ਹਾਜੀਪੁਰ(ਜਸਵੀਰ ਸਿੰਘ ਪੁਰੇਵਾਲ)
*ਪਿੰਡ ਸਹਾਲੀਆ ਦਾ ਛਿੰਝ ਮੇਲਾ ਸਾਨੌ ਸੌਕਤ ਨਾਲ ਹੋਇਆ ਸੰਪੰਨ*
ਝੰਡੀ ਦੀ ਕੁਸਤੀ ਹੌਦੀ ਇਰਾਨੀ ਤੇ ਮੋਨੂੰ ਦਿੱਲੀ ਵਿਚਕਾਰ ਹੋਈ
25 ਸਤੰਬਰ : ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਸਹਾਲੀਆ ਚ ਕੁਸ਼ਤੀ ਦੰਗਲ ਕਰਵਾਇਆ ਗਿਆ ਇਸ ਕੁਸ਼ਤੀ ਦੰਗਲ ‘ਚ ਪੰਜਾਬ ਤੇ ਹੋਰਨਾਂ ਸੂਬਿਆਂ ਦੇ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ ਅੰਤ ਵਿੱਚ ਝੰਡੀ ਦੀ ਕੁਸ਼ਤੀ ਹੌਦੀ ਇਰਾਨ ਤੇ ਮੋਨੂੰ ਦਿੱਲੀ ਵਿਚਕਾਰ ਹੋਈ ਫਸਵੇਂ ਮੁਕਾਬਲੇ ਤੋਂ ਬਾਅਦ ਝੰਡੀ ਕੁਸ਼ਤੀ ਬਰਾਬਰ ਹੀ ਰਹੀ ਗਿੰਦਰ ਗਿੱਲ ਤੇ ਕਮੇਟੀ ਮੈਂਬਰਾਂ ਵੱਲੌ ਕੁਸ਼ਤੀ ਪੌਆਇੰਟਾ ਤੇ ਕਰਵਾ ਦਿੱਤੀ। ਜਿਸ ਵਿੱਚ ਹੌਦੀ ਇਰਾਨੀ ਪਹਿਲਵਾਨ ਨੇ ਪੁਆਇੰਟ ਪ੍ਰਾਪਤ ਕਰ ਕੇ ਜਿੱਤ ਹਾਸਿਲ ਕੀਤੀ ਹੋਰ ਕੁਸ਼ਤੀ ਵਿੱਚ ਜੇਤੂੰ ਰਹੇਂ ਪਹਿਲਵਾਨਾਂ ਨੂੰ ਇਨਾਮੀ ਰਾਸੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਛਿੰਝ ਦੀ ਕੁਮੈਂਟਰੀ ਬੱਗਾ ਲਾਡਪੁਰ ਨੇ ਆਪਣੇ ਬੋਲਾਂ ਨਾਲ ਕੀਤੀ ਇਸ ਮੌਕੇ ਅਮਰਜੀਤ ਸਿੰਘ ਸਾਬਕਾ ਸੰਮਤੀ ਮੈਂਬਰ,ਸਾਬਕਾ ਸਰਪੰਚ ਗੁਰਨਾਮ ਸਿੰਘ,ਬਲਵੰਤ ਸਿੰਘ ਗਿੱਲ ਗੰਨਾ ਮਿੱਲ ਮੁਕੇਰੀਆਂ, ਪ੍ਰਧਾਨ ਜੋਗਿੰਦਰ ਸਿੰਘ,ਰਵਿੰਦਰ ਸਿੰਘ,ਮਲਕਿੰਦਰ ਗਿੱਲ ਆੜ੍ਹਤੀ,ਸੰਦੀਪ ਗਿੱਲ ਨੇ ਪਹਿਲਵਾਨਾਂ ਦਾ ਤੇ ਵੱਡੀ ਗਿਣਤੀ ਵਿੱਚ ਆਏ ਹੋਏ ਲੋਕਾ ਦਾ ਧੰਨਵਾਦ ਕੀਤਾ।
ਫੋਟੋ : ਕੁਸ਼ਤੀ ਤੋ ਪਹਿਲਾ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ ਗਿੰਦਰ ਗਿੱਲ ਤੇ ਹੋਰ।








