ਹੁਸ਼ਿਆਰਪੁਰ(ਤਰਸੇਮ ਦੀਵਾਨਾ )
•ਪੱਤਰਕਾਰਾਂ ਖਿਲਾਫ ਡਾਕਟਰਾਂ ਦੇ ਦਬਾਓ ਹੇਠ ਪਰਚੇ ਦਰਜ ਕਰਨ ‘ਤੇ ਪੁਲਿਸ ਖਿਲਾਫ ਕੀਤੀ ਜ਼ੋਰਦਾਰ ਨਾਅਰੇਬਾਜ਼ੀ
• ਜ਼ਿੰਮੇਵਾਰ ਡਾਕਟਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਸਮੁੱਚੇ ਪੰਜਾਬ ਵਿੱਚ ਸਾੜੇ ਜਾਣਗੇ ਪੁਤਲੇ-ਬੀਟੀਐੱਫ
16 ਨਵੰਬਰ : ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਮਰੀਜ਼ਾਂ ਨਾਲ ਹੁੰਦੇ ਮਾੜੇ ਵਤੀਰੇ ਦੀ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਐੱਸਐੱਮਓ ਅਤੇ ਮੈਡੀਕਲ ਸਟਾਫ ਵਿਵਾਦ ਵਿੱਚ ਪੱਤਰਕਾਰਾਂ ਖਿਲਾਫ ਪਰਚਾ ਦਰਜ ਕਰਨ ਦੇ ਖ਼ਿਲਾਫ਼ ਬੇਗਮਪੁਰਾ ਟਾਈਗਰ ਫੋਰਸ ਰਜਿਸਟਰਡ ਮੈਦਾਨ ਵਿੱਚ ਨਿੱਤਰ ਆਈ ਹੈ।ਬੁੱਧਵਾਰ ਨੂੰ ਬੇਗਮਪੁਰਾ ਟਾਈਗਰ ਫੋਰਸ ਰਜਿ. ਨੇ ਪੰਜਾਬ ਪ੍ਰਧਾਨ ਵੀਰਪਾਲ ਦੀ ਅਗਵਾਈ ਹੇਠ ਪ੍ਰਭਾਤ ਚੌੰਕ ਹੁਸ਼ਿਆਰਪੁਰ ਵਿੱਚ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾਡ਼ਿਆ ਅਤੇ ਜ਼ਿਲਾ ਪੁਲਿਸ ਦੀ ਪੱਖਪਾਤੀ ਕਾਰਵਾਈ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਹੈਪੀ ਫ਼ਤਹਿਗਡ਼੍ਹ, ਹਲਕਾ ਪ੍ਰਧਾਨ ਚੱਬੇਵਾਲ ਸੰਨੀ ਸੀਣਾ ਆਦਿ ਵੀ ਮੌਜੂਦ ਸਨ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੇ ਨਾਲ ਡਾਕਟਰਾਂ ਵੱਲੋਂ ਅਕਸਰ ਦੁਰਵਿਹਾਰ ਅਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ ਇਥੋਂ ਤੱਕ ਕਿ ਮਰੀਜ਼ਾਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਮਿਲਿਆ ਜਦੋਂ ਇਸ ਸੰਬੰਧੀ ਪੱਤਰਕਾਰਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਮੌਕੇ ਦੀ ਕਵਰੇਜ ਕਰਕੇ ਸੱਚ ਨੂੰ ਸਾਹਮਣੇ ਲਿਆਉਣ ਦੀ ਇਹ ਸ਼ਲਾਘਾਯੋਗ ਕੋਸ਼ਿਸ਼ ਕੀਤੀ।ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੱਤਰਕਾਰਾਂ ਨੇ ਐੱਸਐੱਮਓ ਡਾ ਸਵਾਤੀ ਅਤੇ ਵਧੀਕ ਐਸਐਮਓ ਡਾ ਸੁਨੀਲ ਭਗਤ ਦਾ ਪੱਖ ਲੈਣ ਲਈ ਉਨ੍ਹਾਂ ਦੇ ਕਮਰੇ ਵਿੱਚ ਗਏ ਤਾਂ ਉਲਟਾ ਉਨ੍ਹਾਂ ਦੇ ਨਾਲ ਦੁਰਵਿਹਾਰ ਅਤੇ ਗਾਲੀ ਗਲੋਚ ਕੀਤਾ ਗਿਆ ਅਤੇ ਕਵਰੇਜ ਲਈ ਵਰਤਿਆ ਜਾ ਰਿਹਾ ਮੋਬਾਇਲ ਫੋਨ ਖੋਹ ਕੇ ਤੋੜ ਦਿੱਤਾ।ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਜਦੋਂ ਪੱਤਰਕਾਰਾਂ ਦੇ ਨਾਲ ਮੈਡੀਕਲ ਸਟਾਫ ਅਜਿਹਾ ਹੌਲਨਾਕ ਸਲੂਕ ਕਰ ਸਕਦੇ ਹਨ ਤਾਂ ਆਮ ਲੋਕਾਂ ਦੇ ਨਾਲ ਇਨ੍ਹਾਂ ਦਾ ਵਤੀਰਾ ਕੀ ਹੋਵੇਗਾ ਇਹ ਸਹਿਜੇ ਹੀ ਸਮਝਿਆ ਜਾ ਸਕਦਾ ਹੈ।ਡਾਕਟਰਾਂ ਦੀ ਬਦਮਾਸ਼ੀ ਦਾ ਆਲਮ ਇਹ ਸੀ ਇਸ ਸਾਰੇ ਵਰਤਾਰੇ ਤੋਂ ਬਾਅਦ ਡਾਕਟਰਾਂ ਨੇ ਧੱਕੇਸ਼ਾਹੀ ਨਾਲ ਬਾਕੀ ਮੈਡੀਕਲ ਸਟਾਫ ਨੂੰ ਨਾਲ ਲੈ ਕੇ ਸਾਰੀਆਂ ਸੇਵਾਵਾਂ ਬੰਦ ਕਰ ਕੇ ਇਹ ਧਰਨਾ ਲੱਗਾ ਦਿੱਤਾ ਜਦਕਿ ਮਰੀਜ਼ਾਂ ਦਾ ਇਲਾਜ ਬੰਦ ਕਰਨਾ ਆਪਣੇ ਆਪ ਵਿਚ ਹੀ ਵੱਡਾ ਜੁਰਮ ਹੈ।ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮੈਡੀਕਲ ਸਟਾਫ ਵੱਲੋੰ ਚੱਲ ਰਹੇ ਲਗਾਤਾਰ ਧਰਨੇ ਦੇ ਦਬਾਓ ਹੇਠ ਜ਼ਿਲਾ ਪੁਲਿਸ ਨੇ ਪੱਤਰਕਾਰਾਂ ਖਿਲਾਫ ਪਰਚਾ ਦਰਜ ਕਰਕੇ ਇੱਕਪਾਸੜ ਕਾਰਵਾਈ ਕੀਤੀ ਹੈ।ਜਿਸ ਨੂੰ ਤੁਰੰਤ ਰੱਦ ਕਰਕੇ ਵਿਵਾਦ ਵਧਾਉਣ ਲਈ ਜ਼ਿੰਮੇਵਾਰ ਐੱਸਐੱਮਓ ਡਾ.ਸਵਾਤੀ ਵਧੀਕ ਐੱਸਐੱਮਓ ਡਾ.ਸੁਨੀਲ ਭਗਤ ਤੇ ਹੋਰਨਾਂ ਹਮਲਾਵਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਸਰਕਾਰੀ ਡਾਕਟਰਾਂ ਦੀ ਇਹ ਫਿਤਰਤ ਰਹੀ ਹੈ ਕਿ ਜਦੋਂ ਵੀ ਕੋਈ ਉਨ੍ਹਾਂ ਦੀ ਗ਼ਲਤ ਹਰਕਤ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਸਰਕਾਰੀ ਸੇਵਾਵਾਂ ਬੰਦ ਕਰਨ ਦਾ ਡਰਾਵਾ ਦੇ ਕੇ ਸਾਫ਼ ਬਰੀ ਹੋਣ ਦੀ ਕੋਸ਼ਿਸ਼ ਕਰਦੇ ਹਨ।ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵੀਰਵਾਰ ਸ਼ਾਮ 5 ਵਜੇ ਤੱਕ ਜ਼ਿੰਮੇਵਾਰ ਡਾਕਟਰਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਬੇਗਮਪੁਰਾ ਟਾਈਗਰ ਫੋਰਸ ਸਮੁੱਚੇ ਪੰਜਾਬ ਵਿੱਚ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਪੁਤਲਾ ਸਾਡ਼ਨ ਲਈ ਮਜਬੂਰ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ, ਚਰਨਜੀਤ ਸਿੰਘ, ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ, ਹਰਨੇਕ ਸਿੰਘ ਬੱਧਣ, ਸਨੀ ਸੀਣਾ, ਸੁਸ਼ਾਂਤ ਮੰਮਣ, ਬਿਕਰਮ ਵਿੱਜ, ਹੈਪੀ ਫਤਹਿਗਡ਼੍ਹ, ਮਨੀਸ਼ ਕੁਮਾਰ, ਦਵਿੰਦਰ ਕੁਮਾਰ, ਵਿਜੇ ਕੁਮਾਰ ਜੱਲੋਵਾਲ ਖਨੂਰ, ਭੁਪਿੰਦਰ ਕੁਮਾਰ ਭਿੰਦਾ,ਦੋਆਬਾ ਇੰਚਾਰਜ ਜੱਸਾ ਨੰਦਨ , ਜ਼ਿਲ੍ਹਾ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਸ਼ਾਂਤ ਮੰਮਣ ਸਮੇਤ ਸੰਗਠਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।








