Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਕਾਠਗਡ਼੍ਹ ਵਿਖੇ ਕਾਂਵੜ ਮੰਡਲੀ ਦਾ ਕੀਤਾ ਭਰਵਾਂ ਸਵਾਗਤ

ਕਾਠਗਡ਼੍ਹ ਵਿਖੇ ਕਾਂਵੜ ਮੰਡਲੀ ਦਾ ਕੀਤਾ ਭਰਵਾਂ ਸਵਾਗਤ

ਕਾਠਗਡ਼੍ਹ ਵਿਖੇ ਕਾਂਵੜ ਮੰਡਲੀ ਦਾ ਕੀਤਾ ਭਰਵਾਂ ਸਵਾਗਤ

ਕਾਠਗੜ੍ਹ, 27 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਉੱਤਰ ਪ੍ਰਦੇਸ਼ ਦੇ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਵਾਪਸ ਕਾਠਗਡ਼੍ਹ ਵਿਖੇ ਪਰਤਣ ਤੇ ਕਾਂਬੜ ਮੰਡਲੀ ਦਾ ਕਾਠਗੜ੍ਹ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਬੀਤੀ 17 ਜੁਲਾਈ ਨੂੰ ਕਾਠਗਡ਼੍ਹ ਸ਼ਿਵ ਕਾਂਵੜ ਮੰਡਲੀ ਜੀਵਨਪਾਲ ਕਪਿਲਾ ਦੀ ਅਗਵਾਈ ਵਿੱਚ ਹਰ ਕੀ ਪੌੜੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈਣ ਲਈ ਗਈ ਸੀ ਅਤੇ ਇਸ ਮੰਡਲੀ ‘ਚ ਸ਼ਿਵ ਭਗਤ ਕਾਂਗੜਾ ਵਿੱਚ ਗੰਗਾ ਜਲ ਭਰ ਕੇ ਅਠਾਰਾਂ ਜੁਲਾਈ ਨੂੰ ਵਾਪਸ ਚੱਲ ਪਏ ਸਨ ਜੋ ਪੈਦਲ ਚਲਦੇ ਤੇ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਬੀਤੀ ਸ਼ਾਮ ਵਾਪਸ ਕਾਠਗਡ਼੍ਹ ਵਿਖੇ ਪਹੁੰਚ ਗਏ । ਕਾਂਵੜ ਮੰਡਲੀ ਦੇ ਵਾਪਸ ਪਹੁੰਚਣ ਤੇ ਕਾਠਗਡ਼੍ਹ ਨਿਵਾਸੀਆਂ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਸਰਪੰਚ ਗੁਰਨਾਮ ਸਿੰਘ ਚਾਹਲ, ਸਾਬਕਾ ਸਰਪੰਚ ਜੋਗਿੰਦਰਪਾਲ ਦੱਤ, ਸਾਬਕਾ ਸਰਪੰਚ ਸੁਭਾਸ਼ ਆਨੰਦ, ਰਿਟਾ. ਬੈਂਕ ਮੁਲਾਜ਼ਮ ਰਾਮ ਕੁਮਾਰ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ, ਆਰ. ਕੇ ਸਵੀਟਸ, ਕਮਲ ਆਨੰਦ, ਪਾਲਾ ਕਪਿਲਾ, ਪੰ. ਸੁਭਾਸ਼ ਸ਼ਰਮਾ, ਸੇਵਾਮੁਕਤ ਮਾ. ਚਮਨ ਲਾਲ, ਮਾ. ਜੋਗਿੰਦਰਪਾਲ, ਗੁਲਸ਼ਨ ਜੋਸ਼ੀ, ਲਾਡੀ ਸ਼ਰਮਾ, ਸੇਵਾਦਾਰ ਵਿਸ਼ਨੂੰ ਭੰਡਾਰੀ ਵੱਲੋਂ ਸਵਾਗਤ ਕੀਤਾ ਗਿਆ ਭਰਵਾਂ ਸਵਾਗਤ ਕੀਤਾ ਗਿਆ। ਕਾਂਬੜ ਮੰਡਲੀ ਵਲੋਂ ਅੱਜ ਪਵਿੱਤਰ ਜਲ ਸ਼ਿਵ ਲਿੰਗ ‘ਤੇ ਅਰਪਿਤ ਕਰਕੇ ਭੰਡਾਰੇ ਦਾ ਆਯੋਜਨ ਵੀ ਕਰਵਾਇਆ ਗਿਆ