Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਨੌਜਵਾਨ ਪੁਲਿਸ ਅੜਿੱਕੇ 

ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਨੌਜਵਾਨ ਪੁਲਿਸ ਅੜਿੱਕੇ 

ਮਾਹਿਲਪੁਰ / ਹੁਸ਼ਿਆਰਪੁਰ (ਬਿਊਰੋ) 

ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਨੌਜਵਾਨ ਪੁਲਿਸ ਅੜਿੱਕੇ

8 ਅਕਤੂਬਰ : ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਨੌਜਵਾਨਾਂ ਨੂੰ ਮਾਹਿਲਪੁਰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜੇਸ਼ ਕੁਮਾਰ ਉਰਫ ਬਾਵਾ ਪੁੱਤਰ ਗੁਰਬਖਸ਼ ਸਿੰਘ, ਗੁਰਦੀਪ ਸਿੰਘ ਉਰਫ ਫੱਗਣ ਪੁੱਤਰ ਰਸ਼ਪਾਲ ਸਿੰਘ ਅਤੇ ਅਜੇ ਕੁਮਾਰ ਉਰਫ ਘੋੜਾ ਪੁੱਤਰ ਓਮ ਪ੍ਰਕਾਸ਼ ਵਾਸੀਆਨ ਟੂਟੋ ਮਾਜਾਰਾ ਥਾਣਾ ਮਾਹਿਲਪੁਰ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਿਕ ਏ.ਐੱਸ.ਆਈ ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਟੂਟੋਮਾਜਾਰਾ ਮੋਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਰਾਜੇਸ਼ ਕੁਮਾਰ ਉਰਫ ਬਾਵਾ ਪੁੱਤਰ ਗੁਰਬਖਸ਼ ਸਿੰਘ, ਗੁਰਦੀਪ ਸਿੰਘ ਉਰਫ ਫੱਗਣ ਪੁੱਤਰ ਰਸ਼ਪਾਲ ਸਿੰਘ ਅਤੇ ਅਜੇ ਕੁਮਾਰ ਉਰਫ ਘੋੜਾ ਪੁੱਤਰ ਓਮ ਪ੍ਰਕਾਸ਼ ਵਾਸੀਆਨ ਟੂਟੋ ਮਾਜਾਰਾ ਜੋ ਕਿ ਚੋਰੀਆਂ ਕਰਨ ਦੇ ਆਦੀ ਹਨ। ਜਿਨ੍ਹਾਂ ਨੇ ਪਹਿਲਾ ਵੀ ਕਈ ਚੋਰੀਆਂ ਕੀਤੀਆਂ ਹਨ ਜੋ ਅੱਜ ਤਿੰਨੋਂ ਵਿਅਕਤੀ ਮੋਟਰ ਸਾਈਕਲ ਮਾਰਕਾ ਸੀ-ਟੀ 100 ਬਿਨਾ ਨੰਬਰੀ ਪਰ ਸਵਾਰ ਹੋ ਕੇ ਪਿੰਡ ਮਹਿੰਗਰੋਵਾਲ ਸਾਈਡ ਤੋਂ ਟੂਟੋ ਮਜਾਰਾ ਸਾਇਡ ਨੂੰ ਜਾ ਰਹੇ ਹਨ ਜੇਕਰ ਰੋਕ ਕੇ ਚੈਕ ਕੀਤਾ ਜਾਵੇ ਤਾਂ ਸਮੇਤ ਬਿਨਾਂ ਨੰਬਰੀ ਚੋਰੀ ਦੇ ਮੋਟਰ ਸਾਈਕਲ ਸਮੇਤ ਕਾਬੂ ਕੀਤੇ ਜਾ ਸਕਦੇ ਹਨ। ਇਤਲਾਹ ਠੋਸ ਅਤੇ ਸੱਚੀ ਹੋਣ ਕਰਕੇ ਤਿੰਨਾਂ ਮੁਲਜ਼ਮਾਂ ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।