Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸ਼ਰਾਰਤੀ ਅਨਸਰਾਂ ਵੱਲੋਂ ਕੰਢੀ ਖੇਤਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼,ਵੱਖ ਵੱਖ ਪਿੰਡਾਂ ਵਿੱਚ ‘ਚ ਲਿਖੇ ਖਾਲਿਸਤਾਨ ਦੇ ਨਾਅਰੇ

ਸ਼ਰਾਰਤੀ ਅਨਸਰਾਂ ਵੱਲੋਂ ਕੰਢੀ ਖੇਤਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼,ਵੱਖ ਵੱਖ ਪਿੰਡਾਂ ਵਿੱਚ ‘ਚ ਲਿਖੇ ਖਾਲਿਸਤਾਨ ਦੇ ਨਾਅਰੇ

ਸ਼ਰਾਰਤੀ ਅਨਸਰਾਂ ਵੱਲੋਂ ਕੰਢੀ ਖੇਤਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼,ਵੱਖ ਵੱਖ ਪਿੰਡਾਂ ਵਿੱਚ ‘ਚ ਲਿਖੇ ਖਾਲਿਸਤਾਨ ਦੇ ਨਾਅਰੇ

ਤਲਵਾੜਾ / ਦਸੂਹਾ (ਚੌਧਰੀ) :ਸ਼ਰਾਰਤੀ ਅਨਸਰਾਂ ਵੱਲੋਂ ਕੰਢੀ ਖੇਤਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਾ ਰਹੀ ਹੈ।ਕੰਢੀ ਖੇਤਰ ਅੰਦਰ ਪੈਂਦੇ ਪਿੰਡ ਲੱਬਰ, ਕੰਧੋਂ ਕਰੋੜਾ, ਗੱਗੜ, ਜੁਗਿਆਲ, ਬੜਲਾ ਆਦਿ ਪਿੰਡਾਂ ਵਿੱਚ ਖਾਲਿਸਤਾਨ ਦੇ ਸਮਰਥਨ ਵਿਚ ਨਾਅਰੇ ਲਿਖੇ ਗਏ। ਜਿਸ ਕਾਰਨ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬੁੱਧਵਾਰ ਸਵੇਰੇ ਪਿੰਡ ਗੱਗੜ, ਕੰਧੋਂ ਕਰੋੜਾ ਵਿਖੇ ਹਾਜੀਪੁਰ ਪੁਲਿਸ ਨੇ ਪਹੁੰਚ ਕੇ ਉਪਰੋਕਤ ਨਾਰੀਆਂ ਨੂੰ ਸਾਫ਼ ਕਰਵਾਇਆ। ਉਕਤ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਜੋ ਨਾਰੇ ਕੰਧਾ ਉੱਤੇ ਲਿਖੇ ਗਏ ਹਨ। ਉਹ ਮੰਗਲਵਾਰ ਰਾਤ ਨੂੰ ਹੀ ਸ਼ਰਾਰਤੀ ਅਨਸਰਾਂ ਵੱਲੋਂ ਲਿਖੇ ਗਏ ਹੋਣੇਗੇ।

ਮੌਕੇ ਤੇ ਮੌਜੂਦ ਭਾਜਪਾ ਦੇ ਨੌਜਵਾਨ ਆਗੂ ਅੰਕਿਤ ਰਾਣਾ ਨੇ ਕਿਹਾ ਕਿ ਜਿਹੜੇ ਵੀ ਵੱਖ ਵਾਦੀ ਸੋਚ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਮਨਸੂਬਿਆਂ ਨੂੰ ਭਾਜਪਾ ਕਿਸੇ ਵੀ ਕੀਮਤ ਤੇ ਨੇਪਰੇ ਨਹੀਂ ਚੜ੍ਹਨ ਦੇਵੇਗੀ। ਰਾਣਾ ਨੇ ਕਿਹਾ ਕਿ ਆਉਣ ਵਾਲੀ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਤੇ ਉਹ ਆਪਣੀ ਪਾਰਟੀ ਦੇ ਵਰਕਰਾਂ ਨਾਲ ਉਸ- ਉਸ ਜਗ੍ਹਾ ਤੇ ਤਿਰੰਗਾਂ ਫੇਹਰਾਉਣਗੇ । ਜਿੱਥੇ–ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਉਪਰੋਕਤ ਨਾਅਰੇ ਲਿਖੇ ਗਏ ਹਨ।

ਇਸ ਸੰਬੰਧ ਵਿੱਚ ਡੀ ਐਸ ਪੀ ਦਸੂਹਾ ਬਲਵੀਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਤੁਹਾਡੇ ਕੋਲੋਂ ਪ੍ਰਾਪਤ ਹੋਈ ਹੈ। ਪੁਲਸ ਜਲਦ ਆਪਣੀ ਕਾਰਵਾਈ ਸ਼ੁਰੂ ਕਰੇਗੀ। ਅਤੇ ਇਹੋ ਜਿਹੇ ਕਿਸੇ ਵੀ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜੋ ਖ਼ੇਤੱਰ ਦਾ ਮਾਹੌਲ ਵਿਗਾੜਨ ਵਿੱਚ ਲੱਗੇ ਹੋਏ ਹਨ।

ਫੋਟੋ ਕੈਪਸ਼ਨ 1- ਪਿੰਡ ਕੰਧੋ ਕਰੋੜਾਂ ਵਿੱਚ ਲਿਖੇ ਗਏ ਸਲੋਗ਼ਨ ਨੂੰ ਵਿਖਾਉਂਦੇ ਹੋਏ ਪਿੰਡ ਵਾਸੀ।

2- ਪਿੰਡ ਗੱਗੜ ਵਿਚ ਮੌਕੇ ਤੇ ਪਹੁੰਚੀ ਹਾਂ ਜੀ ਪਰ ਪੁਲੀਸ ਦੇ ਮੁਲਾਜ਼ਮ ਸਲੋਗਨ ਸਾਫ ਕਰਵਾਉਂਦੇ ਹੋਏ।