Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing UPDATED.. ਗੜ੍ਹਦੀਵਾਲਾ ਦੇ ਪਿੰਡ ਫਤਿਹਪੁਰ ਚ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ, 3/4 ਬੱਚੇ….

UPDATED.. ਗੜ੍ਹਦੀਵਾਲਾ ਦੇ ਪਿੰਡ ਫਤਿਹਪੁਰ ਚ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ, 3/4 ਬੱਚੇ….

ਗੜ੍ਹਦੀਵਾਲਾ (ਚੌਧਰੀ /ਯੋਗੇਸ਼ ਗੁਪਤਾ )

ਗੜ੍ਹਦੀਵਾਲਾ ਦੇ ਪਿੰਡ ਫਤਿਹਪੁਰ ਚ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ, 3/4 ਬੱਚੇ ਜਖਮੀ ਹੋਣ ਦਾ ਖਦਸ਼ਾ

30 ਅਗਸਤ : ਗੜਦੀਵਾਲਾ ਦੇ ਪਿੰਡ ਫਤਿਹਪੁਰ ਵਿਖੇ ਅੱਜ ਸਵੇਰੇ ਇੱਕ ਸਕੂਲ ਬੱਸ ਪਲਟਣ ਦਾ ਸਮਾਚਾਰ ਸਾਹਮਣੇ ਆਇਆ ਹੈ।ਜਿਸ ਵਿੱਚ 3/4 ਬੱਚੇ ਜਖਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਸਕੂਲ ਬੱਸ ਹਾਰਡਵਰਡ ਇੰਟਰਨੈਸ਼ਨਲ ਸਕੂਲ ਭਟੋਲੀਆਂ ਬ੍ਰਾਹਮਣਾਂ ਸਕੂਲ ਦੀ ਬੱਸ ਨੰਬਰ ਪੀ.ਬੀ07-ਯੂ-2070 ਜਿਸ ਨੂੰ ਚਾਲਕ ਰਜਨੀਸ਼ ਪੁੱਤਰ ਜਗਦੀਸ਼ ਕੁਮਾਰ ਵਾਸੀ ਨੜੂੜ ਚਲਾ ਰਿਹਾ ਸੀ, ਪਿੰਡ ਨੜੂੜ, ਖੰਗਵਾੜੀ,ਧੁੱਸੀ ਬੰਨ੍ਹ ਆਦਿ ਪਿੰਡਾਂ ਤੋਂ ਹਾਰਡਵਰਡ ਇੰਟਰਨੈਸ਼ਨਲ ਸਕੂਲ ਭਟੋਲੀਆਂ ਬ੍ਰਾਹਮਣਾਂ ਸਕੂਲ ਨੂੰ ਲਗਭਗ 25 ਦੇ ਕਰੀਬ ਬੱਚੇ ਲੈ ਕੇ ਜਾ ਰਿਹਾ ਸੀ।ਜਦੋਂ ਬੱਸ ਪਿੰਡ ਭੰਬੋਵਾਲ ਤੋ ਫਤਿਹਪੁਰ ਲਿੰਕ ਰੋਡ ਤੇ ਪੁੱਜੀ ਤਾਂ ਝਿੜਾਂ ਬਾਬਾ ਬੰਦਗੀ ਨਾਥ ਮੋੜ ਤੇ ਬੱਸ ਬੇਕਾਬੂ ਹੋਣ ਕਾਰਣ ਖੇਤਾਂ ਵਿੱਚ ਪੱਲਟ ਗਈ। ਜਿਸ ਕਾਰਨ ਬੱਸ ਵਿੱਚ ਸਵਾਰ ਲਗਭਗ 25 ਦੇ ਕਰੀਬ ਬੱਚਿਆਂ ਵਿਚੋਂ 3/4 ਬੱਚਿਆਂ ਦੇ ਸੱਟਾਂ ਲੱਗੀਆਂ ਬਾਕੀ ਵਾਲ-ਵਾਲ ਬੱਚ ਗਏ।ਇਸ ਮੌਕੇ ਨੇੜੇ ਦੇ ਲੋਕਾਂ ਵਲੋਂ ਬੱਸ ਵਿੱਚ ਸਵਾਰ ਬੱਚਿਆਂ ਨੂੰ ਬੱਸ ਵਿੱਚੋ ਬਾਹਰ ਕੱਢਿਆ।

ਇਸ ਮੌਕੇ ਗੜ੍ਹਦੀਵਾਲਾ ਪੁਲਿਸ ਨੇ ਮੌਕੇ ਤੇ ਪੁੱਜ ਕੇ ਸਥਿਤੀ ਦਾ ਜਾਇਜਾ ਲੈਣ ਉਪਰੰਤ ਬੱਸ ਆਪਣੇ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ।

ਜਿਕਰਯੋਗ ਹੈ ਕਿ ਪਿਛਲੇ ਦਿਨੀਂ ਦਸੂਹਾ ਵਿਖੇ ਵੀ ਇੱਕ ਬੱਸ ਦੇ ਹੋਏ ਹਾਦਸੇ ਵਿਚ ਇੱਕ ਬੱਚੇ ਦੀ ਮੌਤ ਅਤੇ 13 ਦੇ ਕਰੀਬ ਜਖਮੀ ਹੋਏ ਸਨ।