Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਪੰਜਾਬ ਰੋਡਵੇਜ਼ ਦੀ ਪਨਬਸ ਅਤੇ ਨਿੱਜੀ ਕੰਪਨੀ ਦੀ ਮਿੰਨੀ ਬੱਸ ਵਿਚ ਹੋਈ ਭਿਆਨਕ ਟੱਕਰ ‘ਚ ਦੋ ਦਰਜਨ…..

ਪੰਜਾਬ ਰੋਡਵੇਜ਼ ਦੀ ਪਨਬਸ ਅਤੇ ਨਿੱਜੀ ਕੰਪਨੀ ਦੀ ਮਿੰਨੀ ਬੱਸ ਵਿਚ ਹੋਈ ਭਿਆਨਕ ਟੱਕਰ ‘ਚ ਦੋ ਦਰਜਨ…..

ਟਾਂਡਾ ਉੜਮੁੜ / ਦਸੂਹਾ (ਚੌਧਰੀ) 

ਪੰਜਾਬ ਰੋਡਵੇਜ਼ ਦੀ ਪਨਬਸ ਅਤੇ ਨਿੱਜੀ ਕੰਪਨੀ ਦੀ ਮਿੰਨੀ ਬੱਸ ਵਿਚ ਹੋਈ ਭਿਆਨਕ ਟੱਕਰ ‘ਚ ਦੋ ਦਰਜਨ ਤੋਂ ਵੱਧ ਸਵਾਰੀਆਂ ਹੋਈਆਂ ਜ਼ਖ਼ਮੀ

09 ਸਤੰਬਰ : ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਜਾਜਾ ਬਾਈਪਾਸ ਸਰਵਿਸ ਲੇਨ ਰੋਡ ਤੇ ਪੰਜਾਬ ਰੋਡਵੇਜ਼ ਦੀ ਪਨਬੱਸ ਅਤੇ ਇਕ ਨਿੱਜੀ ਕੰਪਨੀ ਦੀ ਬੱਸ ਵਿਚ ਹੋਈ ਭਿਆਨਕ ਟੱਕਰ ਕਾਰਨ ਦੋ ਦਰਜਨ ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਭਿਆਨਕ ਸੜਕ ਹਾਦਸਾ ਦੁਪਹਿਰ ਕਰੀਬ 12.30 ਵਜੇ ਉਸ ਸਮੇਂ ਵਾਪਰਿਆ ਜਦੋਂ ਪਠਾਨਕੋਟ ਤੋਂ ਲੁਧਿਆਣਾ ਜਾ ਰਹੀ ਪੰਜਾਬ ਰੋਡ ਬੇਜ਼ ਦੀ ਪਨਬੱਸ ਅਤੇ ਭੋਗਪੁਰ ਤੋਂ ਟਾਂਡਾ ਆ ਰਹੀ ਨਿੱਜੀ ਕੰਪਨੀ ਦੀ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ ਇਹ ਟੱਕਰ ਇੰਨੀ ਭਿਆਨਕ ਸੀ ਕਿ ਪ੍ਰਾੲੀਵੇਟ ਬੱਸ ਸੜਕ ਤੇ ਹੀ ਪਲਟ ਗਈ ਅਤੇ ਉਸ ਵਿੱਚ ਸਵਾਰ 15 ਤੋਂ 20 ਸਵਾਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ।

ਇਸ ਮੌਕੇ ਘੱਟਾ ਸਥਾਨ ਤੇ ਪਹੁੰਚ ਕੇ ਡੀ.ਐਸ.ਪੀ ਸਬ ਡਿਵੀਜ਼ਨ ਟਾਂਡਾ ਕੁਲਵੰਤ ਸਿੰਘ ਅਤੇ ਥਾਣਾ ਮੁਖੀ ਟਾਂਡਾ ਉਂਕਾਰ ਸਿੰਘ ਬਰਾੜ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਐਂਬੂਲੈਂਸਾਂ ਤੇ ਹੋਰ ਪ੍ਰਾਈਵੇਟ ਵਾਹਨਾਂ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਕਈ ਸਵਾਰੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਛੁੱਟੀ ਦੇ ਦਿੱਤੀ ਗਈ।

ਇਸ ਸੜਕ ਹਾਦਸੇ ਵਿੱਚ ਦੋਨਾਂ ਹੀ ਬੱਸਾਂ ਵਿੱਚ ਸਵਾਰ ਕੁਲਵਿੰਦਰ ਕੌਰ ਪਤਨੀ ਤਰਸੇਮ ਲਾਲ ਪਿੰਡ ਹਰੀਪੁਰ ਫਿਲੌਰ, ਰੋਹਿਤ ਪੁੱਤਰ ਬਲਵੀਰ ਸਿੰਘ ਪਿੰਡ ਬੈਂਚਾਂ ਹੁਸ਼ਿਆਰਪੁਰ, ਏਕਤਾ ਪਤਨੀ ਹਰੀਸ਼ ਕੁਮਾਰ ਉੱਤਮ ਨਗਰ ਜਲੰਧਰ , ਯਾਸ਼ਿਕਾ ਅਰੋੜਾ ਪੁੱਤਰੀ ਗਰੀਸ਼ ਕੁਮਾਰ ਵਾਸੀ ਜਲੰਧਰ ,, ਨੀਲਮ ਪੁਰੀ ਪਤਨੀ ਸੁਰਿੰਦਰ ਪੁਰੀ ਕੈਂਥਾਂ ਦਸੂਹਾ, ਵਰਿੰਦਰ ਕੌਰ ਪਤਨੀ ਜਸਪਾਲ ਸਿੰਘ ਪਿੰਡ ਜਾਜਾ, ਗੁਰਮੀਤ ਕੌਰ ਕੌਰ ਪਤਨੀ ਬਲਦੇਵ ਸਿੰਘ ਪਿੰਡ ਹਾਜੀਪੁਰ ਰੋਡ ਅੱਧਾ ਦਸੂਹਾ,ਸੰਤੋਸ਼ ਪਤਨੀ ਅਮਰਜੀਤ ਵਾਸੀ ਜਵਾਹਰ ਨਗਰ ਲੁਧਿਆਣਾ,ਰਾਣੀ ਦੇਵੀ ਪਤਨੀ ਪ੍ਰੇਮ ਚੰਦ ਵਾਸੀ ਦੇਹਰੀਵਾਲ,,ਰਾਣੀ ਦੇਵੀ ਪਤਨੀ ਪ੍ਰੇਮ ਚੰਦ ਪਿੰਡ ਦੇਹਰੀਵਾਲ ,ਪਰਮਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਮਿਰਜਾਪੁਰ ਜੰਡੇ ਗੜਦੀਵਾਲ ,ਅੰਜੂ ਪਤਨੀ ਅਸ਼ਵਨੀ ਵਾਸੀ ਸਮਰਾਲਾ ਚੌਕ ਲੁਧਿਆਣਾ ,ਜਗਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਪਤਿਆਲਾ ਜਲੰਧਰ , ਬਲਵੰਤ ਸਿੰਘ ਪੁੱਤਰ ਸਰਦਾਰੀ ਲਾਲ ਲੁਧਿਆਣਾ ,ਕਮਲੇਸ਼ ਕੌਰ ਪਤਨੀ ਬਲਵੰਤ ਸਿੰਘ ਲੁਧਿਆਣਾ, ਗੀਤਾ ਦੇਵੀ ਪਤਨੀ ਸੁਰਿੰਦਰਪਾਲ ਵਾਸੀ ਜਲਾਲ, ਕਮਲੇਸ਼ ਕੁਮਾਰੀ ਪੁੱਤਰੀ ਸਤਪਾਲ ਸਿੰਘ ਵਾਸੀ ਪਿੰਡ ਬੱਸੀ ਜਲਾਲ, ਇੰਦਰਜੀਤ ਕੌਰ ਪਤਨੀ ਪ੍ਰਿਥਵੀ ਰਾਜ ਪਿੰਡ ਦੇਹਰੀਵਾਲ, ਤਮੰਨਾ ਪਤਨੀ ਅਨਿਲ ਕੁਮਾਰ ਦਸੂਹਾ,ਸੁਰਿੰਦਰ ਕੌਰ ਪਤਨੀ ਲਖਵੀਰ ਸਿੰਘ ਦਾਤਾ ਬਲਵੰਤ ਸਿੰਘ ਪੁੱਤਰ ਸਰਦਾਰੀ ਲਾਲ ਲੁਧਿਆਣਾ ਜ਼ਖ਼ਮੀ ਹੋ ਗਏ ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੀ ਸਹਾਇਤਾ ਉਪਰੰਤ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਇਸ ਸੰਬੰਧੀ ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਹਾਦਸੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਕੈਪਸ਼ਨ:- ਹਾਦਸਾਗ੍ਰਸਤ ਬੱਸਾਂ ਅਤੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖਮੀ ਸਵਾਰੀਆਂ

error: copy content is like crime its probhihated