Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing 53 ਕਿਲੋਗ੍ਰਾਮ ਡੋਡੇ ਚੂਰਾ ਪੋਸਤ,157 ਗ੍ਰਾਮ ਨਸ਼ੀਲਾ ਪਾਊਡਰ (ਚਿੱਟਾ),315 ਬੋਰ ਰਾਇਫਲ ਸਮੇਤ ਦੂਰਬੀਨ, 07 ਖੋਲ 315 ਬੋਰ ਚੱਲੇ ਹੋਏ ਅਤੇ 01 ਖੋਲ ਜਿੰਦਾ,67,000/-ਰੁਪਏ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਦਸੂਹਾ ਪੁਲਿਸ ਨੇ ਕੀਤਾ ਗਿ੍ਰਫਤਾਰ 

53 ਕਿਲੋਗ੍ਰਾਮ ਡੋਡੇ ਚੂਰਾ ਪੋਸਤ,157 ਗ੍ਰਾਮ ਨਸ਼ੀਲਾ ਪਾਊਡਰ (ਚਿੱਟਾ),315 ਬੋਰ ਰਾਇਫਲ ਸਮੇਤ ਦੂਰਬੀਨ, 07 ਖੋਲ 315 ਬੋਰ ਚੱਲੇ ਹੋਏ ਅਤੇ 01 ਖੋਲ ਜਿੰਦਾ,67,000/-ਰੁਪਏ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਦਸੂਹਾ ਪੁਲਿਸ ਨੇ ਕੀਤਾ ਗਿ੍ਰਫਤਾਰ 

ਦਸੂਹਾ (PPT NEWS ) 

15 ਨਵੰਬਰ : ਅੱਜ ਮਾਨਯੋਗ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਆਰ. ਕੇ. ਜਾਇਸਵਾਲ ਆਈ.ਪੀ.ਐਸ., ਆਈ.ਜੀ.ਪੀ ਦੀ ਰਹਿੰਨਮਾਈ ਹੇਠ ਐਸ.ਐਸ.ਪੀ. ਹੁਸ਼ਿਆਰਪੁਰ  ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਦੀ ਸੁਪਰਵੀਜਨ ਹੇਠ ਜਿਲ੍ਹਾ ਹੁਸ਼ਿਆਰਪੁਰ ਵਿੱਚ ਵਿੱਚ ਵੱਖ-ਵੱਖ ਸਬ ਡਵੀਜਨਾਂ ਵਿੱਚ ਕਾਰਡਨ ਐਂਡ ਸਰਚ ਉਪਰੇਸ਼ਨ ਕੀਤਾ ਗਿਆ ਹੈ। ਜਿਸ ਦੇ ਤਹਿਤ ਬਲਬੀਰ ਸਿੰਘ ਡੀ.ਐਸ.ਪੀ. ਸਬ ਡਵੀਜਨ ਦਸੂਹਾ ਅਤੇ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ; ਜਦੋਂ ਕਸਬਾ ਮੁਹੱਲਾ ਦਸੂਹਾ ਮੁਖਬਰੀ ਦੇ ਅਧਾਰ ਤੇ ਸੰਦੀਪ ਸਿੰਘ ਉਰਫ ਸੋਨੂੰ ਸ਼ਾਹੀ ਪੁੱਤਰ ਤਰਲੋਕ ਸਿੰਘ ਵਾਸੀ ਕਸਬਾ ਮੁਹੱਲਾ ਦਸੂਹਾ ਅਤੇ ਸੰਦੀਪ ਸਿੰਘ ਦਾ ਸਾਲਾ ਗੁਰਦੀਪ ਸਿੰਘ ਉਰਫ ਲੱਡੂ ਪੁੱਤਰ ਜਸਵੰਤ ਸਿੰਘ ਵਾਸੀ ਮਾਖਾ ਥਾਣਾ ਮੁਕੇਰੀਆਂ ਅਤੇ ਸੰਦੀਪ ਸਿੰਘ ਦੀ ਪਤਨੀ ਰੀਤੀਕਾ ਤੇ ਮੁਕੱਦਮਾਂ ਨੰਬਰ 183 ਮਿਤੀ 15/11/2022 ਅਧੀਨ ਧਾਰਾ 15,22/61/85 ਐਨ.ਡੀ.ਪੀ.ਐਸ. ਐਕਟ ਅਤੇ 25 ਅਸਲਾ ਐਕਟ ਥਾਣਾ ਦਸੂਹਾ ਦਰਜ ਰਜਿਸਟਰ ਕਰਕੇ ਸੰਦੀਪ ਸਿੰਘ ਦੇ ਘਰ ਤੇ ਰੋਡ ਕੀਤਾ ਗਿਆ ਜਿਥੇ ਉਸਦੇ ਸਾਲੇ ਗੁਰਦੀਪ ਸਿੰਘ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 53 ਕਿਲੋਗ੍ਰਾਮ ਡੋਡੇ ਚੂਰਾ ਪੋਸਤ,157 ਗ੍ਰਾਮ ਨਸ਼ੀਲਾ ਪਾਊਡਰ (ਚਿੱਟਾ),315 ਬੋਰ ਰਾਇਫਲ ਸਮੇਤ ਦੂਰਬੀਨ, 07 ਖੋਲ 315 ਬੋਰ ਚੱਲੇ ਹੋਏ ਅਤੇ 01 ਖੋਲ ਜਿੰਦਾ,67,000/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ।

ਇਸ ਸਬੰਧੀ ਬਲਬੀਰ ਸਿੰਘ ਡੀ ਐਸ ਪੀ ਦਸੂਹਾ ਨੇ ਦੱਸਿਆ ਕਿ ਉਕਤ ਦੋਸ਼ੀ ਗੁਰਦੀਪ ਸਿੰਘ ਉਰਫ ਲੱਡੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਡੋਡੇ ਚੂਰਾ ਪੋਸਤ ਕਿਥੋਂ ਲਿਆਉਂਦੇ ਹਨ, ਕਿਥੇ ਵੇਚਦੇ ਹਨ ਅਤੇ 315 ਬੋਰ ਰਾਇਫਲ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਰਾਇਫਲ ਕਿਸ ਦੀ ਹੈ? ਮੁਕੱਦਮਾ ਦੇ ਰਹਿੰਦੇ ਦੋਸ਼ੀਆਨ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

error: copy content is like crime its probhihated