Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 268 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ

268 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ

ਟਾਂਡਾ / ਦਸੂਹਾ (ਚੌਧਰੀ) 

20 ਨਵੰਬਰ : 268 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਨੂੰ ਟਾਂਡਾ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਰਨਵੀਰ ਸਿੰਘ ਉਰਫ ਰਾਣਾ ਪੁੱਤਰ ਅਵਤਾਰ ਸਿੰਘ ਵਾਸੀ ਚੋਹਾਣਾ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਕ ਐਸ. ਆਈ ਪਰਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਬਾ ਸਵਾਰੀ ਪ੍ਰਾਈਵੇਟ ਗੱਡੀ ਬਰਾਏ ਕਰਨੇ ਗੁਸਤ ਬਾ ਤਲਾਸ਼ ਸੱਕੀ ਪੁਰਸਾਂ ਦੇ ਸਬੰਧ ਵਿੱਚ ਥਾਣਾ ਟਾਂਡਾ ਤੋ ਸਹਿਬਾਜਪੁਰ,ਫਿਰੋਜ ਰੋਲੀਆ ਨੂੰ ਜਾ ਰਹੇ ਸੀ ਜਦੋ ਪੁਲਿਸ ਪਾਰਟੀ ਸਹਿਬਾਜ਼ਪੁਰ ਮੋੜ ਤੇ ਪੁੱਜੀ ਤਾਂ ਇੱਕ ਮੋਨਾ ਨੌਜਵਾਨ ਇਕੱਲਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਵਿੱਚੋ ਇੱਕ ਮੋਮੀ ਲਿਫਾਫਾ ਸੜਕ ਦੇ ਕਿਨਾਰੇ ਸੁੱਟ ਦਿੱਤਾ ਤੇ ਕਾਹਲੀ ਕੱਦਮ ਪੀਰਾਂ ਵਾਲੀ ਜਗ੍ਹਾ ਵੱਲ ਤੁਰ ਪਿਆ। ਜਿਸ ਨੂੰ ਮਨ ਐਸ. ਆਈ ਨੇ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਰਨਵੀਰ ਸਿੰਘ ਉਰਫ ਰਾਣਾ ਪੁੱਤਰ ਅਵਤਾਰ ਸਿੰਘ ਵਾਸੀ ਚੋਹਾਣਾ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਦੱਸਿਆ ਜਿਸ ਦੇ ਸੁੱਟੇ ਹੋਏ ਲਿਫਾਫੇ ਦੀ ਤਲਾਸੀ ਕਰਨ ਤੇ 268 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।