Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜ਼ੀਰੋ ਵੱਲ ਵੱਧ ਰਹੀ ਕਾਂਗਰਸ, ਹਰ ਘਰ ਤਿਰੰਗਾ ਮੁਹਿੰਮ ਨਾਲ….

ਜ਼ੀਰੋ ਵੱਲ ਵੱਧ ਰਹੀ ਕਾਂਗਰਸ, ਹਰ ਘਰ ਤਿਰੰਗਾ ਮੁਹਿੰਮ ਨਾਲ….

ਹੁਸ਼ਿਆਰਪੁਰ( ਤਰਸੇਮ ਦੀਵਾਨਾ )

ਜ਼ੀਰੋ ਵੱਲ ਵੱਧ ਰਹੀ ਕਾਂਗਰਸ, ਹਰ ਘਰ ਤਿਰੰਗਾ ਮੁਹਿੰਮ ਨਾਲ ਹੋ ਜਾਵੇਗੀ ਅਲੋਪ : ਨੀਤੀ ਤਲਵਾੜ

* ਨੀਤੀ ਤਲਵਾੜ ਨੇ ਘਰ-ਘਰ ਵੰਡੇ ਤਿਰੰਗੇ *

 4 ਅਗਸਤ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 75ਵਾਂ ਆਜ਼ਾਦੀ ਮਹਾਂਉਤਸਵ ਤੇ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਪੂਰੇ ਦੇਸ਼ ਵਾਸੀਆਂ ਦੀ ਤਰ੍ਹਾਂ ਆਜ਼ਾਦੀ ਦੀ ਲੜਾਈ ਯੋਗਦਾਨ ਦੇਣ ਵਾਲੇ ਪਰਿਵਾਰ ਅਤੇ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਕੁਰਬਾਨੀਆਂ ਦੇਣ ਵਾਲੇ ਪਰਿਵਾਰਾਂ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ ਹੈ ਪਰ ਸੱਤਾ ਦੇ ਲਾਲਚ ਵਿੱਚ ਦੇਸ਼ ਦੇ ਟੁਕੜੇ ਕਰਵਾਉਣ ਵਾਲੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਨੇ ਤਿਰੰਗੇ ਦੀ ਇਸ ਮੁਹਿੰਮ ‘ਤੇ ਨਕਾਰਾਤਮਕ ਟਿੱਪਣੀ ਕਰਦਿਆਂ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਭਾਰਤ ਲਈ ਕਦੇ ਵੀ ਇਮਾਨਦਾਰ ਨਹੀਂ ਰਹੀ, ਉਸਦਾ ਇੱਕੋ ਇੱਕ ਟੀਚਾ ਸੀ ਕਿ ਰਾਜ ਕਿਵੇਂ ਕਰਨਾ ਹੈ। ਉਪਰੋਕਤ ਸ਼ਬਦ ਸਾਬਕਾ ਕੌਂਸਲਰ ਨੀਤੀ ਤਲਵਾੜ ਨੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਘਰ-ਘਰ ਤਿਰੰਗਾ ਵੰਡਣ ਦੀ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਕਹੇ। ਨੀਤੀ ਤਲਵੜ ਨੇ ਕਿਹਾ ਕਿ ਦੇਸ਼ ਦਾ ਹਰ ਪਰਿਵਾਰ ਧੂਮ-ਧਾਮ ਨਾਲ ਆਜ਼ਾਦੀ ਮਹਾਉਤਸਵ ਮਨਾਉਣ ਵਿੱਚ ਰੁੱਝਿਆ ਹੋਇਆ ਹੈ, ਜਦਕਿ ਦੂਜੇ ਪਾਸੇ ਕਾਂਗਰਸੀਆਂ ਨੂੰ ਚਿੰਤਾ ਹੈ ਕਿ ਪਹਿਲਾਂ ਹੀ ਸਿਫ਼ਰ ਵੱਲ ਵਧ ਰਹੀ ਕਾਂਗਰਸ ਇਸ ਮੁਹਿੰਮ ਤੋਂ ਬਾਅਦ ਖ਼ਤਮ ਹੋ ਜਾਵੇਗੀ।ਨੀਤੀ ਤਲਵਾੜ ਨੇ ਕਿਹਾ ਕਿ ਅੱਜ ਦੇ ਭਾਰਤ ਦੇ ਨੌਜਵਾਨ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਸ ਆਜ਼ਾਦੀ ਦਾ ਜਸ਼ਨ ਮਨਾਉਣ ਦਾ ਮੌਕਾ ਮਿਲਿਆ ਹੈ, ਇਸ ਲਈ ਉਨ੍ਹਾਂ ਨੂੰ ਇਸ ਮਹਾਨ ਤਿਉਹਾਰ ‘ਤੇ ਭਾਰਤ ਮਾਤਾ ਦਾ ਕਰਜ਼ਾ ਚੁਕਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਨੀਤੀ ਤਲਵਾੜ ਅਤੇ ਸਾਥੀਆਂ ਨੇ ਘਰ-ਘਰ ਜਾ ਤਿਰੰਗੇ ਵੰਡੇ।
ਫੋਟੋ ਮੁਨੀਰ