ਦਸੂਹਾ (ਚੌਧਰੀ)
ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦੇ ਮੈਂਬਰ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਕਰਨਗੇ ਯਾਤਰਾ – ਚੌਧਰੀ ਕੁਮਾਰ ਸੈਣੀ
01 ਅਕਤੂਬਰ : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ ਦਸੂਹਾ ਦਾ ਇਕ ਵਫਦ ਪਹਿਲੀ ਅਕਤੂਬਰ ਸੀਨੀਅਰ ਸਿਟੀਜ਼ਨਜ਼ ਦਿਵਸ ਦੇ ਮੌਕੇ ਤੇ ਪਹਿਲੇ ਸਿੱਖ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਯਾਤਰਾ ਕਰਨਗੇ। ਇਹ ਯਾਤਰਾ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਬਾਰਡਰ ਕ੍ਰਾਸ ਕਰਕੇ ਕੀਤੀ ਜਾਵੇਗੀ। ਇਸ ਯਾਤਰਾ ਵਿੱਚ ਸੀਨੀਅਰ ਸਿਟੀਜ਼ਨਜ਼ ਦੇ 20 ਮਰਦ ਮੈਂਬਰ ਅਤੇ 6 ਮਹਿਲਾ ਮੈਂਬਰ ਹੋਣਗੇ। ਇਹ ਗਰੁੱਪ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਗੁਰਦੁਆਰਾ ਵਿਖੇ ਸ਼ਰਧਾ ਨਾਲ ਇਸ਼ਨਾਨ ਕਰਕੇ ਗੁਰੂ ਘਰ ਵਿੱਚ ਹਾਜ਼ਰੀਆਂ ਲਗਵਾਉਂਦੇ ਹੋਏ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਛੱਕ ਕੇ ਸੀਨੀਅਰ ਸਿਟੀਜ਼ਨਜ਼ ਦਿਵਸ ਮਨਾਉਣਗੇ।
ਫੋਟੋ : ਸੀਨੀਅਰ ਸਿਟੀਜ਼ਨਜ਼ ਦੇ ਮੈਂਬਰ ਰਵਾਨਗੀ ਤੋਂ ਪਹਿਲਾ ਜੈਕਾਰੇ ਛੱਡ ਕੇ ਯਾਤਰਾ ਦਾ ਆਰੰਭ ਕਰਦੇ ਹੋਏ।








