Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਬਟਾਲਾ ਸ਼ਹਿਰ ਸੰਤ ਰੂਪੀ ਨਿਸ਼ਕਾਮ ਸੇਵਕ ਬੀਬੀ ਪ੍ਰਕਾਸ਼ ਕੌਰ ਨਾਰੂ ਤੋਂ ਮਹਿਰੂਮ ਹੋਇਆ

ਬਟਾਲਾ ਸ਼ਹਿਰ ਸੰਤ ਰੂਪੀ ਨਿਸ਼ਕਾਮ ਸੇਵਕ ਬੀਬੀ ਪ੍ਰਕਾਸ਼ ਕੌਰ ਨਾਰੂ ਤੋਂ ਮਹਿਰੂਮ ਹੋਇਆ

ਬਟਾਲਾ( ਅਵਿਨਾਸ਼ ਸ਼ਰਮਾ )

95 ਸਾਲਾ ਬੀਬੀ ਪ੍ਰਕਾਸ਼ ਕੌਰ ਨਾਰੂ ਦਾ ਬੀਤੀ ਸ਼ਾਮ ਦੇਹਾਂਤ ਹੋਇਆ

ਬੀਬੀ ਪ੍ਰਕਾਸ਼ ਕੌਰ ਨਾਰੂ ਦੀ ਪ੍ਰੇਰਨਾ ਸਦਕਾ ਹਜ਼ਾਰਾਂ ਔਰਤਾਂ ਨੇ ਆਰਥਿਕ ਅਜ਼ਾਦੀ ਹਾਸਲ ਕਰਕੇ ਸਮਾਜ ਵਿੱਚ ਨਾਮਣਾ ਖੱਟਿਆ

 20 ਨਵੰਬਰ  – ਬਟਾਲਾ ਸ਼ਹਿਰ ਇੱਕ ਹੋਰ ਸੰਤ ਰੂਪੀ ਨਿਸ਼ਕਾਮ ਸੇਵਕ ਤੋਂ ਮਹਿਰੂਮ ਹੋ ਗਿਆ ਹੈ। ਉੱਘੇ ਸਮਾਜ ਸੇਵੀ ਅਤੇ ਸਾਰੀ ਉਮਰ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਬੀਬੀ ਪ੍ਰਕਾਸ਼ ਕੌਰ ਨਾਰੂ (95) ਬੀਤੀ ਰਾਤ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ।

ਬਟਾਲਾ ਸ਼ਹਿਰ ਦੀ 95 ਸਾਲ ਦੀ ਇਸ ਹਿੰਮਤੀ ਔਰਤ ਨੇ ਤਾ-ਉਮਰ ਪੂਰੇ ਜੋਸ਼ ਨਾਲ ਔਰਤਾਂ ਦੇ ਹੱਕਾਂ ਲਈ ਲੜ ਰਹੀ ਸੀ ਅਤੇ ਉਸਦੇ ਯਤਨਾਂ ਸਦਕਾ ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀ ਹਜ਼ਾਰਾਂ ਔਰਤਾਂ ਆਰਥਿਕ ਅਜ਼ਾਦੀ ਹਾਸਲ ਕਰਕੇ ਆਪਣੇ ਪੈਰਾਂ ਸਿਰ ਖੜੀਆਂ ਹੋ ਸਕੀਆਂ ਹਨ। ਸਾਦੇ ਜੀਵਨ ਅਤੇ ਉੱਚੀ ਸੋਚ ਦੀ ਧਾਰਨੀ ਪ੍ਰਕਾਸ਼ ਕੌਰ ਨਾਰੂ ਨੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਅਜਿਹਾ ਮਿਸਾਲੀ ਕੰਮ ਕੀਤਾ ਹੈ ਕਿ ਉਸਦੇ ਯਤਨਾ ਨੇ ਹਜ਼ਾਰਾਂ ਔਰਤਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ।

7 ਨਵੰਬਰ 1927 ਵਿੱਚ ਟਾਟਾ ਨਗਰ ਵਿਖੇ ਜਨਮੀ ਬੀਬੀ ਪ੍ਰਕਾਸ਼ ਕੌਰ ਨਾਰੂ ਆਪਣੇ ਜ਼ਮਾਨੇ ਦੇ ਪੋਸਟ ਗਰੈਜੂਏਟ ਸਨ। ਉਨਾਂ ਦਾ ਵਿਆਹ ਬਟਾਲਾ ਦੇ ਨਿਵਾਸੀ ਆਰਮੀ ਅਫ਼ਸਰ ਸ. ਅਵਤਾਰ ਸਿੰਘ ਨਾਰੂ ਨਾਲ ਹੋਇਆ ਸੀ। ਆਪਣੇ ਮਾਤਾ ਪਿਤਾ ਤੋਂ ਵਿਰਸੇ ਵਿੱਚ ਮਿਲੀ ਲੋਕ ਸੇਵਾ ਦੀ ਵਿਰਾਸਤ ਨੂੰ ਬੀਬੀ ਨਾਰੂ ਨੇ ਅੱਗੇ ਵਧਾਇਆ ਅਤੇ ਸਾਲ 1971 ਵਿਚ ਉਸਨੇ ਬਟਾਲਾ ਵਿਖੇ ਆਲ ਇੰਡੀਆ ਵੂਮੈਨ ਕਾਨਫਰੰਸ ਦੀ ਬਰਾਂਚ ਖੋਲ ਕੇ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਸ਼ੁਰੂ ਕਰ ਦਿੱਤਾ। ਬੀਬੀ ਨਾਰੂ ਨੇ ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਨੂੰ ਲਾਮਬੱਧ ਕਰਕੇ ਉਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਅਤੇ ਉਨਾਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦੇ ਕੇ ਆਰਥਿਕ ਅਜ਼ਾਦੀ ਦਿਵਾਉਣ ਲਈ ਅਹਿਮ ਉਪਰਾਲ ਕੀਤੇ।

ਬੀਬੀ ਪ੍ਰਕਾਸ਼ ਕੌਰ ਨਾਰੂ ਨੇ 16 ਜੂਨ 1971 ਨੂੰ ਬਟਾਲਾ ਵਿਖੇ ਵੂਮੈਨ ਕਾਨਫਰੰਸ ਦੀ ਸ਼ੁਰੂਆਤ ਕੀਤੀ ਸੀ। ਉਨਾਂ ਨੇ ਔਰਤਾਂ ਨੂੰ ਆਪਣੇ ਨਾਲ ਮਿਲਾ ਕੇ ਔਰਤਾਂ ਦੀ ਭਲਾਈ ਲਈ ਕੰਮ ਸ਼ੁਰੂ ਕੀਤਾ। ਔਰਤਾਂ ਦੇ ਇਸ ਸੰਗਠਨ ਨੇ ਜਿਥੇ ਬਹੁਤ ਸਾਰੇ ਘਰੇਲੂ ਝਗੜਿਆਂ ਨੂੰ ਹੱਲ ਕਰਾ ਕੇ ਔਰਤਾਂ ਦੇ ਘਰ ਵਸਾਏ ਉਥੇ ਇਸ ਸੰਸਥਾ ਵਲੋਂ ਸਿਲਾਈ ਕਢਾਈ, ਕਟਿੰਗ, ਟੇਲਰਿੰਗ, ਫਾਈਨ ਆਰਟਸ, ਬਿਊਟੀ ਪਾਰਲਰ ਅਤੇ ਕੰਪਿਊਟਰ ਦੀ ਪੜ੍ਹਾਈ ਕਰਾ ਕੇ ਉਨਾਂ ਲਈ ਜ਼ਿੰਦਗੀ ਦੇ ਨਵੇਂ ਰਾਹ ਖੋਲੇ ਹਨ। ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀ ਹਜ਼ਾਰਾਂ ਲੜਕੀਆਂ ਇਥੋਂ ਵੱਖ-ਵੱਖ ਕੋਰਸ ਕਰ ਕੇ ਪੂਰੀ ਕਾਮਯਾਬੀ ਨਾਲ ਆਪਣੇ ਕੰਮ ਚਲਾ ਰਹੀਆਂ ਹਨ। ਬੀਬੀ ਪ੍ਰਕਾਸ਼ ਕੌਰ ਨਾਰੂ ਦੀ ਅਗਵਾਈ ਹੇਠ ਪਿਛਲੇ 51 ਸਾਲਾਂ ਤੋਂ ਬਟਾਲਾ ਦੀ ਵੂਮੈਨ ਕਾਨਫਰੰਸ ਦਾ ਔਰਤਾਂ ਦੀ ਭਲਾਈ ਵਿੱਚ ਬਹੁਤ ਵੱਡਾ ਯੋਗਦਾਨ ਹੈ।

ਬੀਬੀ ਪ੍ਰਕਾਸ਼ ਕੌਰ ਨਾਰੂ ਨੇ ਗਰੀਬ ਅਤੇ ਲੋੜਵੰਦ ਲੜਕੀਆਂ ਦੀ ਪੜ੍ਹਾਈ ਵਿੱਚ ਵੀ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਖਰਚ ਕਰ ਕੇ ਬਹੁਤ ਸਾਰੀਆਂ ਲੜਕੀਆਂ ਨੂੰ ਉੱਚ-ਤਲੀਮ ਦਿੱਤੀ ਹੈ ਅਤੇ ਇਹ ਸਾਰੀਆਂ ਲੜਕੀਆਂ ਕਾਮਯਾਬ ਜ਼ਿੰਦਗੀ ਬਤੀਤ ਕਰ ਰਹੀਆਂ ਹਨ। ਬੀਬੀ ਪ੍ਰਕਾਸ਼ ਕੌਰ ਨਾਰੂ ਇਸ ਸਮੇਂ ਭਾਰਤ ਵਿੱਚ ਵੂਮੈਨ ਕਾਨਫਰੰਸ ਦੀਆਂ ਸਾਰੀਆਂ ਇਕਾਈਆਂ ਦੀਆਂ ਮੈਂਬਰਾਂ ਵਿਚੋਂ ਸਭ ਤੋਂ ਵੱਡੀ ਉਮਰ ਦੇ ਮੈਂਬਰ ਰਹੇ ਅਤੇ ਜ਼ਿੰਦਗੀ ਦੇ ਆਖ਼ਰੀ ਸਵਾਸ ਤੱਕ ਉਹ ਪੂਰੀ ਸ਼ਿਦਤ ਨਾਲ ਸਮਾਜ ਸੇਵਾ ਵਿੱਚ ਲੱਗੇ ਰਹੇ।

ਬੀਬੀ ਪ੍ਰਕਾਸ਼ ਕੌਰ ਨਾਰੂ ਸਮਾਜ ਸੇਵਾ ਵਿੱਚ ਪਾਏ ਆਪਣੇ ਯੋਗਦਾਨ ਤੋਂ ਪੂਰੀ ਤਰਾਂ ਸੰਤੁਸ਼ਟ ਸਨ ਅਤੇ ਉਨਾਂ ਦਾ ਮੰਨਣਾ ਸੀ ਕਿ ਜ਼ਿੰਦਗੀ ਨੂੰ ਨਿੱਜ ਤੋਂ ਉੱਪਰ ਉੱਠ ਕੇ ਦੂਸਰਿਆਂ ਦੀ ਭਲਾਈ ਲਈ ਜਿਊਣਾ ਚਾਹੀਦਾ ਹੈ।

ਬੀਬੀ ਪ੍ਰਕਾਸ਼ ਕੌਰ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ ਪਰ ਉਹ ਆਖ਼ਰੀ ਸਮੇਂ ਤੱਕ ਚੜ੍ਹਦੀ ਕਲਾ ਵਿੱਚ ਰਹੇ। ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਬੀਬੀ ਪ੍ਰਕਾਸ਼ ਕੌਰ ਨਾਰੂ ਦੇ ਹੱਥੀਂ ਲਗਾਇਆ ਬੂਟਾ ਹੈ ਜੋ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਅਲੰਬਰਦਾਰ ਸੰਸਥਾ ਹੈ।

ਬੀਬੀ ਨਾਰੂ ਨੂੰ ਜਦੋਂ ਮਿਲਣ ਜਾਣਾ ਤਾਂ ਓਨ੍ਹਾਂ ਨੇ ਮੇਰੇ ਹੱਥ ਨੂੰ ਘੁੱਟ ਕੇ ਫੜ੍ਹ ਲੈਣਾ ਅਤੇ ਅਸੀਸਾਂ ਨਾਲ ਮੇਰੀ ਝੋਲੀ ਭਰ ਦੇਣੀ। ਬੀਜੀ ਭਾਵੇਂ ਅੱਜ ਸਾਨੂੰ ਵਿਛੋੜਾ ਦੇ ਗਏ ਹਨ ਪਰ ਉਨ੍ਹਾਂ ਦੀਆਂ ਦੁਆਵਾਂ ਅਤੇ ਨੇਕੀਆਂ ਹਮੇਸ਼ਾਂ ਸਾਡੀ ਅਗਵਾਈ ਕਰਦੀਆਂ ਰਹਿਣਗੀਆਂ।

error: copy content is like crime its probhihated