Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵਿਸ਼ਵ ਜੂਡੋ ਦਿਵਸ 2022 ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਵਿਸ਼ਵ ਭਾਈਚਾਰੇ ਨੂੰ ਦਿੱਤਾ ਅਮਨ ਸ਼ਾਂਤੀ ਦਾ ਸੰਦੇਸ਼

ਵਿਸ਼ਵ ਜੂਡੋ ਦਿਵਸ 2022 ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਵਿਸ਼ਵ ਭਾਈਚਾਰੇ ਨੂੰ ਦਿੱਤਾ ਅਮਨ ਸ਼ਾਂਤੀ ਦਾ ਸੰਦੇਸ਼

ਗੁਰਦਾਸਪੁਰ (ਅਸ਼ਵਨੀ) 

ਵਿਸ਼ਵ ਜੂਡੋ ਦਿਵਸ 2022 ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਵਿਸ਼ਵ ਭਾਈਚਾਰੇ ਨੂੰ ਦਿੱਤਾ ਅਮਨ ਸ਼ਾਂਤੀ ਦਾ ਸੰਦੇਸ਼

29 ਅਕਤੂਬਰ – ਸੰਸਾਰ ਵਿੱਚ ਜੂਡੋ ਖੇਡ ਨੂੰ ਘਰ ਘਰ ਪਹੁੰਚਾਉਣ ਵਾਲੇ ਜੂਡੋ ਖੇਡ ਦੇ ਪਿਤਾਮਾ ਡਾਕਟਰ ਜਕਾਰੋ ਕਾਨੋਂ ਦੇ 162 ਨੇਂ ਜਨਮਦਿਨ ਮੌਕੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਜੂਡੋ ਖਿਡਾਰੀਆਂ, ਕੋਚਾਂ, ਜੂਡੋ ਖੇਡ ਪ੍ਰੇਮੀਆਂ ਨੇ ਵਿਸ਼ਵ ਭਾਈਚਾਰੇ ਨੂੰ ਜੰਗਬਾਜ਼ਾਂ ਤੋਂ ਸਚੇਤ ਕਰਦਿਆਂ ਖੇਡਾਂ ਰਾਹੀਂ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲੇ ਦੇ ਜੇਤੂਆਂ ਨੂੰ ਸ਼ਾਨ ਟਰੈਵਲ ਗੁਰਦਾਸਪੁਰ ਏਜੰਸੀ ਦੇ ਮਾਲਕ ਸਾਬਕਾ ਜੂਡੋ ਖਿਡਾਰੀ ਗਗਨਦੀਪ ਸ਼ਰਮਾ ਨੇ ਕਿਟ ਬੈਗ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਹਾਲ ਹੀ ਵਿਚ ਲੁਧਿਆਣਾ ਵਿਖੇ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਇਸ ਸੈਂਟਰ ਦੇ ਹੋਣਹਾਰ ਖਿਡਾਰੀਆਂ ਵਲੋਂ 11 ਗੋਲਡ, 4 ਸਿਲਵਰ ਅਤੇ 17 ਬਰਾਊਜ਼ ਮੈਡਲ ਜਿੱਤਕੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਗੋਲਡ ਮੈਡਲ ਵਿਜੇਤਾ ਨੂੰ 10000 ਰੁਪਏ, ਸਿਲਵਰ ਮੈਡਲ ਨੂੰ 7000 ਰੁਪਏ, ਅਤੇ ਬਰਾਊਜ਼ ਮੈਡਲ ਵਿਜੇਤਾ ਨੂੰ 5000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਖਿਡਾਰੀਆਂ ਵਲੋਂ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਡਾਕਟਰ ਜਕਾਰੋ ਕਾਨੋਂ ਦੀ ਮੂਰਤੀ ਨੂੰ ਪੁਸ਼ਪ ਮਾਲ਼ਾ ਪਹਿਨਾਕੇ ਸ਼ਰਧਾਂਜਲੀ ਭੇਟ ਕੀਤੀ। ਅਤੇ ਕੇਕ ਕੱਟ ਕੇ ਜੂਡੋ ਖੇਡ ਨੂੰ ਪ੍ਰਚਲਤ ਕਰਨ ਦੀ ਘਾਲਣਾ ਨੂੰ ਸਲਾਮ ਕੀਤਾ। ਜੂਡੋ ਕੋਚ ਰਵੀ ਕੁਮਾਰ ਨੇ ਡਾਕਟਰ ਜਕਾਰੋ ਕਾਨੋ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਾਪਾਨ ਦੀ ਕੋਡੋ ਕਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ। ਜੰਗਜੂ ਕਰਤੱਵਾਂ ਪ੍ਰਤੀ ਉਨ੍ਹਾਂ ਦੀ ਉਨ੍ਹਾਂ ਦੀ ਰੁਚੀ ਸੀ। ਮਹਾਤਮਾ ਬੁੱਧ ਦੇ ਬੋਧ ਮਠਾਂ ਵਿਚ ਸਿਖਲਾਈ ਜਾਂਦੀਆਂ ਜੰਗਜੂ ਖੇਡਾਂ ਨੂੰ ਜੂਡੋ ਵਿੱਚ ਨਿਯਮਤ ਕਰਕੇ ਓਲੰਪਿਕ ਪੱਧਰ ਤੱਕ ਪੁਹੰਚਾਇਆ। ਇਸ ਮੌਕੇ ਜੂਡੋ ਕੋਚ ਸਤੀਸ਼ ਕੁਮਾਰ, ਮੈਡਮ ਬਲਵਿੰਦਰ ਕੌਰ ਰਾਵਲਪਿੰਡੀ, ਅੰਤਰਰਾਸ਼ਟਰੀ ਜੂਡੋ ਖਿਡਾਰੀ ਸਤਿੰਦਰ ਪਾਲ ਸਿੰਘ, ਸਾਬਕਾ ਜੂਡੋ ਖਿਡਾਰੀ ਵਿਸ਼ਾਲ ਕਾਲੀਆ, ਜੂਡੋ ਕੋਚ ਅਤੁਲ ਕੁਮਾਰ, ਪ੍ਰਿੰਸੀਪਲ ਕੁਲਵੰਤ ਸਿੰਘ, ਹਰਭਜਨ ਸਿੰਘ ਸਿੱਧਵਾਂ ਤੋਂ ਇਲਾਵਾ ਬਹੁਤ ਸਾਰੇ ਜੂਡੋ ਖਿਡਾਰੀਆਂ ਦੇ ਮਾਪਿਆਂ ਨੇ ਭਾਗ ਲਿਆ।