Prime Punjab Times

Latest news
*ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ
ADVERTISEMENT
You are currently viewing ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦੇ ਜਲ ਪ੍ਰਬੰਧਨ ਲਈ ਚੌਧਰੀ ਕੁਮਾਰ ਸੈਣੀ ਵੱਲੋਂ ਰਾਸ਼ੀ ਭੇਂਟ

ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦੇ ਜਲ ਪ੍ਰਬੰਧਨ ਲਈ ਚੌਧਰੀ ਕੁਮਾਰ ਸੈਣੀ ਵੱਲੋਂ ਰਾਸ਼ੀ ਭੇਂਟ

ਦਸੂਹਾ (ਚੌਧਰੀ) 

ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦੇ ਜਲ ਪ੍ਰਬੰਧਨ ਲਈ ਚੌਧਰੀ ਕੁਮਾਰ ਸੈਣੀ ਵੱਲੋਂ ਰਾਸ਼ੀ ਭੇਂਟ ਕੀਤੀ ਗਈ – ਰਵੀ ਸ਼ਿੰਗਾਰੀ

20 ਸਤੰਬਰ : ਪ੍ਰਾਚੀਨ ਪਾਂਡਵ ਸਰੋਵਰ ਦਸੂਹਾ ਦੇ ਫ਼ਰਸ਼ ਦਾ ਕੰਮ ਦਸੂਹਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਪੂਰਾ ਹੋ ਚੁੱਕਾ ਹੈ ਅਤੇ ਹੁਣ ਪ੍ਰਾਚੀਨ ਪਾਂਡਵ ਸਰੋਵਰ ਮੰਦਰ ਨਿਰਮਾਣ ਕਮੇਟੀ ਵੱਲੋਂ ਇਸ ਵਿੱਚ ਜਲ ਪ੍ਰਬੰਧਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਜਲ ਪ੍ਰਬੰਧਨ ਵਿੱਚ ਸਹਿਯੋਗ ਕਰਦੇ ਹੋਏ ਚੌਧਰੀ ਕੁਮਾਰ ਸੈਣੀ, ਸਤੀਸ਼ ਕਾਲੀਆ ਟਰੱਸਟੀ ਲਕਸ਼ਮੀ ਨਰਾਇਣ ਮੰਦਰ ਵੱਲੋਂ 10,000 ਰੁਪਏ ਦੀ ਰਾਸ਼ੀ ਦਾ ਚੈੱਕ ਪਾਂਡਵ ਸਰੋਵਰ ਕਮੇਟੀ ਦੇ ਪ੍ਰਧਾਨ ਸ਼੍ਰੀ ਰਵੀ ਸ਼ਿੰਗਾਰੀ ਨੂੰ ਸੌਂਪਿਆ ਗਿਆ ਅਤੇ ਚੌਧਰੀ ਕੁਮਾਰ ਸੈਣੀ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਨਾਲ ਚੌਧਰੀ ਕੁਮਾਰ ਸੈਣੀ ਨੇ ਦੱਸਿਆ ਕਿ ਉਹਨਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਪਾਂਡਵ ਸਰੋਵਰ ਪਰਿਸਰ ਵਿੱਚ ਜੋ ਇਕ ਮੋਟਰ ਦਾ ਪ੍ਰਬੰਧ ਪਹਿਲਾ ਹੀ ਕੀਤਾ ਗਿਆ ਸੀ, ਉਸ ਨੂੰ ਸੋਲਰ ਮੋਟਰ ਵਿੱਚ ਤਬਦੀਲ ਕਰਨ ਲਈ 50,000 (ਪੰਜਾਹ ਹਜ਼ਾਰ) ਰੁਪਏ ਦੀ ਰਾਸ਼ੀ ਦਾ ਚੈੱਕ ਨਿਕਟ ਭਵਿੱਖ ਵਿੱਚ ਦੇ ਦਿੱਤਾ ਜਾਵੇਗਾ। ਇਸਦਾ ਧੰਨਵਾਦ ਕਰਦੇ ਹੋਏ ਸ਼੍ਰੀ ਰਵੀ ਸ਼ਿੰਗਾਰੀ ਪ੍ਰਧਾਨ ਸਨਾਤਨ ਧਰਮ ਸਭਾ ਦਸੂਹਾ ਨੇ ਕਿਹਾ ਕਿ ਸਰੋਵਰ ਵਿੱਚ ਪਾਣੀ ਦਾ ਪ੍ਰਬੰਧ ਕਰਨ ਲਈ ਹੋਰ ਨਗਰ ਵਾਸੀਆਂ ਨੂੰ ਵੀ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਰਵੀ ਸ਼ਿੰਗਾਰੀ, ਸੱਕਤਰ ਸੁਰਿੰਦਰ ਮੋਹਨ ਘਿੰਗੜ, ਸਤੀਸ਼ ਕਾਲੀਆ, ਚੌਧਰੀ ਕੁਮਾਰ ਸੈਣੀ, ਪੰਡਿਤ ਤਰਦੀਪ ਮਿਸ਼ਰਾ ਅਤੇ ਪੰਡਿਤ ਦਿਨੇਸ਼ ਆਦਿ ਹਾਜ਼ਰ ਸਨ।