Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਫਗਵਾੜਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ *ਮਹਿਮੀ ਮੈਡੀਕਲ ਸਟੋਰ ਦਾ ਮਾਲਿਕ ਆਇਆ ਪੁਲਿਸ ਦੇ ਅੜਿੱਕੇ*

ਫਗਵਾੜਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ *ਮਹਿਮੀ ਮੈਡੀਕਲ ਸਟੋਰ ਦਾ ਮਾਲਿਕ ਆਇਆ ਪੁਲਿਸ ਦੇ ਅੜਿੱਕੇ*

ਫਗਵਾੜਾ (ਲਾਲੀ ਦਾਦਰ) 

ਪੁਲਿਸ ਨੇ ਨਸ਼ੇ ਦੀ ਖੇਪ ਸਮੇਤ ਕਰੋੜਾਂ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ

13 ਨਵੰਬਰ : ਨਵਨੀਤ ਸਿੰਘ ਬੈਂਸ ਆਈ.ਪੀ.ਐੱਸ.ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਹਰਵਿੰਦਰ ਸਿੰਘ ਐੱਸ.ਪੀ.ਡੀ. ਕਪੂਰਥਲਾ, ਮੁਖਤਿਆਰ ਰਾਏ ਪੀ.ਪੀ.ਐੱਸ. ਪੁਲਿਸ ਕਪਤਾਨ,ਸਬ ਡਿਵੀਜ਼ਨ ਫਗਵਾੜਾ ਅਤੇ ਜਸਪ੍ਰੀਤ ਸਿੰਘ ( ਪੀ.ਪੀ.ਐੱਸ.) ਉਪ ਪੁਲਿਸ ਕਪਤਾਨ ਸਬ- ਡਿਵੀਜ਼ਨ ਫਗਵਾੜਾ ਦੀ ਯੋਗ ਅਗਵਾਈ ਵਿੱਚ ਸਬ ਇੰਸਪੈਕਟਰ ਅਮਨਦੀਪ ਨਾਹਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਵੱਲੋਂ ਨਸ਼ਾ ਤਸਕਰੀ ਕਰਨ ਵਾਲ਼ੇ ਵਿਅਕਤੀਆਂ ਦੇ ਖ਼ਿਲਾਫ਼ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 2050 ਨਸ਼ੀਲੀਆਂ ਗੋਲੀਆਂ, ਇਕ ਕਰੋੜ ਇੱਕ ਲੱਖ ਚੌਵੀ ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ।

ਮੁਕੱਦਮਾ ਨੰਬਰ 222 ਮਿਤੀ 11/12/2022 ਅ/ਧ 22- 61-85 ਐੱਨ.ਡੀ.ਪੀ.ਐੱਸ. ਐਕਟ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਵੱਲੋਂ ਏ.ਐੱਸ.ਆਈ. ਸੁਨੀਲ ਕੁਮਾਰ ਨੰਬਰ 766/ਕਪੂ. ਦੇ ਦਰਜ ਰਜਿਸਟਰ ਕੀਤਾ ਗਿਆ ਕਿ ਉਹ ਸਮੇਤ ਪੁਲਿਸ ਪਾਰਟੀ ਬ੍ਰਾਏ ਗਸ਼ਤ ਵਾ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਗੁਰੂ ਰਵਿਦਾਸ ਚੌਂਕ ਤੋਂ ਦਾਣਾ ਮੰਡੀ ਵੱਲ ਨੂੰ ਮੁੜੀ ਤਾਂ ਦਾਣਾ ਮੰਡੀ ਦੀ ਤਰਫੋਂ ਇਕ ਮੋਨੇ ਨੌਜਵਾਨ ਸਕੂਟਰੀ ਨੰਬਰੀ ਪੀ.ਬੀ.32 ਐੱਲ. 6455 ਮਾਰਕਾ ਐਕਟਿਵਾ ਪਰ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟਰੀ ਪਿੱਛੇ ਨੂੰ ਮੋੜ ਕੇ ਖਿਸਕਣ ਲੱਗਾ ਸਕੂਟਰੀ ਯਕਦਮ ਮੋੜਨ ਕਰਕੇ ਸਕੂਟਰੀ ਡਿੱਗ ਪਈ।ਜਿਸਨੂੰ ਕਾਬੂ ਕੀਤਾ ਜਿਸਦੀ ਸਕੂਟਰੀ ਦੇ ਅੱਗੇ ਪੈਰ ਰੱਖਣ ਵਾਲ਼ੀ ਜਗ੍ਹਾ ਦੇ ਨਾਲ਼ ਬਣੇ ਕੈਰੀਅਰ ਤੇ ਕਾਲੇ ਰੰਗ ਦਾ ਮੋਮੀ ਲਿਫ਼ਾਫ਼ਾ ਟੰਗਿਆ ਹੋਇਆ ਸੀ, ਜਿਸਨੂੰ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪਰਮਜੀਤ ਉਰਫ ਪੰਮਾ ਉਰਫ਼ ਡਾਕਟਰ ਮਹਿਮੀ ਪੁੱਤਰ ਸੁਰਿੰਦਰ ਪਾਲ ਵਾਸੀ ਰੋਜ਼ਾ ਸ਼ਰੀਫ਼ ਮੰਡਾਲ਼ੀ ਥਾਣਾ ਬਹਿਰਾਮ ਜ਼ਿਲ੍ਹਾ ਐੱਸ.ਬੀ. ਐੱਸ.ਨਗਰ ਹਾਲ ਵਾਸੀ ਗੁਰੂ ਨਾਨਕ ਨਗਰ ਕੋਠੀ ਨੰਬਰ 11 ਫਗਵਾੜਾ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ।

ਜਿਸਨੂੰ ਉਸਦੀ ਸਕੂਟਰੀ ਅੱਗੇ ਟੰਗੇ ਹੋਏ ਮੋਮੀ ਲਿਫ਼ਾਫ਼ੇ ਰੰਗ ਕਾਲਾ ਬਾਰੇ ਸਖਤੀ ਨਾਲ ਪੁੱਛਿਆ ਜਿਸਨੇ ਦੱਸਿਆ ਕਿ ਉਸ ਵਿੱਚ ਨਸ਼ੀਲੀਆਂ ਗੋਲੀਆਂ ਹਨ।ਮੋਮੀ ਲਿਫ਼ਾਫ਼ੇ ਰੰਗ ਕਾਲਾ ਨੂੰ ਉਸ ਪਾਸੋਂ ਖੁੱਲ੍ਹਵਾ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 2 ਮੋਮੀ ਲਿਫ਼ਾਫ਼ੇ ਪਾਰਦਰਸ਼ੀ ਲਿਫ਼ਾਫ਼ੇ ਬਰਾਮਦ ਹੋਏ ਜਿਨ੍ਹਾਂ ਨੂੰ ਚੈੱਕ ਕਰਨ ‘ਤੇ ਇੱਕ ਲਿਫ਼ਾਫ਼ੇ ਵਿੱਚੋਂ 1600 ਨਸ਼ੀਲੀਆਂ ਗੋਲੀਆਂ ਬਿਨਾਂ ਮਾਰਕਾ ਰੰਗ ਚਿੱਟਾ ਖੁੱਲ੍ਹੀਆਂ ਬਰਾਮਦ ਹੋਈਆਂ। ਦੂਜੇ ਲਿਫ਼ਾਫ਼ੇ ਵਿੱਚੋਂ 450 ਨਸ਼ੀਲੀਆਂ ਗੋਲੀਆਂ ਬਿਨਾਂ ਮਾਰਕਾ ਰੰਗ ਸੰਤਰੀ ਖੁੱਲ੍ਹੀਆਂ ਬਰਾਮਦ ਹੋਈਆਂ। ਜੋ ਕੁੱਲ 2050 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।ਉਕਤ ਦੋਸ਼ੀ ਦਾ ਮਾਣਯੋਗ ਜੱਜ ਸਾਹਿਬ ਪਾਸੋਂ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।ਜਿਸ ‘ਤੇ ਦੌਰਾਨੇ ਪੁੱਛ – ਗਿੱਛ ਦੋਸ਼ੀ ਪਰਮਜੀਤ ਉਰਫ਼ ਪੰਮਾ ਉਰਫ਼ ਡਾਕਟਰ ਮਹਿਮੀ ਪੁੱਤਰ ਸੁਰਿੰਦਰ ਪਾਲ ਵਾਸੀ ਰੋਜ਼ਾ ਸ਼ਰੀਫ਼ ਮੰਢਾਲੀ ਥਾਣਾ ਬਹਿਰਾਮ ਜ਼ਿਲ੍ਹਾ ਐੱਸ.ਬੀ.ਐੱਸ.ਨਗਰ ਹਾਲ ਵਾਸੀ ਗੁਰੂ ਨਾਨਕ ਨਗਰ ਕੋਠੀ ਨੰਬਰ 11 ਫਗਵਾੜਾ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੇ ਫ਼ਰਦ ਇੰਕਸ਼ਾਫ਼ ਕਿ ਉਸ ਨੇ 7- 8 ਸਾਲ ਤੋਂ ਨਸ਼ੀਲੀਆਂ ਗੋਲੀਆਂ ਵੇਚਣ ਦਾ ਕੰਮ ਕਰ ਰਿਹਾ ਸੀ ਜੋ ਉਸ ਨੇ ਨਸ਼ੀਲੀਆਂ ਗੋਲੀਆਂ ਵੇਚ ਕੇ ਭਾਰੀ ਮਾਤਰਾ ਵਿੱਚ ਪੈਸਾ ਘਰ ਰੱਖਿਆ ਹੋਇਆ ਹੈ।

ਜੋ ਦੋਸ਼ੀ ਦੇ ਫ਼ਰਦ ਇੰਕਸ਼ਾਫ਼ ਮੁਤਾਬਕ ਦੋਸ਼ੀ ਪਰਮਜੀਤ ਉਰਫ਼ ਪੰਮਾ ਉਰਫ਼ ਡਾਕਟਰ ਮਹਿਮੀ ਪੁੱਤਰ ਸੁਰਿੰਦਰ ਪਾਲ ਵਾਸੀ ਰੋਜ਼ਾ ਸ਼ਰੀਫ਼ ਮੰਢਾਲੀ ਥਾਣਾ ਬਹਿਰਾਮ ਜ਼ਿਲ੍ਹਾ ਐੱਸ.ਬੀ.ਐੱਸ.ਨਗਰ ਹਾਲ ਵਾਸੀ ਗੁਰੂ ਨਾਨਕ ਨਗਰ ਕੋਠੀ ਨੰਬਰ 11 ਫਗਵਾੜਾ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਪਾਸੋਂ ਇੱਕ ਕਰੋੜ ਇੱਕ ਲੱਖ ਚੌਵੀ ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।ਇਸ ਮੌਕੇ ਗੱਲਬਾਤ ਕਰਦਿਆਂ ਐਸ.ਪੀ.ਜਸਪਰੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ ਅਤੇ ਇਸ ਤੋਂ ਹੋਰ ਜਾਣਕਾਰੀ ਪਰਾਪਤ ਕੀਤੀ ਜਾਵੇਗੀ ਤੇ ਨਸ਼ਾ ਤਸਕਰੀ ਕਰਨ ਵਾਲੇ ਬਖਸੇ ਨਹੀਂ ਜਾਣਗੇ।

error: copy content is like crime its probhihated