Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਹੈਰੋਇਨ ,ਰਿਵਾਲਵਰ ਸਮੇਤ ਰੌਂਦ,ਚੂਰਾ ਪੋਸਤ,ਪਾਬੰਦੀ ਸ਼ੂਦਾ ਗੋਲੀਆਂ,ਨਾਜਾਇਜ ਸ਼ਰਾਬ ਅਤੇ ਡੱਰਗ ਮੰਨੀ 9 ਸਮੇਤ ਕਾਬੂ

ਹੈਰੋਇਨ ,ਰਿਵਾਲਵਰ ਸਮੇਤ ਰੌਂਦ,ਚੂਰਾ ਪੋਸਤ,ਪਾਬੰਦੀ ਸ਼ੂਦਾ ਗੋਲੀਆਂ,ਨਾਜਾਇਜ ਸ਼ਰਾਬ ਅਤੇ ਡੱਰਗ ਮੰਨੀ 9 ਸਮੇਤ ਕਾਬੂ

ਗੁਰਦਾਸਪੁਰ (ਅਸ਼ਵਨੀ) 

ਹੈਰੋਇਨ ,ਰਿਵਾਲਵਰ ਸਮੇਤ ਰੌਂਦ,ਚੂਰਾ ਪੋਸਤ,ਪਾਬੰਦੀ ਸ਼ੂਦਾ ਗੋਲੀਆਂ,ਨਾਜਾਇਜ ਸ਼ਰਾਬ ਅਤੇ ਡੱਰਗ ਮੰਨੀ 9 ਸਮੇਤ ਕਾਬੂ

3 ਨਵੰਬਰ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲੀਸ ਵਲੋ 9 ਵਿਅਕਤੀਆਂ ਨੂੰ 12 ਗ੍ਰਾਮ ਹੈਰੋਇਨ , ਇਕ ਰਿਵਾਲਵਰ 32 ਬੋਰ ਸਮੇਤ 12 ਰੌਂਦ , 52 ਕਿਲੋ ਚੂਰਾ ਪੋਸਤ ਭੂਕੀ , 240 ਪਾਬੰਦੀ ਸ਼ੂਦਾ ਗੋਲੀਆ , 14500 ਰੁਪਏ ਡੱਰਗ ਮੰਨੀ , ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਸਬ ਇੰਸਪੈਕਟਰ ਦਵਿੰਦਰ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਨਾਕਾਬੰਦੀ ਦੋਰਾਨ ਜੀ ਟੀ ਰੋਡ ਬਾਈਪਾਸ ਪੁੱਲ ਨਹਿਰ ਧਾਰੀਵਾਲ ਤੋਂ ਗੁਰਵਿੰਦਰ ਸਿੰਘ ਉਰਫ ਮਹਿਕ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਪੰਡੋਰੀ , ਮਨਜੀਤ ਸਿੰਘ ੳੇਰਫ ਮੰਨੀ ਪੁੱਤਰ ਸਤਨਾਮ ਸਿੰਘ ਵਾਸੀ ਮੁਹਾਵਾ ਅਤੇ ਗੁਰਸੇਵਕ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਭਿੱਖੀਵਿੰਡ ਨੂੰ ਕਾਰ ਨੰਬਰ ਪੀ ਬੀ 46 ਏ ਐਚ 0063 ਸਮੇਤ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਇਕ ਰਿਵਾਲਵਰ 32 ਬੋਰ , 6 ਰੌਂਦ 32 ਬੋਰ ਅਤੇ 6 ਰੌਂਦ 9 ਐਮ ਐਮ ਬਰਾਮਦ ਹੋਏ ।
ਸਹਾਇਕ ਸਬ ਇੰਸਪੈਕਟਰ ਪਲਵਿੰਦਰ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਬਾਈਪਾਸ ਜਫਰਵਾਲ ਰੇਡ ਕੀਤਾ ਜਿੱਥੇ ਕਾਲੇ ਰੰਗ ਦੀ ਕਰੇਟਾ ਕਾਰ ਪੀ ਬੀ 18 ਵੀ 6900 ਖੜੀ ਸੀ ਜਿਸ ਵਿੱਚ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਜੱਫਰਵਾਲ , ਨਵਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬਾਉਲੀ ਇੰਦਰਜੀਤ ਕਾਰ ਦੀਆ ਅਗਲੀਆਂ ਸੀਟਾ ਤੇ ਬੇਠੇ ਸਨ ਜਿਹਨਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਡਰਾਈਵਰ ਸੀਟ ਤੇ ਬੈਠੇ ਨਵਜੀਤ ਸਿੰਘ ਨੇ ਪੁਲਿਸ ਪਾਰਟੀ ਨੂੰ ਵੇਖਦੇ ਹੋਏ ਕਾਰ ਭੱਜਾਂ ਲਈ ਤੇ ਕੂਝ ਦੂਰੀ ਤੇ ਜਾ ਕੇ ਕਾਰ ਖੇਤਾਂ ਵਿੱਚ ਉੱਤਰ ਗਈ ਤਾਂ ਨਵਜੀਤ ਸਿੰਘ ਕਾਰ ਤੋਂ ਉੱਤਰ ਕੇ ਇਕ ਲਿਫ਼ਾਫ਼ਾ ਕਾਰ ਵਿੱਚ ਸੁੱਟ ਕੇ ਕਾਰ ਦੀ ਚਾਬੀ ਸਮੇਤ ਕਮਾਦ ਵਿੱਚ ਦੋੜ ਗਿਆ ਕੁਲਦੀਪ ਸਿੰਘ ਨੂੰ ਕਾਬੂ ਕਰਕੇ ਕਾਰ ਦੀ ਤਲਾਸ਼ੀ ਕੀਤੀ ਤਾਂ ਨਵਜੀਤ ਸਿੰਘ ਵਲੋ ਸੁੱਟੇ ਲਿਫਾਫੇ ਵਿਚੋ 12 ਗ੍ਰਾਮ ਹੈਰੋਇਨ , 14500 ਰੁਪਏ ਡੱਰਗ ਮੰਨੀ ਬਰਾਮਦ ਹੋਈ । ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਤੇ ਉਸ ਨੇ ਹੈਰੋਇਨ ਲੈਣ ਲਈ 6 ਸੋ ਰੁਪਏ ਨਵਜੀਤ ਸਿੰਘ ਨੂੰ ਦਿੱਤੇ ਸਨ ।
ਸਬ ਇੰਸਪੈਕਟਰ ਜਸਵਿੰਦਰ ਸਿੰਘ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸੇਮ ਨਹਿਰ ਬਿਜਲੀ ਘਰ ਮੋੜ ਪੰਡੋਰੀ ਮਹੰਤਾ ਤੋਂ ਬਿਸ਼ਾਲ ਕੁਮਾਰ ਉਰਫ ਲੱਡੂ ਪੁੱਤਰ ਬਚਨ ਲਾਲ ਵਾਸੀ ਤਾਲਿਬਪੁਰ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ 240 ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਹੋਈਆਂ ।
ਸਹਾਇਕ ਸਬ ਇੰਸਪੈਕਟਰ ਹਰਮਿੰਦਰ ਸਿੰਘ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਬੱਬਰੀ ਬਾਈਪਾਸ ਚੌਕ ਤੋਂ ਜੰਗ ਬਹਾਦਰ ਉਰਫ ਜੱਗਾ ਪੁੱਤਰ ਕੁੰਨਣ ਸਿੰਘ ਵਾਸੀ ਮੰਧੂਸੰਗਾ ਅਤੇ ਗੁਰਜੀਤ ਸਿੰਘ ਉਰਫ ਜੱਜ ਪੁੱਤਰ ਕੁੰਨਣ ਸਿੰਘ ਵਾਸੀ ਜਗਦੇਵ ਕਲਾਂ ਨੂੰ ਸ਼ੱਕ ਪੈਣ ਉੱਪਰ ਟੱਰਕ ਨੰਬਰ ਪੀ ਬੀ 02 ਬੀ ਕਿਯੂ 9269 ਕੋ ਪਠਾਨਕੋਟ ਸਾਈਡ ਤੋਂ ਆ ਰਿਹਾ ਸੀ ਨੂੰ ਰੋਕ ਕੇ ਟੱਰਕ ਦੀ ਤਲਾਸ਼ੀ ਕੀਤੀ ਤਾਂ 52 ਕਿਲੋ ਚੂਰਾ ਪੋਸਤ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਕਮਲ ਕਿਸ਼ੋਰ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਬਰਿਆਰ ਕਲੋਨੀ ਚੌਕ ਰਮਾ ਉਰਫ ਘੁੰਗਰੀ ਵਾਸੀ ਬਰਿਆਰ ਨੂੰ 75 ਸੋ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ।
ਸਹਾਇਕ ਸਬ ਇੰਸਪੈਕਟਰ ਗੁਰਮੇਜ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਸਰਕਾਰੀ ਹੱਸਪਤਾਲ ਧਾਰੀਵਾਲ ਤੋਂ ਸਰਬਜੀਤ ਸਿੰਘ ਵਾਸੀ ਸਹਾਰੀ ਨੂੰ 13 ਹਜ਼ਾਰ 5 ਸੋ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ।