Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮੱਤੇਵਾੜਾ ਜੰਗਲ ਬਚਾਉਣ ਲਈ ਬੀੜ ਸੁਸਾਇਟੀ ਬਲਾਚੌਰ ਹਰ ਸੰਭਵ ਯਤਨ ਕਰੇਗੀ- ਅਮਨ ਵਰਮਾ

ਮੱਤੇਵਾੜਾ ਜੰਗਲ ਬਚਾਉਣ ਲਈ ਬੀੜ ਸੁਸਾਇਟੀ ਬਲਾਚੌਰ ਹਰ ਸੰਭਵ ਯਤਨ ਕਰੇਗੀ- ਅਮਨ ਵਰਮਾ

ਮੱਤੇਵਾੜਾ ਜੰਗਲ ਬਚਾਉਣ ਲਈ ਬੀੜ ਸੁਸਾਇਟੀ ਬਲਾਚੌਰ ਹਰ ਸੰਭਵ ਯਤਨ ਕਰੇਗੀ- ਅਮਨ ਵਰਮਾ

ਬਲਾਚੌਰ, 10 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )- ਮੱਤੇਵਾੜਾ ਦੇ ਵਿਸ਼ਾਲ ਜੰਗਲ ਨੂੰ ਬਚਾਉਣ ਲਈ ਅੱਜ ਜਿੱਥੇ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ਾਂ ਤੋਂ ਵਾਤਾਵਰਨ ਪ੍ਰੇਮੀ ਮੱਤੇਵਾੜਾ ਪਹੁੰਚੇ ਉੱਥੇ ਬਲਾਚੌਰ ਤੋਂ ਬੀੜ ਸੁਸਾਇਟੀ ਦੇ ਸੰਚਾਲਕ ਅਮਨ ਵਰਮਾ ਇਕ ਵਿਸ਼ੇਸ਼ ਵਫ਼ਦ ਨਾਲ ਬਲਾਚੌਰ ਤੋਂ ਹਾਜ਼ਰੀ ਲੁਆਈ | ਉਨ੍ਹਾਂ ਉੱਥੇ ਜਾ ਕੇ ਫ਼ੋਨ ਤੇ ਜਾਣਕਾਰੀ ਦਿੱਤੀ ਕਿ ਜਿਸ ਤਰ੍ਹਾਂ ਕਿਰਤੀ ਕਿਸਾਨ ਦਿਲੀ ਵਿਖੇ ਆਪਣੇ ਹੱਕਾਂ ਲਈ ਲਾਮਬੰਦ ਹੋਏ ਉਸੇ ਤਰਾਂ ਦਾ ਮਾਹੌਲ ਅੱਜ ਮੱਤੇਵਾੜਾ ਦੀ ਧਰਤੀ ਤੇ ਦੇਖਣ ਨੂੰ ਮਿਲਿਆ | ਉਨ੍ਹਾਂ ਕਿਹਾ ਕਿ ਇਸ ਜੰਗਲ ਨੂੰ ਬਚਾਉਣ ਲਈ ਬੀੜ ਸੁਸਾਇਟੀ ਬਲਾਚੌਰ ਵਲੋਂ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ | ਇੱਥੇ ਜ਼ਿਕਰਯੋਗ ਹੈ ਕਿ ਅਮਨ ਵਰਮਾ, ਸੁਨੀਤਾ ਚੈਰੀਟੇਬਲ ਹਸਪਤਾਲ ਦੀ ਮੁੱਖ ਸੰਚਾਲਕਾ ਸੁਨੀਤਾ ਸ਼ਰਮਾ ਅਤੇ ਹੋਰ ਵਾਤਾਵਰਨ ਪ੍ਰੇਮੀ ਜੰਗਲ ਬਚਾਉਣ ਲਈ ਬਲਾਚੌਰ ਹੀ ਨਹੀਂ ਸਗੋਂ ਰੋਪੜ, ਹੁਸ਼ਿਆਰਪੁਰ, ਨਾਲਾਗੜ੍ਹ ਵਿਖੇ ਵੀ ਆਪਣੇ ਵਲੰਟੀਅਰਾਂ ਨਾਲ ਦਿਨ ਰਾਤ ਇਕ ਕਰ ਰਹੇ ਹਨ |