ਗੜ੍ਹਦੀਵਾਲਾ :(ਯੋਗੇਸ਼ ਗੁਪਤਾ/ਚੌਧਰੀ) ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਵਲੋਂ 9 ਅਕਤੂਬਰ ਨੂੰ ਭਗਵਾਨ ਵਾਲਮੀਕਿ ਗੁਰੂਦੁਆਰਾ ਗੜ੍ਹਦੀਵਾਲਾ ਵਿਖੇ ਕੇਕ ਕੱਟ ਕੇ ਪ੍ਰਗਟ ਦਿਵਸ ਮਨਾਇਆ ਗਿਆ। ਅਤੇ ਇਕੱਤਰ ਹੋਈ ਸਮੂਹ ਸੰਗਤ ਵਲੋਂ ਭਜਨ ਕੀਰਤਨ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਸ਼ਰਧਾਲੂਆਂ ਨੂੰ ਭਗਵਾਨ ਵਾਲਮੀਕਿ ਮਜਾਰਾਜ ਜੀ ਦੀਆਂ ਸਿੱਖਿਆਵਾਂ ਬਾਰੇ ਅਤੇ ਭਾਰਤੀ ਸੰਵਿਧਾਨ ਵਿੱਚ ਮਿਲੇ ਅਧਿਕਾਰਾਂ, ਕਨੂੰਨਾਂ, ਨਿਯਮਾਂ ਬਾਰੇ ਦੱਸਿਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਵਿਨੋਦ ਵਾਲਮੀਕਿਨ ਵਲੋਂ ਆਈ ਹੋਈ ਸੰਗਤ ਨੂੰ ਭਗਵਾਨ ਵਾਲਮੀਕਿ ਜੀ ਦੀ ਜੀਵਨੀ, ਉਨ੍ਹਾਂ ਦੇ ਗ੍ਰੰਥਾਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਤੇ ਸੰਨੀ ਕਲਿਆਨ, ਰੋਹਿਤ ਸਿੱਧੂ,ਸਾਹਿਲ ਸਭਰਵਾਲ,ਗੋਂਦੀ ਸੱਭਰਵਾਲ,ਸ਼ੁਭਮ ਸਹੋਤਾ,ਸ਼ੈਂਕੀ ਕਲਿਆਨ,ਦੀਪਕ ਸਭਰਵਾਲ,ਰਾਜੇਸ਼ ਕਲਿਆਨ ਅਤੇ ਹੋਰ ਬਹੁਤ ਸਾਰੇ ਨੌਜਵਾਨ ਸਾਥੀਆਂ ਨੇ ਸਹਿਯੋਗ ਦਿੱਤਾ ।
ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਵੱਲੋਂ ਕੇਕ ਕੱਟ ਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ
- Post published:October 13, 2022
You Might Also Like
ਪਿੰਡ ਭੰਬੋਵਾਲ ਦਾ ਆਮ ਅਜਲਾਸ ਸਰਪੰਚ ਮੱਸੋ ਦੇਵੀ ਦੀ ਪ੍ਰਧਾਨਗੀ ਹੇਠ ਹੋਇਆ
केंद्रीय राज्य मंत्री सोमप्रकाश का गढ़दीवाला दौरा,भाजपा नेता शिव दयाल के निवास पर बैठक के बाद,प्राचीन श्री देवी मंदिर में हुए नतमस्तक
PHC ਭੂੰਗਾ ਵਿਖੇ ਵਿਸ਼ਵ ਵਾਤਾਵਰਣ ਸੁਰਖਿਆ ਜਾਗਰੂਕਤਾ ਸੰਬੰਧੀ ਦਿਵਸ ਮਨਾਇਆ ਗਿਆ
ਵੱਡੀ ਖਬਰ.. ਪਿੰਡ ਅਰਗੋਵਾਲ ਦੇ ਮੌਜੂਦਾ 6 ਪੰਚਾਇਤ ਮੈਂਬਰ ਆਮ ਆਦਮੀ ਪਾਰਟੀ ਹੋਏ ਸ਼ਾਮਿਲ







