Prime Punjab Times

Latest news
ਵਿਵੇਕ ਗੁਪਤਾ ਪੰਜਾਬ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਐਂਡ ਟੈਕਸੇਸ਼ਨ) ਹਲਕਾ ਉੜਮੁੜ ਦੇ ਮੈਂਬਰ ਨਿਯੁਕਤ BBMB ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ ਤੇਜ਼ ਹਨੇਰੀ ਕਾਰਨ ਚਲਦੀ ਕਾਰ ਤੇ ਡਿੱਗਿਆ ਸਫੇਦੇ ਦਾ ਟਹਿਣਾ, ਵੱਡਾ ਹਾਦਸਾ.... ਭੁਪਿੰਦਰ ਸਿੰਘ ਬਾਜਵਾ ਬਣੇ ਜਾਣੋ ਕਿਸ ਸ਼ਹਿਰ 'ਚ ਨਗਰ ਨਿਗਮ ਦੇ ਨਵੇਂ ਮੇਅਰ ਹੁਸ਼ਿਆਰਪੁਰ 'ਚ ਖੋਲਿਆ ਗਿਆ 'ਆਧਾਰ ਸੇਵਾ ਕੇਂਦਰ' ਬੀ.ਕਾੱਮ ਦੇ ਮੋਹਿਤ ਕੁਮਾਰ ਨੂੰ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਚੁਣਿਆ ਗਿਆ- ਪ੍ਰਿੰਸੀਪਲ ਡਾ. ਮਾਨਵ ... ਸੋਸਾਇਟੀ ਵਲੋਂ 122 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਡਾਕਟਰਾਂ ਨੇ SSP ਡਾ. ਮਹਿਤਾਬ ਸਿੰਘ ਨਾਲ ਕੀਤੀ ਮੁਲਾਕਾਤ, ਹਸਪਤਾਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਕੀਤੀ ਮੰਗ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਵਿਖੇ ਫੌਜ ‘ਚ ਅਫ਼ਸਰ ਬਣਨ ਦੀ ਕੋਚਿੰਗ ਦਾ ਪਹਿਲਾ ਬੈਚ ਜ... ​ਸੰਕਟ ਵਿੱਚ ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਅਤੇ ਅਸਤਿਤਵ ਲਈ ਸਰਕਾਰੀ ਸਕੂਲਾਂ ਵਿੱਚ ਪੂਰਨ ਵਿਲੈ ...
ADVERTISEMENT
You are currently viewing ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੇ ਬੀਡੀਓ ਦਫਤਰ ਭੂੰਗਾ ਦਾ ਕੀਤਾ ਨਿਰੀਖਣ 

ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੇ ਬੀਡੀਓ ਦਫਤਰ ਭੂੰਗਾ ਦਾ ਕੀਤਾ ਨਿਰੀਖਣ 

ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੇ ਬੀਡੀਓ ਦਫਤਰ ਭੂੰਗਾ ਦਾ ਕੀਤਾ ਨਿਰੀਖਣ 
 ਦਫਤਰ ਦੇ ਮੁਲਾਜ਼ਮਾਂ ਨੂੰ ਵਿਕਾਸ ਕਾਰਜਾਂ ਚ ਤੇਜ਼ੀ ਲਿਆਉਣ ਲਈ ਕਿਹਾ
ਗੜਦੀਵਾਲਾ 28 ਜੁਲਾਈ(ਚੌਧਰੀ) :  ਅੱਜ ਹਲਕਾ ਵਿਧਾਇਕ ਟਾਂਡਾ ਜਸਬੀਰ ਸਿੰਘ ਰਾਜਾ ਨੇ ਬੀਡੀਓ ਦਫਤਰ ਵਿਖੇ  ਕੰਮਕਾਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜਿਨ੍ਹਾਂ ਲੋਕਾਂ ਨੇ ਸ਼ਾਮਲਾਟ ਜ਼ਮੀਨਾਂ ਸਾਂਭੀਆਂ ਹੋਈਆਂ ਹਨ ਉਹ ਸਾਰੇ ਨਾਜਾਇਜ਼ ਕਬਜ਼ੇ ਪਹਿਲ ਦੇ ਆਧਾਰ ਤੇ ਛੁਡਾਏ ਜਾਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੀ ਹਰ ਸਮੱਸਿਆ ਹੱਲ ਕਰਨ ਲਈ ਲੋਕਾਂ ਪ੍ਰਤੀ ਜਵਾਬਦੇਹ ਹਨ । ਉਨ੍ਹਾਂ ਕਿਹਾ ਕਿ ਆਪਣੇ ਇਲਾਕੇ ਦੇ ਅੱਠ ਪਿੰਡਾਂ ਵਿੱਚ ਸੱਥਾਂ ਉਸਾਰੀਆਂ ਜਾਣਗੀਆਂ ਜਿੱਥੇ ਪਿੰਡਾਂ ਦੇ ਬਜ਼ੁਰਗ  ਆਪਸ ਵਿੱਚ ਬਹਿ ਕੇ ਵਿਚਾਰ ਸਾਂਝੇ ਕਰਨਗੇ ਤੇ ਦੁੱਖ ਸੁੱਖ ਵੰਡਣਗੇ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਿਸੇ ਵੀ ਧਾਰਮਿਕ ਸਥਾਨ ਨੂੰ ਜਾਂਦੀ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਬੀਡੀਪੀਓ ਭੂੰਗਾ  ਹਰਬਿਲਾਸ ਸਿੰਘ ,ਸੀਡੀਪੀਓ ਕੁਸ਼ਲ ਕੁਮਾਰ ਸਾਰੇ ਜੇਈ ਸਾਹਿਬਾਨ ਤੇ ਸਾਰੇ ਸੈਕਟਰੀ ਤੇ ਸਟਾਫ ਹਾਜ਼ਰ ਸਨ । ਇਸ ਮੌਕੇ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਦੇ ਨਾਲ ਕੈਪਟਨ ਮਨਜੀਤ ਸਿੰਘ ਕੇਸੋਪੁਰ ਕੰਢੀ ਏਰੀਆ ਪ੍ਰਧਾਨ ਆਮ ਆਦਮੀ ਪਾਰਟੀ,ਹਰਜਿੰਦਰ ਸਿੰਘ ਦਾਰਾਪੁਰ ਬਲਾਕ ਪ੍ਰਧਾਨ,  ਕੇਸ਼ਵ ਸਿੰਘ ਸੈਣੀ ਪ੍ਰਧਾਨ ਬਲਾਕ ਟਾਂਡਾ ਆਮ ਆਦਮੀ ਪਾਰਟੀ,ਕੁਲਦੀਪ ਸਿੰਘ ਮਿੰਟੂ ਰਾਣਾ ਹਲਕਾ ਕੋਆਰਡੀਨੇਟਰ, ਕੈਪਟਨ ਕਰਨ ਸਿੰਘ ਸੇਖਾਂ ਆਦਿ ਹਾਜ਼ਰ ਸਨ ।
ਫੋਟੋ : ਬੀ ਡੀ ਓ ਅਤੇ ਸਮੂਹ ਸਟਾਫ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਹੋਰ।
error: copy content is like crime its probhihated