Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਲਾਨਾ ਬਰੋਸ਼ਰ ਜਾਰੀ ਕੀਤਾ : ਕਰਨਲ ਜੇ.ਐਲ ਸ਼ਰਮਾ

ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਲਾਨਾ ਬਰੋਸ਼ਰ ਜਾਰੀ ਕੀਤਾ : ਕਰਨਲ ਜੇ.ਐਲ ਸ਼ਰਮਾ

ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਲਾਨਾ ਬਰੋਸ਼ਰ ਜਾਰੀ ਕੀਤਾ : ਕਰਨਲ ਜੇ.ਐਲ ਸ਼ਰਮਾ

ਦਸੂਹਾ 16 ਜੁਲਾਈ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਕਰਨਲ ਜੋਗਿੰਦਰ ਲਾਲ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸੱਕਤਰ ਜਰਨਲ ਚੌਧਰੀ ਕੁਮਾਰ ਸੈਣੀ ਨੇ ਦੱਸਿਆ ਕਿ ਸਾਵਣ ਮਹੀਨੇ ਦੀ ਸੰਗਰਾਂਦ ਦੇ ਵਿਸ਼ੇਸ਼ ਦਿਨ ਤੇ ਇਹ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਸਾਵਣ ਮਹੀਨੇ ਦੇ ਉਪਲਕਸ਼ ਵਿੱਚ ਖੀਰ, ਮਾਹਲ ਪੂੜੇ, ਅੰਮ੍ਰਿਤਿਆਂ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਸੀ। ਜਿਸ ਦਾ ਆਨੰਦ ਸਾਰੇ ਸੀਨੀਅਰ ਸਿਟੀਜ਼ਨਜ਼ ਮੈਂਬਰਾਂ ਨੇ ਮਾਣਿਆ। ਕੁਝ ਮੈਂਬਰਾਂ ਵੱਲੋਂ ਸਾਵਣ ਦੇ ਮਹੀਨੇ ਵਿੱਚ ਪੌਦੇ ਲਗਾਉਣ ਦੀ ਵੀ ਅਪੀਲ ਕੀਤੀ, ਜਿਸਨੂੰ ਪ੍ਰਵਾਨ ਕੀਤਾ ਗਿਆ ਅਤੇ ਨਿਕਟ ਭਵਿੱਖ ਵਿੱਚ ਇਸਨੂੰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਤੇ ਸੀਨੀਅਰ ਸਿਟੀਜ਼ਨਜ਼ ਦਾ ਸਾਲ 2022 ਦਾ ਬਰੋਸ਼ਰ ਵੀ ਮੈਂਬਰਾਂ ਵੱਲੋਂ ਰਿਲੀਜ਼ ਕੀਤਾ ਗਿਆ। ਮੀਟਿੰਗ ਵਿੱਚ ਫੈਂਸਲਾ ਕੀਤਾ ਗਿਆ ਕਿ ਹਰ ਇਕ ਮੈਂਬਰ ਆਪਣੇ ਨਾਲ ਇਕ ਹੋਰ ਸੀਨੀਅਰ ਸਿਟੀਜ਼ਨ ਦੀ ਮੈਂਬਰਸ਼ਿਪ ਕਰਵਾਏਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਬਲੱਗਣ, ਰਾਜਿੰਦਰ ਸਿੰਘ ਟਿੱਲੂਵਾਲ, ਭਾਗ ਸਿੰਘ, ਜਗਮੋਹਨ ਸ਼ਰਮਾ, ਰਾਮੇਸ਼ਵਰ ਜੋਸ਼ੀ, ਵਿਨੋਦ ਕੁਮਾਰ ਹੰਸ, ਸਤੀਸ਼ ਕਾਲੀਆ, ਡਾ.ਅਮਰੀਕ ਸਿੰਘ, ਡਾ. ਦਿਲਬਾਗ ਸਿੰਘ, ਬਲਦੇਵ ਸਿੰਘ, ਪ੍ਰੇਮ ਕੁਮਾਰ, ਡਾ. ਤਰਸੇਮ ਡੋਗਰਾ, ਬੀ.ਡੀ. ਰੱਲ੍ਹਣ, ਸੁਰਿੰਦਰ ਨਾਥ, ਸ਼ਾਮ ਨਾਥ ਮਹਿਤਾ, ਹਰਮਿੰਦਰ ਲਾਲ, ਜੋਗਿੰਦਰ ਸਿੰਘ, ਗੁਰਮੁਖ ਸਿੰਘ, ਇੰਦਰਜੀਤ, ਹਰਭਜਨ ਸਿੰਘ, ਸਰਵਣ ਸਿੰਘ ਆਦਿ ਹਾਜ਼ਰ ਸਨ।

ਫੋਟੋ : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਰਨਲ ਜੋਗਿੰਦਰ ਲਾਲ ਸ਼ਰਮਾ, ਸਕੱਤਰ ਜਰਨਲ ਚੌਧਰੀ ਕੁਮਾਰ ਸੈਣੀ, ਸਤੀਸ਼ ਕਾਲੀਆ, ਡਾ ਦਿਲਬਾਗ ਸਿੰਘ ਅਤੇ ਹੋਰ ਮੈਂਬਰ ਸਲਾਨਾ ਬਰੋਸ਼ਰ ਜਾਰੀ ਕਰਦੇ ਹੋਏ

error: copy content is like crime its probhihated