Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਜੋਨਲ ਸਕੂਲ ਖੇਡਾਂ ‘ਚ ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਨਹੋਤਾ ਦੀਆਂ…..

ਜੋਨਲ ਸਕੂਲ ਖੇਡਾਂ ‘ਚ ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਨਹੋਤਾ ਦੀਆਂ…..

ਜੋਨਲ ਸਕੂਲ ਖੇਡਾਂ ‘ਚ ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਨਹੋਤਾ ਦੀਆਂ ਖਿਡਾਰਨਾਂ ਦੀ ਝੰਡੀ

ਗੜ੍ਹਦੀਵਾਲਾ 23  ਅਗਸਤ (ਚੌਧਰੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ(ਸ)ਹੁਸਿਆਰਪੁਰ ਸ.ਗੁਰਸ਼ਰਨ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਅਤੇ ਡੀ.ਐਮ.ਸਪੋਰਟਸ ਸ. ਦਲਜੀਤ ਸਿੰਘ ਦੀ ਦੇਖ ਰੇਖ ਹੇਠ ਹੋ ਰਹੀਆਂ ਜਿਲ੍ਹਾ ਹੁਸਿਆਰਪੁਰ ਦੀਆਂ ਜੋਨ ਖੇਡਾਂ ਜੋ ਕਿ 24 ਤੋਂ 27 ਅਗਸਤ ਤੱਕ ਹੋ ਰਹੀਆਂ ਹਨ। ਪਹਿਲੇ ਦੋ ਦਿਨ ਚਲੇ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਗੜ੍ਹਦੀਵਾਲਾ ਜੋਨ ਵਿੱਚ ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਨਹੋਤਾ ਦੀਆਂ ਖਿਡਾਰਨਾਂ ਦੀ ਚੜ੍ਹਤ ਰਹੀ। ਇਸ ਜੋਨਲ ਖੇਡਾਂ ਵਿੱਚ ਬੈਡਮਿੰਟਨ ਅੰਡਰ 14 ਸਾਲ ਲੜਕੀਆਂ ਨੇ ਪਹਿਲਾਂ ਸਥਾਨ, ਬੈਡਮਿੰਟਨ ਅੰਡਰ 17 ਸਾਲ ਲੜਕੀਆਂ ਨੇ ਦੂਸਰਾ ਸਥਾਨ, ਬੈਡਮਿੰਟਨ ਅੰਡਰ 19 ਸਾਲ ਲੜਕੀਆਂ ਨੇ ਦੂਸਰਾ ਸਥਾਨ, ਹਾਸਿਲ ਕੀਤਾ । ਇਹ ਜੇਤੂ ਖਿਡਾਰਨਾਂ ਦਾ ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਨਹੋਤਾ ਵਿਖੇ ਪਹੁੰਚਣ ਤੇ ਸਮੂਹ ਸਟਾਫ ਅਤੇ ਸਕੂਲ ਵਿਦਿਆਰਥੀਆਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਸਰਜੀਵਨ ਕੁਮਾਰ ਨੇ ਜੇਤੂ ਖਿਡਾਰਨਾ ਨੂੰ ਮੁਬਾਰਕਬਾਦ ਦਿੱਤੀ ਤੇ ਅੱਗੇ ਤੋਂ ਵੀ ਵਧੀਆ ਖੇਡਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਪੀ.ਟੀ.ਆਈ .ਰਛਪਾਲ ਸਿੰਘ ਉੱਪਲ ਜੀ ਅਤੇ ਹਿੰਦੀ ਅਧਿਆਪਕ ਨਿਰਮਲ ਸੌਖਲਾ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਜਿਹਨਾਂ ਦੀ ਮਿਹਨਤ ਸਦਕਾ ਇਹਨਾਂ ਖਿਡਾਰੀਨਾ ਨੇ ਮੱਲਾਂ ਮਾਰੀਆਂ। ਇਸ ਮੌਕੇ ਸ.ਰਛਪਾਲ ਸਿੰਘ ਉੱਪਲ, ਨਿਰਮਲ ਸੌਖਲਾ,ਰਣਵੀਰ ਸਿੰਘ, ਸ.ਖੁਸ਼ਵੰਤ ਸਿੰਘ,ਗੁਰਪ੍ਰੀਤ ਸਿੰਘ,ਸੁਰਿੰਦਰ ਸਿੰਘ, ਸ਼ੁਭਾਸ ਚੰਦਰ, ਸ. ਕੁਲਦੀਪ ਸਿੰਘ,ਜਰਨੈਲ ਸਿੰਘ,ਸਤਵਿੰਦਰ ਸਿੰਘ,ਸੰਜੀਵ ਭਾਟੀਆ,ਅਨਿਲ ਕੁਮਾਰ, ਸੰਜੀਵ ਕੁਮਾਰ,ਮੈਡਮ ਨਵਜੋਤ ਕੁਮਾਰੀ,ਮੈਡਮ ਨਵਨੀਤ ਕੌਰ,ਮੈਡਮ ਰੀਨਾ ਕੁਮਾਰੀ, ਮੈਡਮ ਸੁਜੇਤਾ ਬਾਲੀ,ਮੈਡਮ ਮਨੋਜ ਕੁਮਾਰੀ,ਮੈਡਮ ਅਨੁਪਮ, ਮੈਡਮ ਵਰਿੰਦਰ ਕੌਰ,ਮੈਡਮ ਜਤਿੰਦਰ ਕੌਰ, ਹਰਭਜਨ ਸਿੰਘ ਅਤੇ ਵਿਦਿਆਰਥੀ ਹਾਜਰ ਸਨ।