Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਉੱਘੀ ਸਮਾਜ ਸੇਵਕਾ ਡਾ ਸੋਨੀਆ ਨੂੰ ਅੰਤਰ ਰਾਸ਼ਟਰੀ ਨੈਲਸਨ ਮੰਡੇਲਾ ਹਿਊਮਨ ਰਾਈਟਜ਼ ਐਵਾਰਡ 2022 ਨਾਲ ਕੀਤਾ ਸਨਮਾਨਿਤ

ਉੱਘੀ ਸਮਾਜ ਸੇਵਕਾ ਡਾ ਸੋਨੀਆ ਨੂੰ ਅੰਤਰ ਰਾਸ਼ਟਰੀ ਨੈਲਸਨ ਮੰਡੇਲਾ ਹਿਊਮਨ ਰਾਈਟਜ਼ ਐਵਾਰਡ 2022 ਨਾਲ ਕੀਤਾ ਸਨਮਾਨਿਤ

ਉੱਘੀ ਸਮਾਜ ਸੇਵਕਾ ਡਾ ਸੋਨੀਆ ਨੂੰ ਅੰਤਰ ਰਾਸ਼ਟਰੀ ਨੈਲਸਨ ਮੰਡੇਲਾ ਹਿਊਮਨ ਰਾਈਟਜ਼ ਐਵਾਰਡ 2022 ਨਾਲ ਕੀਤਾ ਸਨਮਾਨਿਤ

ਅੰਤਰ-ਰਾਸ਼ਟਰੀ ਐਵਾਰਡ ਮਿਲਣ ਨਾਲ ਸਮਾਜ ਦੀ ਭਲਾਈ ਲਈ ਕੰਮ ਕਰਨ ਪ੍ਰਤੀ ਜਿ਼ੰਮੇਵਾਰੀ ਹੋਰ ਵਧੀ-ਡਾ ਸੋਨੀਆ

ਹੁਸਿ਼ਆਰਪੁਰ, 31 ਜੁਲਾਈ (ਤਰਸੇਮ ਦੀਵਾਨਾ) ਨੈਸ਼ਨਲ ਹਿਊਮਨ ਰਾਈਟਜ਼ ਐਂਡ ਕ੍ਰਾਈਮ ਕੰਟਰੋਲ ਬਿਊਰੋ ਵਲੋਂ ਅੰਤਰ ਰਾਸ਼ਟਰੀ ਪੱਧਰ ਤੇ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਲਈ ਉੱਘੀ ਸਮਾਜ ਸੇਵਕਾ ਡਾ ਸੋਨੀਆ ਨੂੰ ਅੰਤਰ ਰਾਸ਼ਟਰੀ ਐਵਾਰਡ ਨੈਲਸਨ ਮੰਡੇਲਾ ਹਿਊਮਨ ਰਾਈਟਜ਼ ਐਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ ਹੈ। ਦਿੱਲੀ ਦੇ ਦਾ ਅਸ਼ੋਕਾ ਹੋਟਲ ਵਿੱਚ ਕਰਵਾਈ ਗਈ ਹਿਊਮਨ ਰਾਈਰਜ਼ ਕਨਵੈਨਸ਼ਨ ਵਿੱਚ ਪਦਮ ਸ੍ਰੀ ਡਾ ਚੰਦਰਕਾਂਤ ਨੇ ਡਾ ਸੋਨੀਆ ਨੂੰ ਨੇਲਸਨ ਮੰਡੇਲਾ ਹਿਊਮਨ ਰਾਈਟਜ਼ ਐਵਾਰਡ 2022 ਨਾਲ ਸਨਮਾਨਿਤ ਕੀਤਾ। ਇਸ ਐਵਾਰਡ ਲਈ ਡਾ ਸੋਨੀਆ ਦੀ ਚੋਣ ਇਕ ਪੈਨਲ ਵਲੋਂ ਕੀਤੀ ਗਈ ਸੀ। ਇਕ ਸਵਾਲ ਦੇ ਜਵਾਬ ਵਿੱਚ ਡਾ ਸੋਨੀਆ ਨੇ ਦੱਸਿਆ ਕਿ  ਨੈਸ਼ਨਲ ਹਿਊਮਨ ਰਾਈਟਜ਼ ਐਂਡ ਕ੍ਰਾਈਮ ਕੰਟਰੋਲ ਬਿਊਰੋ ਵੱਲੋਂ ਮੇਰੇ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਇਸ ਐਵਾਰਡ ਦਾ ਸੱਦਾ ਪੱਤਰ ਦਿੱਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਕਨਵੈਨਸ਼ਨ ਵਿੱਚ ਸਿਮ੍ਰਿਤੀ ਇਰਾਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵਲੋਂ ਡਾ ਸੋਨੀਆ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਲਈ ਪ੍ਰਸ਼ੰਸਾਂ ਕੀਤੀ ਗਈ। ਇਸ ਮੌਕੇ ਡਾ ਸੋਨੀਆ ਨੇ ਕਿਹਾ ਕਿ ਇਹ ਐਵਾਰਡ ਮਿਲਣ ਨਾਲ ਉਨ੍ਹਾਂ ਦੀ ਲੋਕਾਂ ਦੀ ਭਲਾਈ ਲਈ ਕੰਮ ਕਰਨ ਪ੍ਰਤੀ ਜਿ਼ੰਮੇਵਾਰੀ ਹੋਰ ਵਧ ਗਈ ਹੈ। ਉਹ ਹਮੇਸ਼ਾਂ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪ੍ਰਵਾਸੀ ਭਾਰਤੀ ਡਾ ਸੋਨੀਆ ਮੌਜੂਦਾ ਸਮੇਂ ਕਾਫੀ ਲੰਬੇ ਸਮੇਂ ਤੋਂ  ਸਵੀਡਨ  ਵਿੱਚ ਰਹਿ ਕਿ ਦੁਨੀਆਂ ਭਰ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਹ ਔਰਤਾਂ ਬੱਚਿਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਹੈ। ਡਾ ਸੋਨੀਆ ਕੌਮਾਂਤਰੀ ਪੱਧਰ ਤੇ ਸਮਾਜ ਸੇਵਾ ਲਈ ਸਰਗਰਮ ਹੈ। ਇਸ ਕਨਵੈਸ਼ਨ ਵਿੱਚ ਸਿਮ੍ਰਿਤੀ ਇਰਾਨੀ, ਪਦਮ ਸ੍ਰੀ ਸ਼ਕਸਿ਼ਯਤਾ, ਰਾਜਨੀਤਿਕ ਸ਼ਖਸੀਅਤਾਂ ਸਮੇਤ ਸਮਾਜ ਦੀਆਂ ਕਈ ਉੱਘੀਆਂ ਹਸਤੀਆਂ ਹਾਜਰ ਸਨ।
ਫੋਟੋ ਮੁਨੀਰ

error: copy content is like crime its probhihated