ਭੋਡਵਾਲ ਮਾਜਰੀ ਰੇਲਵੇ ਸਟੇਸ਼ਨ ’ਤੇ ਆਮ ਦਿਨਾਂ ’ਚ ਨਾ ਰੁਕਣ ਵਾਲੀਆਂ ਗੱਡੀਆਂ ਨੂੰ ਵੀ ਰੋਕਣ ਲਈ ਰੇਲਵੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਸਨ।

ਸਮਾਗਮ ਵਿੱਚ ਆਏ ਹੋਏ ਸਾਰੇ ਸ਼ਰਧਾਲੂ ਭਗਤਾਂ ਦੇ ਲਈ ਚਾਰਾਂ ਮੈਦਾਨਾਂ ਵਿਚ ਲੰਗਰ ਦੀ ਭਰਪੂਰ ਵਿਵਸਥਾ ਕੀਤੀ ਗਈ ਸੀ। ਇਸ ਤੋਂ ਇਲਾਵਾ ਸਮਾਗਮ ਮੈਦਾਨਾਂ ਵਿੱਚ 22 ਕੰਟੀਨਾਂ ਦਾ ਪਰਬੰਧ ਵੀ ਕੀਤਾ ਗਿਆ ਸੀ ਜਿਸ ਵਿਚ ਰੀਆਤੀ ਦਰਾਂ ਉੱਤੇ ਖਾਣ-ਪੀਣ ਦਾ ਸਾਰਾ ਸਮਾਨ ਉਪਲਬਧ ਸੀ।

ਸਮਾਗਮ ਮੈਦਾਨਾਂ ਵਿਚ ਸਾਫ ਸਫਾਈ ਦਾ ਵਿਸ਼ੇਸ਼ ਤੌਰ ਉੱਤੇ ਧਿਆਨ ਦਿੱਤਾ ਗਿਆ ਸੀ ਜਿਸ ਵਿੱਚ ਸਮੂਹ ਸਾਧ ਸੰਗਤ ਨੂੰ ਲੰਗਰ ਪਲਾਸਟਿਕ ਪਲੇਟਾਂ ਵਿਚ ਨਹੀਂ ਬਲਕਿ ਸਟੀਲ ਦੀਆਂ ਥਾਲੀਆਂ ਵਿਚ ਹੀ ਪਰੋਸਿਆ ਗਿਆ ਜਿਸ ਨਾਲ ਵਾਤਾਵਰਨ ਦੀ ਸ਼ੁੱਧਤਾ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਾ ਪਹੁੰਚੇ ਅਤੇ ਸਮਾਗਮ ਦਾ ਸੁੰਦਰ ਰੂਪ ਬਰਕਰਾਰ ਰਹੇ ।

error: copy content is like crime its probhihated